ਜਲੰਧਰ ਜ਼ਿਮਨੀ ਚੋਣ ਨਤੀਜੇ : ਜਿੱਤ ਵੱਲ ਮੋਹਿੰਦਰ ਭਗਤ,ਘਰ ਬਾਹਰ ਖੁਸ਼ੀ 'ਚ ਇਕੱਠੇ ਹੋਏ ਸਮਰਥਕ

38568 ਵੋਟਾਂ ਨਾਲ ਅੱਗੇ ਚੱਲ ਮੋਹਿੰਦਰ ਭਗਤ ਦੇ ਸਮਰਥਕਾਂ ਵੱਲੋਂ ਸੜਕਾਂ ’ਤੇ ਆ ਕੇ ਜਸ਼ਨ ਮਨਾਉਣ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ।

Update: 2024-07-13 05:23 GMT

38568 ਵੋਟਾਂ ਨਾਲ ਅੱਗੇ ਚੱਲ ਮੋਹਿੰਦਰ ਭਗਤ  ਦੇ ਸਮਰਥਕਾਂ ਵੱਲੋਂ  ਸੜਕਾਂ ’ਤੇ ਆ ਕੇ ਜਸ਼ਨ ਮਨਾਉਣ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ । ਆਪ ਵਰਕਰ ਮੋਹਿੰਦਰ ਭਗਤ ਦੇ ਘਰ ਦੇ ਬਾਹਰ ਖੁਸ਼ੀ ਚ ਸਮਰਥਕਾਂ ਵੱਲੋਂ ਭੰਗੜੇ ਪਾਉਣ ਦੇ ਨਾਲ - ਨਾਲ ਭਗਵੰਤ ਮਾਨ ਜ਼ਿੰਦਾਬਾਦ ਦੇ ਨਾਅਰੇ ਵੀ ਲੱਗਣੇ ਸ਼ੁਰੂ ਹੋ ਗਏ ਨੇ । ਜਾਣਕਾਰੀ ਅਨੁਸਾਰ ਨੌਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ 38568 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ ਹਨ ਅਤੇ ਦੂਜੇ ਤੇ 12581 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ ਹਨ ਉੱਥੇ ਹੀ ਤੀਜੇ ਸਥਾਨ ਤੇ12566 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ ਚੱਲ ਰਹੇ ਨੇ । 

ਵਿਧਾਇਕ ਵਜੋਂ ਚੁਣੇ ਜਾਣ ਲਈ ਇਹ ਉਮੀਦਵਾਰ ਨੇ ਮੈਦਾਨ 'ਚ


2024 ਜ਼ਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ 'ਚ ਸ਼ੀਤਲ ਅੰਗੁਰਾਲ (ਭਾਜਪਾ), ਸੁਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਕੌਰ (ਇੰ. ਸੀ.), ਬਿੰਦਰ ਕੁਮਾਰ ਲੱਖਾ (ਬਸਪਾ), ਮਹਿੰਦਰ ਭਗਤ (ਆਪ), ਸਰਬਜੀਤ ਸਿੰਘ ਖਾਲਸਾ (ਐਸ.ਡੀ.ਐਸ.ਐਮ.), ਅਤੇ ਆਜ਼ਾਦ ਉਮੀਦਵਾਰ ਵੱਜੋਂ ਕੁਮਾਰ ਭਗਤ, ਅਜੇ ਪਾਲ ਵਾਲਮੀਕੀ, ਆਰਤੀ , ਇੰਦਰਜੀਤ ਸਿੰਘ, ਦੀਪਕ ਭਗਤ, ਨੀਤੂ ਸ਼ਤਰਨ ਵਾਲਾ, ਰਾਜ ਕੁਮਾਰ ਸਾਕੀ, ਵਰੁਣ ਕਲੇਰ ਵਾਰੀ , ਵਿਸ਼ਾਲ ਮੈਦਾਨ ਵਿੱਚ ਨੇ ।

ਜਾਣੋ ਪੰਜਾਬ ਦੀ ਸਿਆਸਤ ਲਈ ਇਸ ਹਲਕੇ ਦੀਆਂ ਜ਼ਿਮਨੀ ਚੋਣਾਂ ਕਿਉਂ ਬਣਿਆ ਜ਼ਰੂਰੀ ?

ਇਹ ਜ਼ਿਮਨੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਹੋਣ ਜਾ ਰਹੀ ਹੈ, ਕਿਉਂਕਿ ਇਸ ਨਾਲ ਚਾਰ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਅਤੇ 2027 ਦੀਆਂ ਚੋਣਾਂ ਦਾ ਰਾਹ ਪੱਧਰਾ ਹੋ ਜਾਵੇਗਾ। ਉੱਥੇ ਜੇਕਰ ਇਸ ਚੋਣ ਦੀ ਅਹਿਮੀਅਤ ਦੀ ਗੱਲ ਕਰਿਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਕਿਰਾਏ 'ਤੇ ਮਕਾਨ ਵੀ ਲਿਆ ਸੀ ਅਤੇ ਉਹ ਪਰਿਵਾਰ ਸਮੇਤ ਉਥੇ ਰਹਿਣ ਲੱਗੇ ਅਤੇ ਉਨ੍ਹਾਂ ਵੱਲੋ ਕਿਹਾ ਗਿਆ ਸੀ ਕਿ ਉਹ ਜ਼ਿਮਨੀ ਚੋਣ ਤੋਂ ਬਾਅਦ ਵੀ ਘਰ ਨੂੰ ਸੰਭਾਲ ਕੇ ਰੱਖਣਗੇ। ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਹਫ਼ਤੇ ਵਿੱਚ ਦੋ ਦਿਨ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਰੁਟੀਨ ਲੈਣਗੇ।

Tags:    

Similar News