ਹਾਏ ਗਰਮੀ, ਜਾਣੋ ਪੰਜਾਬ ਵਿੱਚ ਕਦੋ ਪਵੇਗਾ ਮੀਂਹ

ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਆਈ ਹੈ। ਤਾਪਮਾਨ ਘਟਨ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 30 ਤੋਂ 40 ਡਿਗਰੀ ਦਰਜ ਕੀਤਾ ਗਿਆ ਹੈ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

Update: 2024-06-22 04:59 GMT

ਚੰਡੀਗੜ੍ਹ : ਪੰਜਾਬ ਵਿੱਚ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਆਈ ਹੈ। ਤਾਪਮਾਨ ਘਟਨ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 30 ਤੋਂ 40 ਡਿਗਰੀ ਦਰਜ ਕੀਤਾ ਗਿਆ ਹੈ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਚ ਮੌਸਮ ਖੁਸ਼ਕ ਰਹੇਗਾ। 26 ਜੂਨ ਤੋਂ ਬਾਅਦ ਪੰਜਾਬ ਵਿੱਚ ਪ੍ਰੀ ਮੌਨਸੂਨ ਆਉਣ ਦੀ ਸੰਭਾਵਨਾ ਹੈ।

ਮੀਂਹ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ

ਮੌਸਮ ਵਿਭਾਗ ਦੇ ਅਨੁਸਾਰ ਪਿਛਲੇ ਕੁਝ ਦਿਨਾਂ ਵਿੱਚ ਤਾਪਮਾਨ 45 ਡਿਗਰੀ ਤੋਂ ਹੇਠਾ ਆ ਗਿਆ ਹੈ ਪਰ ਆਉਣ ਵਾਲੇ ਤਿੰਨ ਦਿਨਾਂ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ ਪਰ ਲੂੰ ਨਹੀਂ ਚੱਲੇਗੀ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

26 ਜੂਨ ਨੂੰ ਪ੍ਰੀ ਮਾਨਸੂਨ ਦੇਵੇਗਾ ਦਸਤਕ

26 ਜੂਨ ਨੂੰ ਵੇਸਟਰਨ ਡਿਸਟਰਬੇਂਸ ਦਾ ਅਸਰ ਦੇਖਣ ਨੂੰ ਮਿਲੇਗਾ। ਇਹ ਪ੍ਰੀ ਮਾਨਸੂਨ ਦੀ ਦਸਤਕ ਹੋਵੇਗੀ। ਜ਼ਿਆਦਾਤਰ ਇਲਾਕਿਆਂ ਵਿੱਚ ਮਾਨਸੂਨ ਹੁਣ ਧੀਮੀ ਰਫਤਾਰ ਨਾਲ ਵੱਧ ਰਿਹਾ ਹੈ। ਜਿਸਦੇ ਬਾਅਦ ਅਨੁਮਾਨ ਲਗਾਇਆ ਜਾਏਗਾ ਕਿ ਇਸ ਸਾਲ ਜੁਲਾਈ ਦੇ ਪਹਿਲੇ ਤੱਕ ਦਸਤਕ ਦੇਵੇਗਾ।

ਗੁਰਦਾਸਪੁਰ ਸਭ ਤੋਂ ਰਿਹਾ ਗਰਮ

ਬੀਤੇ ਦਿਨ ਦੇ ਜ਼ਿਆਦਾ ਤਾਪਮਾਨ ਦੀ ਗੱਲ ਕਰੇ ਤਾਂ ਸਾਰੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੋਂ ਘੱਟ ਰਿਹਾ। ਪੰਜਾਬ ਵਿੱਚ ਸਭ ਤੋਂ ਗਰਮ ਗੁਰਦਾਸਪੁਰ ਰਿਹਾ ਜਿੱਥੇ ਜ਼ਿਆਦਾ ਤਾਪਮਾਨ 39.5 ਡਿਗਰੀ ਦਰਜ ਕੀਤਾ ਗਿਆ। ਜਦ ਕਿ ਸਭ ਤੋਂ ਠੰਡਾ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਦਾ ਬੋਲੇਵਾਲ ਖੇਤਰ ਰਿਹਾ ਜਿੱਥੇ ਤਾਪਮਾਨ 33.3 ਡਿਗਰੀ ਦਰਜ ਕੀਤਾ ਗਿਆ।

Tags:    

Similar News