ਲੁਧਿਆਣਾ ਬੁੱਢੇ ਦਰਿਆ 'ਤੇ ਪਹੁੰਚੇ ਲੋਕਲ ਬਾਡੀ ਮੰਤਰੀ ਰਵਜੋਤ ਸਿੰਘ

ਲੁਧਿਆਣਾ ਸ਼ਹਿਰ ਵਿੱਚੋਂ ਨਿਕਲਣ ਵਾਲੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਵੱਲੋਂ ਉਦਮ ਕੀਤੇ ਜਾ ਰਹੇ ਹਨ ਖਾਸ ਕਰਕੇ ਉਹ ਪੁਆਇੰਟ ਜਿਥੋਂ ਬਿਨਾਂ ਟਰੀਟ ਕੀਤੇ ਪਾਣੀ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਉਹਨਾਂ ਨੂੰ ਬੰਦ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਜਿਸ ਵਿੱਚ ਸੰਤ ਬਾਬਾ ਬਲਵੀਰ ਸਿੰਘ ਰਾਜਸਭਾ ਮੈਂਬਰ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ;

Update: 2025-01-25 11:24 GMT

ਲੁਧਿਆਣਾ : ਲੁਧਿਆਣਾ ਸ਼ਹਿਰ ਵਿੱਚੋਂ ਨਿਕਲਣ ਵਾਲੇ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਨਗਰ ਨਿਗਮ ਅਤੇ ਪ੍ਰਦੂਸ਼ਣ ਕੰਟਰੋਲ ਵੱਲੋਂ ਉਦਮ ਕੀਤੇ ਜਾ ਰਹੇ ਹਨ ਖਾਸ ਕਰਕੇ ਉਹ ਪੁਆਇੰਟ ਜਿਥੋਂ ਬਿਨਾਂ ਟਰੀਟ ਕੀਤੇ ਪਾਣੀ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਉਹਨਾਂ ਨੂੰ ਬੰਦ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਜਿਸ ਵਿੱਚ ਸੰਤ ਬਾਬਾ ਬਲਵੀਰ ਸਿੰਘ ਰਾਜਸਭਾ ਮੈਂਬਰ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਉਹਨਾਂ ਵੱਲੋਂ ਗੁਰਦੁਆਰਾ ਗਊ ਘਾਟ ਨਜ਼ਦੀਕ ਬਣਿਆ ਪੰਪਿੰਗ ਸਟੇਸ਼ਨ ਜੋ ਕਿ ਲੰਬੇ ਸਮੇਂ ਤੋਂ ਬੰਦ ਸੀ ਅਤੇ ਸਿੱਧਾ ਸੀਵਰੇਜ ਵਾਲਾ ਪਾਣੀ ਬੁੱਢੇ ਦਰਿਆ ਵਿੱਚ ਪਾਇਆ ਜਾ ਰਿਹਾ ਉੱਥੇ ਆਰਜੀ ਤੌਰ ਤੇ ਖੂਹ ਬਣਾ ਕੇ ਉਸਦਾ ਪਾਣੀ ਪੰਪਿੰਗ ਸਟੇਸ਼ਨ ਰਾਹੀਂ ਸੀਟੀਪੀ ਪਲਾਂਟ ਤੇ ਪਹੁੰਚਾਇਆ ਜਾ ਰਿਹਾ ਹੈ।

ਇਸ ਕਾਰਜ ਦੇ ਚਲਦੇ ਲਗਾਤਾਰ ਸਥਾਨਕ ਸਰਕਾਰਾਂ ਮੰਤਰੀ ਰਵਜੋਤ ਸਿੰਘ ਕਈ ਵਾਰ ਜਾਇਜ਼ਾ ਲੈ ਚੁੱਕੇ ਹਨ ਉਸੇ ਲੜੀ ਦੇ ਚਲਦੇ ਲੋਕਲ ਬਾਡੀ ਮੰਤਰੀ ਰਵਜੋਤ ਸਿੰਘ ਇੱਕ ਵਾਰ ਫਿਰ ਬੁੱਢੇ ਦਰਿਆ ਦੇ ਉਸ ਪੁਆਇੰਟ ਤੇ ਪਹੁੰਚੇ ਜਿੱਥੇ ਕਿ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਵੱਲੋਂ ਆਰਜੀ ਤੌਰ ਤੇ ਖੂਹ ਬਣਾ ਕੇ ਉਸ ਰਾਹੀਂ ਪਾਣੀ ਪੰਪਿੰਗ ਸਟੇਸ਼ਨ ਅਤੇ ਪੰਪਿੰਗ ਸਟੇਸ਼ਨ ਤੋਂ ਸੀ ਟੀਪੀ ਪਲਾਂਟ ਵਿੱਚ ਪਾਇਆ ਜਾ ਰਿਹਾ ਹੈ।

ਲੋਕਲ ਬਾਡੀ ਮੰਤਰੀ ਨੇ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਵੀ ਸੰਬੰਧਿਤ ਵਿਭਾਗਾਂ ਦੇ ਸਾਰੇ ਅਧਿਕਾਰੀਆਂ ਨੂੰ ਇਥੇ ਬੁਲਾਇਆ ਹੈ ਅਤੇ ਬੁੱਢੇ ਦਰਿਆ ਵਿੱਚ ਡੇਅਰੀਆ ਦਾ ਮਲ ਮੂਤਰ ਸਿੱਧੇ ਤੌਰ ਤੇ ਪਾਇਆ ਜਾ ਰਿਹਾ ਮਲ ਮੂਤਰ ਰੋਕਣ ਲਈ ਉਹਨਾਂ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਬੁੱਢੇ ਦਰਿਆ ਦੀ ਸਫਾਈ ਆਉਣ ਵਾਲੀਆਂ ਨਸਲਾਂ ਲਈ ਚੰਗਾ ਪਾਣੀ ਅਤੇ ਚੰਗਾ ਵਾਤਾਵਰਨ ਦੇਣਾ ਹੈ ਇਸ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਰਾਜਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਬੁੱਢੇ ਦਰਿਆ ਦੀ ਸਫਾਈ ਦਾ ਕੰਮ ਲਗਾਤਾਰ ਜਾਰੀ ਹੈ ਉਹਨਾਂ ਨੇ ਕਿਹਾ ਕਿ ਜਿਸ ਤਰਹਾਂ ਨਾਲ ਇੱਕ ਪੁਆਇੰਟ ਬੰਦ ਕੀਤਾ ਜਾ ਚੁੱਕਾ ਜਿੱਥੋਂ ਕਿ ਸਿੱਧਾ ਸੀਵਰੇਜ ਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ ਤੇ ਹੁਣ ਦੂਸਰੇ ਪਾਸੇ ਜਿੱਥੇ ਮਲ ਮੂਤਰ ਪਾਇਆ ਜਾ ਰਿਹਾ ਉਹਨਾਂ ਨੂੰ ਬੰਦ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। 

Tags:    

Similar News