ਗੁਰੂ ਘਰ ਤੋਂ ਮੱਥਾ ਟੇਕ ਕੇ ਆ ਰਹੀ ਸੰਗਤਾਂ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ
ਅੰਮ੍ਰਿਤਸਰ ਸਾਹਿਬ ਤੋਂ ਰੇਲ ਰਾਹੀਂ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਵਾਪਸ ਆ ਰਹੇ ਸ਼ਰਧਾਲੂਆਂ ਉੱਪਰ ਰਸਤੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਅਜਨਾਲਾ ਨੇੜਲੇ ਪਿੰਡ ਫ਼ੁੱਲੇਚੱਕ ਦੇ ਇੱਕ ਸ਼ਰਧਾਲੂ ਦੇ ਹੱਥ ਦੀਆਂ ਹੱਡੀਆਂ ਟੁੱਟ ਗਈਆਂ ਜੋ ਕਿ ਇਸ ਸਮੇਂ ਅਜਨਾਲਾ ਦੇ ਸੀ ਜੋਨ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੀੜਤ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।;
ਅੰਮ੍ਰਿਤਸਰ, ਕਵਿਤਾ : ਅੰਮ੍ਰਿਤਸਰ ਸਾਹਿਬ ਤੋਂ ਰੇਲ ਰਾਹੀਂ ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਵਾਪਸ ਆ ਰਹੇ ਸ਼ਰਧਾਲੂਆਂ ਉੱਪਰ ਰਸਤੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਅਜਨਾਲਾ ਨੇੜਲੇ ਪਿੰਡ ਫ਼ੁੱਲੇਚੱਕ ਦੇ ਇੱਕ ਸ਼ਰਧਾਲੂ ਦੇ ਹੱਥ ਦੀਆਂ ਹੱਡੀਆਂ ਟੁੱਟ ਗਈਆਂ ਜੋ ਕਿ ਇਸ ਸਮੇਂ ਅਜਨਾਲਾ ਦੇ ਸੀ ਜੋਨ ਹਸਪਤਾਲ ਵਿੱਚ ਜੇਰੇ ਇਲਾਜ ਹੈ। ਪੀੜਤ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਅਜਨਾਲਾ ਦੇ ਪਿੰਡ ਫੁੱਲੇ ਚੱਕ ਦਾ ਰਹਿਣ ਵਾਲਾ ਤਰਸੇਮ ਸਿੰਘ ਜੋ ਕਿ ਪਿਛਲੇ ਦਿਨੀ ਉਹ ਆਪਣੇ ਹੋਰਨਾਂ ਸਾਥੀਆਂ ਸਮੇਤ ਸੱਚਖੰਡ ਸ੍ਰੀ ਹਜੂਰ ਸਾਹਿਬ ਸਮੇਤ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਗਿਆ ਸੀ ਜਿਸਤੋਂ ਬਾਅਦ ਸੱਚਖੰਡ ਐਕਸਪ੍ਰੈਸ ਰਾਹੀਂ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਏ ਸਨ ਤੇ ਜਦ ਉਹ ਔਰੰਗਾਬਾਦ ਨਜ਼ਦੀਕ ਪਹੁੰਚੇ ਤਾਂ ਬਾਹਰ ਖੜੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਲਦੀ ਟ੍ਰੇਨ ਤੇ ਪੱਥਰਬਾਜ਼ੀ ਕੀਤੀ ਗਈ। ਜਿਸਦੇ ਕਾਰਨ 2 ਉੰਗਲਾਂ ਦੀਂ ਹੱਡੀਆਂ ਟੁੱਟ ਗਈਆਂ।
ਹਾਲਾਂਕਿ ਡਾਕਟਰ ਵੱਲੋਂ ਔਪਰੇਸ਼ਨ ਕ ਦਿੱਤਾ ਗਿਆ ਹੈ। ਪਰ ਪੀੜਤ ਦੇ ਨਾਲ ਉਸਦੇ ਸਾਥੀ ਅੰਗਰੇਜ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬਜ਼ੁਰਗ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸੱਚਖੰਡ ਐਕਸਪ੍ਰੈਸ ਸਮੇਤ ਹੋਰ ਨਾ ਰੇਲਾਂ ਰਾਹੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਮੇਤ ਹੋਰਨਾ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਅਤੇ ਰਸਤੇ ਵਿੱਚ ਪੱਥਰਬਾਜ਼ੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਉਧਰ ਸ਼ਰਧਾਲੂ ਤਰਸੇਮ ਸਿੰਘ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਕਰਮਬੀਰ ਸਿੰਘ ਕਾਹਲੋ ਨੇ ਦੱਸਿਆ ਕਿ ਤਰਸੇਮ ਸਿੰਘ ਦੇ ਹੱਥ ਦੀਆਂ ਦੋ ਹੱਡੀਆਂ ਟੁੱਟੀਆਂ ਸਨ ਜਿਸਦਾ ਰਾਡ ਪਾ ਕੇ ਸਫਲ ਆਪਰੇਸ਼ਨ ਕਰ ਦਿੱਤਾ ਗਿਆ ਹੈ ਤੇ ਜਲਦ ਹੀ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਵੇਗੀ।