ਵਿਧਾਇਕ ਦੇਵ ਮਾਨ ਨੇ ਮਨਾਇਆ ਮਹਾਰਾਜਾ ਹੀਰਾ ਸਿੰਘ ਦਾ 181ਵਾਂ ਜਨਮਦਿਨ
ਨਾਭਾ ਰਿਆਸਤ ਦੇ ਧਰਮੀ ਮਹਾਰਾਜਾ ਹੀਰਾ ਸਿੰਘ ਦਾ 181ਵਾਂ ਜਨਮ ਦਿਹਾੜਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਰਹਨੁਮਾਈ ਹੇਠ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਵੱਲੋਂ ਸ਼ਬਦ ਗਾਇਨ ਕੀਤੇ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ।;
ਨਾਭਾ (ਵਿਵੇਕ) : ਨਾਭਾ ਰਿਆਸਤ ਦੇ ਧਰਮੀ ਮਹਾਰਾਜਾ ਹੀਰਾ ਸਿੰਘ ਦਾ 181ਵਾਂ ਜਨਮ ਦਿਹਾੜਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਰਹਨੁਮਾਈ ਹੇਠ ਬੜੀ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਵੱਲੋਂ ਸ਼ਬਦ ਗਾਇਨ ਕੀਤੇ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਧਰਮੀ ਮਹਾਰਾਜਾ ਹੀਰਾ ਸਿੰਘ ਨੂੰ ਯਾਦ ਕੀਤਾ। ਇਸ ਸਮਾਗਮ ਵਿੱਚ ਨਾਭਾ ਦੀ ਰਾਣੀ ਪ੍ਰੀਤੀ ਪ੍ਰੀਤੀ ਸਿੰਘ ਨੇ ਵੀ ਆਪਣੇ ਪੁਰਵਜਾ ਨੂੰ ਯਾਦ ਕੀਤਾ।
ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਜਦੋਂ ਦਾ ਮੈਂ ਵਿਧਾਇਕ ਬਣਿਆ,ਉਦੋਂ ਤੋਂ ਹੀ ਮੈਂ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮਦਿਨ ਮਨਾ ਰਿਹਾ ਹਾਂ, ਪਹਿਲਾਂ ਕਦੇ ਵੀ ਕਿਸੇ ਵੀ ਸਰਕਾਰ ਨੇ ਇਹ ਬੀੜਾ ਨਹੀਂ ਚੁੱਕਿਆ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਹਿਸਟੋਇਕੈਲ ਰਿਆਸਤ ਨਾਭਾ ਦੀ ਬੁੱਕ ਵੀ ਰਿਲੀਜ਼ ਕੀਤੀ ਗਈ ਅਤੇ ਨਾਭਾ ਰਿਆਸਤ ਤੋਂ ਇਲਾਵਾ ਵੱਖ-ਵੱਖ ਰਿਆਸਤਾਂ ਦੇ ਸਿੱਕਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਜੋ ਨੌਜਵਾਨ ਪੀੜੀ ਨੂੰ ਪੁਰਾਤਨ ਸਿੱਕਿਆਂ ਦਾ ਗਿਆਨ ਹੋ ਸਕੇ।
ਇਸ ਮੌਕੇ ਤੇ ਨਾਭਾ ਰਿਆਸਤ ਦੀ ਰਾਣੀ ਪ੍ਰੀਤੀ ਸਿੰਘ ਨੇ ਵੀ ਆਪਣੇ ਪੁਰਖਿਆਂ ਨੂੰ ਯਾਦ ਕੀਤਾ ਤੇ ਮਹਾਰਾਜਾ ਹੀਰਾ ਸਿੰਘ ਦਾ ਜਨਮਦਿਨ ਮਨਾਉਣ ਲਈ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਵੀ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਨਸਾਨ ਦੇ ਕਰਮ ਹੀ ਉਸਨੂੰ ਅਮਰ ਬਣਾ ਦਿੰਦੇ ਨੇ ਅੱਜ 181 ਸਾਲ ਦੇ ਬਾਵਜੂਦ ਵੀ ਨਾਭਾ ਅਤੇ ਮਹਾਰਾਜਾ ਹੀਰਾ ਸਿੰਘ ਦੇ ਜੱਦੀ ਪਿੰਡ ਦੇ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰ ਰਹੇ ਨੇ
ਇਸ ਮੌਕੇ 'ਤੇ ਨਰਿੰਦਰਪਾਲ ਸਿੰਘ ਅਕਾਲ ਸਾਹਿਬ ਅਜੈਬ ਘਰ ਲੁਧਿਆਣਾ ਨੇ ਕਿਹਾ ਕਿ ਜੋ ਇਹ ਮੈਂ ਸਿੱਕੇ ਵੱਖ-ਵੱਖ ਰਿਆਸਤਾਂ ਦੇ ਇਕੱਠੇ ਕੀਤੇ ਹਨ ਅਤੇ ਸਭ ਤੋਂ ਜਿਆਦਾ ਨਾਭਾ ਰਿਆਸਤ ਦੇ ਸਿੱਕੇ ਹਨ। ਇਹ ਮੈਂ ਪਿਛਲੇ 38 ਸਾਲਾਂ ਤੋਂ ਇਕੱਠੇ ਕੀਤੇ ਹਨ ਅਤੇ ਅੱਜ ਇਹਨਾਂ ਦੀ ਪ੍ਰਦਰਸ਼ਨੀ ਲਗਾਈ ਹੈ ਤਾਂ ਜੋ ਨੌਜਵਾਨ ਪੀੜੀ ਨੂੰ ਇਸ ਦਾ ਗਿਆਨ ਹੋ ਸਕੇ।