ਪੰਜਾਬ ’ਚ ਵੱਡਾ ਪ੍ਰਸਾਸ਼ਨਿਕ ਫੇਰਬਦਲ, 38 ਆਈਏਐਸ ਅਧਿਕਾਰੀਆਂ ਦਾ ਤਬਾਦਲਾ
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿਚ ਵੱਡਾ ਪ੍ਰਸਾਸ਼ਨਿਕ ਫੇਰਬਦਲ ਕੀਤਾ ਗਿਆ ਏ, ਜਿਸ ਵਿਚ ਸਰਕਾਰ ਵੱਲੋਂ 38 ਆਈਏਐਸ ਅਤੇ ਇਕ ਪੀਸੀਐਸ ਅਧਿਕਾਰੀ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 10 ਜ਼ਿਲਿ੍ਹਆਂ ਦੇ ਡੀਸੀ ਵੀ ਬਦਲੇ ਗਏ ਹਨ।
By : Makhan shah
Update: 2024-09-12 14:09 GMT
ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿਚ ਵੱਡਾ ਪ੍ਰਸਾਸ਼ਨਿਕ ਫੇਰਬਦਲ ਕੀਤਾ ਗਿਆ ਏ, ਜਿਸ ਵਿਚ ਸਰਕਾਰ ਵੱਲੋਂ 38 ਆਈਏਐਸ ਅਤੇ ਇਕ ਪੀਸੀਐਸ ਅਧਿਕਾਰੀ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ 10 ਜ਼ਿਲਿ੍ਹਆਂ ਦੇ ਡੀਸੀ ਵੀ ਬਦਲੇ ਗਏ ਹਨ। ਵਿਕਾਸ ਪ੍ਰਤਾਪ ਸਿੰਘ ਨੂੰ ਐਡੀਸ਼ਨਲ ਚੀਫ਼ ਸੈਕਟਰੀ ਐਕਸਾਈਜ਼ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਆਲੋਕ ਸ਼ੇਖ਼ਰ ਨੂੰ ਐਡੀਸ਼ਨਲ ਚੀਫ਼ ਸਕੱਤਰ ਜੇਲ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਕ੍ਰਿਸ਼ਨ ਕੁਮਾਰ ਨੂੰ ਐਡੀਸ਼ਨਲ ਫਾਈਨਾਂਸ਼ੀਅਲ ਕਮਿਸ਼ਨ ਲਗਾਇਆ ਗਿਆ ਹੈ। ਉਥੇ ਹੀ ਚੰਡੀਗੜ੍ਹ ਤੋਂ ਵਾਪਸ ਆਈ ਅਨੰਦਿਤਾ ਮਿੱਤਰਾ ਨੂੰ ਸੈਕਟਰੀ ਕਾਰਪੋਰੇਸ਼ਨ ਅਤੇ ਸੰਗਰੂਰ ਦੇ ਡੀਸੀ ਬਦਲੇ ਗਏ ਹਨ।
ਬਾਕੀ ਆਦੇਸ਼ਾਂ ਦੀ ਕਾਪੀ ਹੇਠ ਲਿਖੇ ਅਨੁਸਾਰ ਹੈ :