Milk Rate: ਮਹਿੰਗਾਈ ਦੀ ਵੱਡੀ ਮਾਰ, ਅੱਜ ਦੁੱਧ ਹੋਵੇਗਾ ਇੰਨੇ ਰੁਪਏ ਮਹਿੰਗਾ, ਜਾਣੋ ਨਵਾਂ ਰੇਟ
ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਮਹਿੰਗਾਈ ਫਿਰ ਤੋਂ ਵੱਧਣੀ ਸ਼ੁਰੂ ਹੋ ਗਈ ਹੈ। ਹੁਣ ਵੇਰਕਾ ਦੁੱਧ ਅਤੇ ਟੋਲ ਪਲਾਜ਼ਿਆਂ ਦੇ ਰੇਟਾਂ ਵਿੱਚ ਜੋ ਵਾਧਾ ਹੋਇਆ ਹੈ ਉਹ 3 ਜੂਨ ਲਾਗੂ ਹੋ ਗਿਆ ਹੈ।
ਚੰਡੀਗੜ੍ਹ: ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਮਹਿੰਗਾਈ ਫਿਰ ਤੋਂ ਵੱਧਣੀ ਸ਼ੁਰੂ ਹੋ ਗਈ ਹੈ। ਹੁਣ ਵੇਰਕਾ ਦੁੱਧ ਅਤੇ ਟੋਲ ਪਲਾਜ਼ਿਆਂ ਦੇ ਰੇਟਾਂ ਵਿੱਚ ਜੋ ਵਾਧਾ ਹੋਇਆ ਹੈ ਉਹ 3 ਜੂਨ ਲਾਗੂ ਹੋ ਗਿਆ ਹੈ।
ਦੁੱਧ ਹੋਇਆ ਮਹਿੰਗਾ
ਪੰਜਾਬ ਵਿੱਚ ਵੇਰਕਾ ਦਾ ਦੁੱਧ 2 ਰੁਪਏ ਪ੍ਰਤੀ ਪੈਕੇਟ ਵਾਧਾ ਹੋਇਆ ਹੈ। ਇਸ ਬਾਰੇ ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈ ਰਹੀ ਸਖ਼ਤ ਗਰਮੀ ਕਾਰਨ ਦੁੱਧ ਦੀ ਖ਼ਰੀਦ ਦੇ ਰੇਟ ਵਧਣ ਕਾਰਨ ਮਿਲਕ ਪਲਾਂਟ ਦੇ ਲਾਗਤ ਖ਼ਰਚੇ ਵੀ ਵਧੇ ਹਨ, ਜਿਸ ਕਰ ਕੇ ਲੋਕਾਂ ਦੀ ਮੰਗ ਅਨੁਸਾਰ ਪੂਰਾ ਉਤਪਾਦਨ ਕਰਨ ਲਈ ਰੇਟਾਂ ਵਿਚ ਵਾਧਾ ਜ਼ਰੂਰੀ ਹੋ ਗਿਆ ਸੀ।ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ.ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀ ਦੇ ਮੌਸਮ ਵਿੱਚ ਦੁੱਧ ਦੇ ਖ੍ਰੀਦ ਮੁੱਲਾਂ ਵਿੱਚ ਹੁੰਦੇ ਵਾਧੇ ਦੇ ਕਾਰਣ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੌਸਮ ਵਿੱਚ ਵਧੇ ਤਾਪਮਾਨ ਅਤੇ ਤੇਜ ਗਰਮੀ ਦੇ ਕਾਰਨ ਦੁੱਧ ਦੇ ਉਤਪਾਦਨ ਵਿਚ ਗਿਰਾਵਟ ਦਰਜ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ । ਜਿਸ ਦੇ ਸਿੱਟੇ ਵੱਜੋਂ ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੇ ਵਧਦੇ ਖਰਚਿਆਂ ਨੂੰ ਸੰਤੁਲਨ ਕਰਨ ਵਾਸਤੇ ਦੁੱਧ ਦੇ ਖ੍ਰੀਦ ਮੁੱਲਾਂ ਵਿੱਚ ਵਾਧਾ ਕੀਤਾ ਗਿਆ ਹੈ। ਵੇਰਕਾ ਵੱਲੋਂ ਫੁੱਲ ਕਰੀਮ ਦੁੱਧ ਦਾ ਭਾਅ ਪ੍ਰਤੀ ਲੀਟਰ 66 ਰੁਪਏ ਤੋਂ 68 ਰੁਪਏ ਲੀਟਰ, ਸਟੈਂਡਰਡ ਦੁੱਧ 60 ਰੁਪਏ ਲੀਟਰ ਤੋਂ 62 ਰਪੁਏ ਪ੍ਰਤੀ ਲੀਟਰ ਅਤੇ ਡਬਲਟੌਨਡ ਦੁੱਧ 48 ਰੁਪਏ ਤੋਂ 50 ਰੁਪਏ ਪ੍ਰਤੀ ਲੀਟਰ ਕੀਤਾ ਗਿਆ ਹੈ।
ਅਮੂਲ ਦੁੱਧ ਵੀ ਹੋਇਆ ਮਹਿੰਗਾ
ਜੀਸੀਐਮਐਮਐਫ ਦੇ ਐਮਡੀ ਜੈਯਨ ਮਹਿਤਾ ਨੇ ਦੱਸਿਆ ਕਿ 3 ਜੂਨ ਤੋਂ ਅਮੂਲ ਦੁੱਧ ਦੀਆਂ ਸਾਰੀਆਂ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦਰਅਸਲ, GCMMF 'ਅਮੂਲ' ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦਾ ਹੈ। ਪਿਛਲੀ ਵਾਰ ਜੀਸੀਐਮਐਮਐਫ ਨੇ ਫਰਵਰੀ 2023 ਵਿੱਚ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਸੀ।
500 ਮਿਲੀਲੀਟਰ ਅਮੂਲ ਮੱਝ ਦਾ ਦੁੱਧ 36 ਰੁਪਏ
ਮਹਿਤਾ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਵਧੀ ਹੋਈ ਉਤਪਾਦਨ ਲਾਗਤ ਦੀ ਭਰਪਾਈ ਕਰਨ ਲਈ ਇਹ ਵਾਧਾ ਜ਼ਰੂਰੀ ਹੈ। ਤਾਜ਼ਾ ਵਾਧੇ ਨਾਲ 500 ਮਿਲੀਲੀਟਰ ਅਮੂਲ ਮੱਝ ਦਾ ਦੁੱਧ 36 ਰੁਪਏ, 500 ਮਿਲੀਲੀਟਰ ਅਮੂਲ ਗੋਲਡ ਦੁੱਧ 33 ਰੁਪਏ ਅਤੇ 500 ਮਿਲੀਲੀਟਰ ਅਮੂਲ ਸ਼ਕਤੀ 30 ਰੁਪਏ ਹੋ ਗਿਆ ਹੈ।
ਵਧੀਆਂ ਕੀਮਤਾਂ ਐਮਆਰਪੀ ਵਿੱਚ 3-4 ਪ੍ਰਤੀਸ਼ਤ ਵਾਧੇ ਦੇ ਬਰਾਬਰ ਹਨ
GCMMF ਨੇ ਇੱਕ ਬਿਆਨ ਵਿੱਚ ਕਿਹਾ, "2 ਰੁਪਏ ਪ੍ਰਤੀ ਲੀਟਰ ਦਾ ਵਾਧਾ ਐਮਆਰਪੀ ਵਿੱਚ 3-4 ਪ੍ਰਤੀਸ਼ਤ ਵਾਧੇ ਦੇ ਬਰਾਬਰ ਹੈ, ਜੋ ਕਿ ਔਸਤ ਖੁਰਾਕੀ ਮਹਿੰਗਾਈ ਦਰ ਤੋਂ ਬਹੁਤ ਘੱਟ ਹੈ।" ਇਹ ਧਿਆਨ ਦੇਣ ਯੋਗ ਹੈ ਕਿ ਫਰਵਰੀ 2023 ਤੋਂ ਅਮੂਲ ਨੇ ਪ੍ਰਮੁੱਖ ਬਾਜ਼ਾਰਾਂ ਵਿੱਚ ਤਾਜ਼ਾ ਪਾਊਚ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ।
ਟੋਲ ਪਲਾਜ਼ੇ ਹੋਏ ਮਹਿੰਗੇ
ਪੰਜਾਬ ਵਿੱਚ 3 ਜੂਨ ਤੋਂ ਟੋਲ ਦੇ ਰੇਟ ਵੀ 3 ਤੋਂ 5 ਫ਼ੀ ਸਦੀ ਤਕ ਵੱਧ ਜਾਣਗੇ। ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਨੇ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀਆਂ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਜ਼ਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚਲਦੇ ਲਾਗੂ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨ ਨੇ ਵੋਟਾਂ ਦਾ ਕੰਮ ਪੂਰਾ ਹੋਣ ਤਕ ਇਸ ਉਤੇ ਰੋਕ ਲਗਾ ਦਿਤੀ ਸੀ।