ਆਪ ਸਰਕਾਰ 'ਚ ਮੰਤਰੀ ਬਣਾਏ ਜਾ ਸਕਦੇ ਨੇ ਮੋਹਿੰਦਰ ਭਗਤ ! ਚੋਣ ਪ੍ਰਚਾਰ ਦੌਰਾਨ CM ਮਾਨ ਨੇ ਕੀਤਾ ਸੀ ਵਾਅਦਾ

ਸਿਆਸੀ ਮਾਹਰਾਂ ਵੱਲੋਂ ਕਿਆਸ ਲਗਾਏ ਜਾ ਰਹੇ ਨੇ ਕਿ ਮੋਹਿੰਦਰ ਭਗਤ ਨੂੰ ਪੰਜਾਬ ਦਾ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ ।ਮੀਤ ਹੇਅਰ ਦੇ ਮੰਤਰੀ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਇਹ ਅਹੁਦਾ ਖਾਲੀ ਹੀ ਹੈ ।

Update: 2024-07-14 10:21 GMT

ਜਲੰਧਰ : ਪੰਜਾਬ ਦੀ ਜਲੰਧਰ ਵੈਸਟ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਮੋਹਿੰਦਰ ਭਗਤ ਨੂੰ ਮੰਤਰੀ ਬਣਾਏ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ, ਆਉਣ ਵਾਲੇ ਕੁੱਝ ਦਿਨਾਂ ਵਿਚ ਉਨ੍ਹਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕਾਈ ਜਾ ਸਕਦੀ ਐ। ਜਾਣਕਾਰੀ ਮਿਲ ਰਹੀ ਐ ਕਿ ਪੰਜਾਬ ਸਰਕਾਰ ਨੇ ਇਸ ਦੇ ਲਈ ਰਾਜਪਾਲ ਕੋਲੋਂ ਸਮਾਂ ਮੰਗਿਆ ਏ, ਸਮਾਂ ਮਿਲਦੇ ਹੀ ਮੋਹਿੰਦਰ ਭਗਤ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਜਾਣਕਾਰੀ ਅਨੁਸਾਰ ਕਈ ਕਿਆਸ ਲਗਾਏ ਜਾ ਰਹੇ ਨੇ ਕਿ ਮੋਹਿੰਦਰ ਭਗਤ ਨੂੰ ਪੰਜਾਬ ਦੇ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ ਕਿਉਂਕਿ ਗੁਰਮੀਤ ਸਿੰਘ ਮੀਤ ਹੇਅਰ ਦੇ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਹਾਲੇ ਤੱਕ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਸੀ। ਅਜਿਹੇ ਵਿਚ ਮੋਹਿੰਦਰ ਭਗਤ ਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਏ। ਫਿਰ ਜਲੰਧਰ ਸਪੋਰਟਸ ਇੰਡਸਟਰੀ ਦੀ ਹੱਬ ਵੀ ਐ, ਜਿਸ ਕਰਕੇ ਇਹ ਵਿਭਾਗ ਉਨ੍ਹਾਂ ਲਈ ਜ਼ਿਆਦਾ ਬਿਹਤਰ ਮੰਨਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਐ ਕਿ ਸਿਵਾਏ ਮੋਹਿੰਦਰ ਭਗਤ ਤੋਂ ਮੰਤਰੀ ਮੰਡਲ ਵਿਚ ਹੋਰ ਬਦਲਾਅ ਨਹੀਂ ਕੀਤਾ ਜਾਵੇਗਾ।

ਜਲੰਧਰ ਵੈਸਟ ਤੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਚੋਣ ਜਿੱਤਣ ਵਾਲੇ ਮੋਹਿੰਦਰ ਭਗਤ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਸਪੁੱਤਰ ਨੇ, ਉਹ ਖ਼ੁਦ ਵੀ ਅਕਾਲੀ ਭਾਜਪਾ ਸਰਕਾਰ ਵਿਚ ਭਾਜਪਾ ਦੇ ਕੋਟੇ ਤੋਂ ਮੰਤਰੀ ਰਹਿ ਚੁੱਕੇ ਨੇ। ਹਾਲਾਂਕਿ ਹੁਣ ਉਹ ਸਰਗਰਮ ਰਾਜਨੀਤੀ ਵਿਚ ਨਹੀਂ ਸਨ। ਮੋਹਿੰਦਰ ਭਗਤ ਨੇ ਲੋਕ ਸਭਾ ਚੋਣਾਂ ਦੇ ਸਮੇਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਪ ਚੋਣ ਵਿਚ ਜਲੰਧਰ ਵੈਸਟ ਤੋਂ ਟਿਕਟ ਦਿੱਤੀ ਗਈ । ਖ਼ੁਦ ਸੀਐਮ ਭਗਵੰਤ ਮਾਨ ਵੱਲੋਂ ਮੋਹਿੰਦਰ ਭਗਤ ਦੇ ਲਈ ਪ੍ਰਚਾਰ ਵੀ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਜਲੰਧਰ ਵੈਸਟ ਤੋਂ ਇਕਤਰਫ਼ਾ ਜਿੱਤ ਹਾਸਲ ਹੋਈ। ਮੋਹਿੰਦਰ ਭਗਤ ਨੇ ਇਹ ਚੋਣ 37325 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੀ, ਉਨ੍ਹਾਂ ਨੂੰ ਕੁੱਲ 55246 ਵੋਟਾਂ ਮਿਲੀਆਂ, ਜਦਕਿ ਇਸ ਦੇ ਉਲਟ ਉਨ੍ਹਾਂ ਖ਼ਿਲਾਫ਼ ਚੋਣ ਲੜਨ ਵਾਲੇ ਭਾਜਪਾ, ਕਾਂਗਰਸ, ਅਕਾਲੀ ਦਲ ਸਮੇਤ ਸਾਰੇ ਆਜ਼ਾਦ ਉਮੀਦਵਾਰਾਂ ਨੂੰ ਮਹਿਜ਼ 39363 ਵੋਟਾਂ ਹੀ ਪੈ ਸਕੀਆਂ।

Tags:    

Similar News