ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਏ ਸਖਸ਼ ਨੇ ਕੁੱ.ਟ’ਤੀਆਂ ਔਰਤਾਂ
ਫਿਰੋਜ਼ਪੁਰ ਦੇ ਗੁਰੂ ਹਰਸਹਾਏ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਤਕਰਾਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਬਜ਼ੇ ਨੂੰ ਲੈ ਕੇ ਇਨ੍ਹਾਂ ਵਿਚਾਲੇ ਜੰਮ ਕੇ ਝੜਪ ਹੋਈ ਹੈ। ਜਾਣਕਾਰੀ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਝੜਪ ਵਿੱਚ ਦੋ ਮਹਿਲਾਵਾਂ ਸਣੇ ਚਾਰ ਲੋਕ ਜ਼ਖਮੀ ਹੋਏ ਹਨ।;

ਫਿਰੋਜ਼ਪੁਰ , ਕਵਿਤਾ: ਫਿਰੋਜ਼ਪੁਰ ਦੇ ਗੁਰੂ ਹਰਸਹਾਏ ਵਿੱਚ ਦੋ ਧਿਰਾਂ ਵਿਚਾਲੇ ਖੂਨੀ ਤਕਰਾਰ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਬਜ਼ੇ ਨੂੰ ਲੈ ਕੇ ਇਨ੍ਹਾਂ ਵਿਚਾਲੇ ਜੰਮ ਕੇ ਝੜਪ ਹੋਈ ਹੈ । ਜਾਣਕਾਰੀ ਤਾਂ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਝੜਪ ਵਿੱਚ ਦੋ ਮਹਿਲਾਵਾਂ ਸਣੇ ਚਾਰ ਲੋਕ ਜ਼ਖਮੀ ਹੋਏ ਹਨ। ਦਰਅਸਲ ਪੀੜਤ ਪਰਿਵਾਰ ਵੱਲੋਂ ਇਲਜਾਮ ਲਗਾਏ ਗਏ ਹਨ ਕਿ ਦੂਜੀ ਪਾਰਟੀ ਅੱਠ ਮਰਲੇ ਜਮੀਨ ਦੇ ਪਲਾਟ ਉੱਪਰ ਜ਼ਬਰਦਸਤੀ ਕਬਜ਼ਾ ਕਰਨਾ ਚਾਹੁੰਦੀ ਸੀ ਇਸਲਈ ਅਸੀਂ ਕਬਜ਼ਾ ਰੋਕਣ ਗਏ ਤਾਂ ਓਨ੍ਹਾਂ ਨੇ ਹਨਲਾ ਕਰ ਦਿੱਤਾ।
ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਵਿੱਚ ਓਸ ਸਮੇਂ ਮਾਹੌਲ ਤਣਾਅਪੁਰਨ ਹੋ ਗਿਆ ਜਦੋਂ ਦੋ ਧਿਰਾਂ ਆਪਸ ਵਿੱਚ ਖਹਿਬੜ ਗਈਆਂ। ਦਰਅਸਲ ਟਰੱਕ ਯੂਨੀਅਨ ਦੇ ਨੇੜੇ ਅੱਠ ਮਰਲੇ ਦੇ ਪਲਾਟ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜੰਮ ਕੇ ਖੂਨੀ ਝੜਪ ਹੋਈ। ਜਿਸ ਉਪਰੰਤ ਜ਼ਖਮੀਆਂ ਨੂੰ ਇਲਾਜ ਲਈ ਫਿਰੋਜਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤ ਧਿਰ ਨੇ ਕਿਹਾ ਕਿ ਅਸੀਂ ਆਪਣੀਥਆਂ ਤੇ ਆਏ ਸੀ ਪਰ ਜਦੋਂ ਦਾ ਜੋਤਾ ਸਿੰਘ ਪੈਰੋਲ ਤੇ ਬਾਹਰ ਆਇਆ ਹੈ ਓਸ ਦਿਨ ਤੋਂ ਲੜਾਈ ਕਰ ਰਿਹਾ ਹੈ ਤੇ ਅੱਜ ਇਸਨੇ ਸਾਡੀ ਜ਼ਮੀਨ ਤੇ ਜਿੰਦਰਾ ਲਗਾਤਾ ਸੀ ਫਿਰ ਸਰਪੰਚ ਕੋਲ ਗਏ ਉਨ੍ਹਾਂ ਜਿੰਦਰਾ ਤੋੜਨ ਦੀ ਗੱਲ਼ ਕੀਤੀ ਪਰ ਅਸੀਂ ਥਾਣੇ ਚਲੇ ਗਏ ਜਿਸ ਮਗਰੋਂ ਇਨ੍ਹਾਂ ਨੇ ਹਮਲਾ ਕਰਤਾ।
ਕਾਜਲ ਸਣੇ ਉਸਦੇ ਪਰਿਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਇਨ੍ਹਾਂ ਵੱਲੋਂ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।
ਏਐਸਆਈ ਨਰੇਸ਼ ਕੁਮਾਰ ਨੇ ਕਿਹਾ ਕਿ ਹਸਪਤਾਲ ਵਿੱਚ ਦਾਖਲ ਪੀੜਤਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਨੇ ਅਤੇ ਮੁਲਜ਼ਮਾਂ ਵਿਰੁੱਧ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।