ਐਸਡੀਐਮ ਮਜੀਠਾ ’ਤੇ ਭੜਕੇ ਮੰਤਰੀ ਕੁਲਦੀਪ ਧਾਲੀਵਾਲ

ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਰੋਜ਼ਾਨਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਵੱਲੋਂ ਮੌਕੇ ’ਤੇ ਹੀ ਕਰਵਾਇਆ ਜਾਂਦਾ ਏ। ਇਸੇ ਦੇ ਚਲਦਿਆਂ ਕੁਲਦੀਪ ਧਾਲੀਵਾਲ ਵੱਲੋਂ ਐਸਡੀਐਮ ਮਜੀਠਾ ਨੂੰ ਫ਼ੋਨ ’ਤੇ ਝਾੜ ਪਾਈ ਗਈ;

Update: 2025-01-21 09:23 GMT

ਅਜਨਾਲਾ : ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਰੋਜ਼ਾਨਾ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਉਨ੍ਹਾਂ ਵੱਲੋਂ ਮੌਕੇ ’ਤੇ ਹੀ ਕਰਵਾਇਆ ਜਾਂਦਾ ਏ। ਇਸੇ ਦੇ ਚਲਦਿਆਂ ਕੁਲਦੀਪ ਧਾਲੀਵਾਲ ਵੱਲੋਂ ਐਸਡੀਐਮ ਮਜੀਠਾ ਨੂੰ ਫ਼ੋਨ ’ਤੇ ਝਾੜ ਪਾਈ ਗਈ ਕਿਉਂਕ ਕੁੱਝ ਲੋਕ ਆਪਣੇ ਲਟਕੇ ਕੰਮਾਂ ਨੂੰ ਲੈ ਕੇ ਧਾਲੀਵਾਲ ਕੋਲ ਸ਼ਿਕਾਇਤ ਲੈ ਕੇ ਪੁੱਜੇ ਸੀ, ਜਿਸ ਤੋਂ ਬਾਅਦ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਹੀ ਐਸਡੀਐਮ ਮਜੀਠਾ ਨੂੰ ਫ਼ੋਨ ਲਗਾ ਲਿਆ ਅਤੇ ਚੰਗੀ ਝਾੜ ਪਾਈ।

Full View

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਸੀ, ਇਸੇ ਦੌਰਾਨ ਕੁੱਝ ਲਟਕੇ ਕੰਮਾਂ ਨੂੰ ਲੈਕੇ ਉਨ੍ਹਾਂ ਨੇ ਐਸਡੀਐਮ ਮਜੀਠਾ ਨੂੰ ਫ਼ੋਨ ’ਤੇ ਝਾੜ ਪਾਈ। ਉਨ੍ਹਾਂ ਫ਼ੋਨ ’ਤੇ ਐਸਡੀਐਮ ਨੂੰ ਆਖਿਆ ਕਿ ਤੁਸੀਂ ਐਸਡੀਐਮ ਹੋ, ਫਿਰ ਵੀ ਲੋਕ ਸਾਡੇ ਕੋਲ ਕੰਮ ਲਈ ਆਉਂਦੇ ਨੇ ਕਿਉਂਕਿ ਤੁਸੀਂ ਉਨ੍ਹਾਂ ਦੀ ਤਸੱਲੀ ਨਹੀਂ ਕਰਵਾਉਂਦੇ। ਉਨ੍ਹਾਂ ਐਸਡੀਐਮ ਨੂੰ ਝਾੜ ਪਾਉਂਦਿਆਂ ਆਖਿਆ ਕਿ ਇਨ੍ਹਾਂ ਲੋਕਾਂ ਦਾ ਕੰਮ ਅੱਜ ਹੀ ਕਰਕੇ ਦਿਓ।


ਦੱਸ ਦਈਏ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਐ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਇਸ ਅੰਦਾਜ਼ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਏ।

Tags:    

Similar News