ਮੰਤਰੀ ਕੁਲਦੀਪ ਧਾਲੀਵਾਲ ਨੇ NRI ਪਰਿਵਾਰ ਨਾਲ ਕੀਤੀ ਮੁਲਾਕਾਤ

ਫਾਜ਼ਿਲਕਾ ਦੇ ਇੱਕ ਬਜ਼ੁਰਗ ਐਨ.ਆਰ.ਆਈ ਜੋੜੇ ਕਿਸਾਨ ਆਗੂ ਬੂਟਾ ਸਿੰਘ ਚਿਮਨੇਵਾਲਾ ਅਤੇ ਉਹਨਾਂ ਦੀ ਪਤਨੀ ਸੁੱਖਵਿੰਦਰ ਕੌਰ ਨਾਲ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਹਰਿਆਣਾ ਵਿੱਚ ਲੁਟੇਰਿਆਂ ਵੱਲੋ ਲੁੱਟ ਦੀ ਕੋਸ਼ਿਸ਼ ਕੀਤੀ ਗਈ।

Update: 2024-07-30 12:38 GMT

ਫਾਜ਼ਿਲਕਾ: ਫਾਜ਼ਿਲਕਾ ਦੇ ਇੱਕ ਬਜ਼ੁਰਗ ਐਨ.ਆਰ.ਆਈ ਜੋੜੇ ਕਿਸਾਨ ਆਗੂ ਬੂਟਾ ਸਿੰਘ ਚਿਮਨੇਵਾਲਾ ਅਤੇ ਉਹਨਾਂ ਦੀ ਪਤਨੀ ਸੁੱਖਵਿੰਦਰ ਕੌਰ ਨਾਲ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਹਰਿਆਣਾ ਵਿੱਚ ਲੁਟੇਰਿਆਂ ਵੱਲੋ ਲੁੱਟ ਦੀ ਕੋਸ਼ਿਸ਼ ਕੀਤੀ ਗਈ।

ਅੱਜ ਉਨ੍ਹਾਂ ਦੇ ਪਿੰਡ ਚਿਮਨੇਵਾਲਾ, ਜ਼ਿਲ੍ਹਾ ਫਾਜ਼ਿਲਕਾ ਵਿੱਖੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋ ਵਿਸ਼ਵਾਸ਼ ਦਿਵਾਇਆ ਕਿ ਸਾਰੀ ਸਰਕਾਰ ਉਹਨਾਂ ਦੇ ਨਾਲ ਹੈ।

ਹਰਿਆਣਾ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਤੋਂ ਪਰਚਾ ਦਰਜ਼ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਆਪਣੇ ਐਨ.ਆਰ.ਆਈ ਵਿਭਾਗ ਵੱਲੋਂ ਜ਼ੀਰੋ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ।

ਇਸ ਐੱਨ.ਆਰ.ਆਈ ਜੋੜੇ ਦੀ ਜਾਨ ਬਚਾਉਣ ਵਾਲੇ ਡਰਾਈਵਰ ਲਖਵਿੰਦਰ ਸਿੰਘ ਨੂੰ ਆਪਣੇ ਅਖ਼ਤਿਆਰੀ ਫੰਡ ਵਿੱਚੋਂ 1 ਲੱਖ ਰੁਪਏ ਇਨਾਮ ਅਤੇ ਸਰਕਾਰ ਵੱਲੋ ਬਹਾਦਰੀ ਪੁਰਸਕਾਰ ਦੇਣ ਦਾ ਵਿਸ਼ਵਾਸ਼ ਦਵਾਇਆ ਗਿਆ ।

Tags:    

Similar News