ਵੱਡੇ ਜਥੇ ਨਾਲ ਹੁਸ਼ਿਆਰਪੁਰ ਪਹੁੰਚੇ ਨਿਹੰਗ ਸਿੰਘ, ਪ੍ਰਵਾਸੀਆਂ ਨੂੰ ਕਢਣ ਦੀ ਕੀਤੀ ਮੰਗ
ਹੁਸ਼ਿਆਰਪੁਰ ਦੇ ਪੰਜ ਸਾਲਾ ਮਾਸੂਮ ਹਰਵੀਰ ਨਾਲ ਦਰਿੰਦਗੀ ਤੋਂ ਬਾਅਦ ਇੱਕ ਪ੍ਰਵਾਸੀ ਵੱਲੋਂ ਕਤਲ ਕੀਤੇ ਜਾਣ ਦੀ ਘਟਨਾ ਨਾਲ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਹਿਰਦੇ ਵਲੂੰਦਰੇ ਗਏ ਨੇ ਅਤੇ ਹਰੇਕ ਅੱਖ ਵਿੱਚ ਅੱਥਰੂ ਦੇਖਣ ਨੂੰ ਮਿਲ ਰਹੇ ਨੇ। ਹਾਲਾਂਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੀ ਹੀ ਤੇਜ਼ੀ ਨਾਲ ਦੋਸ਼ੀ ਨੂੰ ਕਾਬੂ ਕਰਕੇ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।ਪਰ ਇਸ ਘਟਨਾ ਤੋਂ ਬਾਅਦ ਪ੍ਰਵਾਸੀ ਵੱਲੋਂ ਕੀਤੀ ਇਸ ਦਰਿੰਦਗੀ ਦੇ ਚਲਦਿਆਂ ਪੰਜਾਬ ਭਰ ਵਿੱਚੋਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਵੋਟਾਂ ਰੱਦ ਕਰਨ ਨਵੇਂ ਆਧਾਰ ਕਾਰਡ ਨਾ ਬਣਾਉਣ ਦੀ ਮੰਗ ਲਗਾਤਾਰ ਉੱਠ ਰਹੀ ਹੈ ।
ਹੁਸ਼ਿਆਰਪੁਰ (ਵਿਵੇਕ ਕੁਮਾਰ): ਹੁਸ਼ਿਆਰਪੁਰ ਦੇ ਪੰਜ ਸਾਲਾ ਮਾਸੂਮ ਹਰਵੀਰ ਨਾਲ ਦਰਿੰਦਗੀ ਤੋਂ ਬਾਅਦ ਇੱਕ ਪ੍ਰਵਾਸੀ ਵੱਲੋਂ ਕਤਲ ਕੀਤੇ ਜਾਣ ਦੀ ਘਟਨਾ ਨਾਲ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਹਿਰਦੇ ਵਲੂੰਦਰੇ ਗਏ ਨੇ ਅਤੇ ਹਰੇਕ ਅੱਖ ਵਿੱਚ ਅੱਥਰੂ ਦੇਖਣ ਨੂੰ ਮਿਲ ਰਹੇ ਨੇ। ਹਾਲਾਂਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੀ ਹੀ ਤੇਜ਼ੀ ਨਾਲ ਦੋਸ਼ੀ ਨੂੰ ਕਾਬੂ ਕਰਕੇ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।ਪਰ ਇਸ ਘਟਨਾ ਤੋਂ ਬਾਅਦ ਪ੍ਰਵਾਸੀ ਵੱਲੋਂ ਕੀਤੀ ਇਸ ਦਰਿੰਦਗੀ ਦੇ ਚਲਦਿਆਂ ਪੰਜਾਬ ਭਰ ਵਿੱਚੋਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣ ਵੋਟਾਂ ਰੱਦ ਕਰਨ ਨਵੇਂ ਆਧਾਰ ਕਾਰਡ ਨਾ ਬਣਾਉਣ ਦੀ ਮੰਗ ਲਗਾਤਾਰ ਉੱਠ ਰਹੀ ਹੈ ।
ਅੱਜ ਹੋਸ਼ਿਆਰਪੁਰ ਵਿੱਚ ਸ੍ਰੀ ਚਮਕੌਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਨਿਹੰਗ ਸਿੰਘਾਂ ਦੇ ਜਥੇ ਪਹੁੰਚੇ। ਵੱਡੀ ਗਿਣਤੀ ਵਿੱਚ ਸੈਸ਼ਨ ਚੌਂਕ ਵਿੱਚ ਇਕੱਠੇ ਹੋਏ ਨੌਜਵਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ ਪਰ ਪਰਿਵਾਰ ਆਪਣੇ ਜੱਦੀ ਸ਼ਹਿਰ ਫਗਵਾੜਾ ਗਿਆ ਹੋਇਆ ਅਤੇ ਇਸ ਮੌਕੇ ਤੇ ਉਹਨਾਂ ਕਿਹਾ ਕਿ ਹੁਣ ਉਹ ਫਗਵਾੜਾ ਜਾ ਕੇ ਪਰਿਵਾਰ ਨਾਲ ਮੁਲਾਕਾਤ ਕਰਨਗੇ। ਮੌਕੇ ਤੇ ਨਿਹੰਗ ਸਿੰਘਾਂ ਅਤੇ ਨੌਜਵਾਨਾਂ ਨੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਅਤੇ ਆਪਣਾ ਗੁੱਸਾ ਜਾਹਿਰ ਕੀਤਾ ।
ਦੱਸ ਦਈਏ ਕਿ ਹੁਸ਼ਿਆਰਪੁਰ ਦੇ ਸੈਸ਼ਨ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਨਿਹੰਗ ਸਿੰਘ ਫੌਜਾਂ ਨੇ ਇਕੱਠ ਕੀਤਾ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਮਿਲਣਦੀ ਇੱਛਾ ਜਾਹਿਰ ਕੀਤੀ ਪਰੰਤੂ ਪਰਿਵਾਰ ਆਪਣੇ ਜੱਦੀ ਸ਼ਹਿਰ ਫਗਵਾੜੇ ਗਏ ਹੋਣ ਕਾਰਨ ਉਹਨਾਂ ਦੀ ਮੁਲਾਕਾਤ ਤਾ ਨਾ ਹੋ ਸਕੀ ਪਰ ਉਹਨਾਂ ਨੇ ਪ੍ਰਵਾਸੀਆਂ ਵੱਲੋਂ ਲਗਾਤਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਖਬਰਾਂ ਉੱਤੇ ਚਿੰਤਾ ਜਾਹਿਰ ਕੀਤੀ ਅਤੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਅਤੇ ਪਹਿਲਾਂ ਤੋਂ ਪੰਜਾਬ ਵਿੱਚ ਰਹਿ ਰਿਹਾ ਪ੍ਰਵਾਸੀਆਂ ਦੀ ਵੱਡੇ ਪੱਧਰ ਤੇ ਜਾਂਚ ਕੀਤੇ ਜਾਣ ਦੀ ਵੀ ਮੰਗ ਕੀਤੀ ।।