ਟਰੱਕ ਡਰਾਈਵਰ ਦੀ ਵੱਡੀ ਲਾਪਰਵਾਹੀ ਨੇ ਲਈ ਆਪਣੇ ਘਰ ਜਾਂਦੇ ਨੌਜਵਾਨ ਦੀ ਜਾਨ
ਪੰਜਾਬ ਵਿੱਚ ਠੰਡ ਇਨ੍ਹੀ ਜ਼ਿਆਦਾ ਵੱਧ ਚੁੱਕੀ ਹੈ ਕਿ ਨਿੱਤ ਦਿਨ ਸੜਕ ਹਾਦਸਿਆਂ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਕਿ ਸੰਘਣੀ ਧੁੰਦ ਕਾਰਨ ਵਾਹਨ ਦਿਖਾਈ ਨਹੀਂ ਦਿੰਦੇ ਤਾਂ ਸੜਕ ਹਾਦਸੇ ਵਾਪਰ ਜਾਂਦੇ ਹਨ ਜਾਂ ਗੱਡੀਆਂ ਦੀ ਤੇਜ਼ ਰਫਤਾਰ ਕਾਰਨ ਬੇਕਸੁਰ ਲੋਕ ਜੋ ਆਪਣੀ ਗੱਡੀ ਸਾਵਧਾਨੀ ਨਾਲ ਚਲਾ ਰਹੇ ਹੁੰਦੇ ਹਨ ਜਾਂ ਸੜਕ ਉੱਤੇ ਪੈਦਲ ਜਾ ਰਹੇ ਹੁੰਦੇ ਹਨ ਓਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।;
ਹੁਸ਼ਿਆਰਪੁਰ, ਕਵਿਤਾ: ਪੰਜਾਬ ਵਿੱਚ ਠੰਡ ਇਨ੍ਹੀ ਜ਼ਿਆਦਾ ਵੱਧ ਚੁੱਕੀ ਹੈ ਕਿ ਨਿੱਤ ਦਿਨ ਸੜਕ ਹਾਦਸਿਆਂ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਕਿ ਸੰਘਣੀ ਧੁੰਦ ਕਾਰਨ ਵਾਹਨ ਦਿਖਾਈ ਨਹੀਂ ਦਿੰਦੇ ਤਾਂ ਸੜਕ ਹਾਦਸੇ ਵਾਪਰ ਜਾਂਦੇ ਹਨ ਜਾਂ ਗੱਡੀਆਂ ਦੀ ਤੇਜ਼ ਰਫਤਾਰ ਕਾਰਨ ਬੇਕਸੁਰ ਲੋਕ ਜੋ ਆਪਣੀ ਗੱਡੀ ਸਾਵਧਾਨੀ ਨਾਲ ਚਲਾ ਰਹੇ ਹੁੰਦੇ ਹਨ ਜਾਂ ਸੜਕ ਉੱਤੇ ਪੈਦਲ ਜਾ ਰਹੇ ਹੁੰਦੇ ਹਨ ਓਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।
ਹੁਸ਼ਿਆਰਪਰ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣਏ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਜੋ ਆਪਣੇ ਘਰ ਜਾ ਰਿਹਾ ਸੀ ਪਰ ਉਸਦੇ ਸਾਹ ਰਾਹ ਵਿੱਚ ਹੀ ਮੁੱਕ ਗਏ ਕਿਉਂਕਿ ਇੱਕ ਟਰੱਕ ਡਰਾਈਵਰ ਨੇ ਓਸ ਨੌਜਵਾਨ ਨੂੰ ਜੋ ਮੋਟਰਸਾਈਕਲ ਉੱਤੇ ਸਵਾਰ ਸੀ ਦਰੜ ਦਿੱਤੀ। ਜੀ ਹਾਂ ਇੱਕ ਸਖਸ਼ ਦੀ ਜਾਨ ਧੁੰਦ ਕਰਕੇ ਨਹੀਂ ਸਗੋ ਦੂਜੇ ਵਿਅਕਤੀ ਦੀ ਲਾਪਰਵਾਹੀ ਕਰਕੇ ਗਈ ਹੈ। ਜਿੱਥੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨਸ਼ੇ ਵਿੱਚ ਡਰਾਈਵਰ ਚਰੱਕ ਚਲਾ ਰਿਹਾ ਸੀ ਜਿਸਨੇ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ।
ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਜੱਟਪੁਰ ਦੇ ਕੋਲ ਇੱਕ ਵੱਡਾ ਸੜਕ ਹਾਦਸਾ ਹੋਇਆ ਜਿਸ ਵਿੱਚ ਮੋਟਰਸਾਈਕਲ ਸਵਾਰ ਦੀ ਜਾਨ ਚਲੀ ਗਈ। ਜਾਣਕਾਰੀ ਦਿੰਦੇ ਹੋਏ ਪ੍ਰੱਤਖਦਰਸ਼ੀਆਂ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਨੌਜਵਾਨ ਹੁਸ਼ਿਆਰਪੁਰ ਤੋਂ ਚੱਬੇਵਾਲ ਵੱਲ ਨੂੰ ਜਾ ਰਿਹਾ ਸੀ ਤਾਂ ਇੱਕ ਟਰੱਕ ਜੋ ਕਿ ਤੇਜ਼ ਰਫਤਾਰ ਵਿੱਚ ਸੀ ਜਾ ਕੇ ਮੋਟਰਸਾਈਕਲ ਦੇ ਉੱਤੇ ਚੜ ਗਿਆ ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਪ੍ਰੱਤਖਦਰਸ਼ੀ ਦੇ ਮੁਤਾਬਕ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਆ ਅਤੇ ਟਰੱਕ ਵੀ ਕੋਈ ਵਧੀਆ ਹਾਲਤ ਵਿੱਚ ਨਹੀਂ ਹੈ ਉਸ ਦੀਆਂ ਬਰੇਕਾਂ ਵੀ ਘੱਟ ਹਨ ਜਿਵੇਂ ਹੀ ਇਸ ਘਟਨਾ ਬਾਰੇ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।