ਜਾਣੋ ਕੀ ਰਹੇਗਾ ਤੁਹਾਡੇ ਸ਼ਹਿਰ 'ਚ ਮੌਸਮ ਦਾ ਹਾਲ ?

11 ਜੁਲਾਈ ਨੂੰ ਪੰਜਾਬ 'ਚ ਹਲਕੇ ਬੱਦਲ ਛਾਏ ਰਹਿਣਗੇ ਜਿਸ ਨਾਲ ਪੰਜਾਬ ਦੇ ਕਈ ਸ਼ਹਿਰਾਂ ਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਵੀ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ

Update: 2024-07-11 01:14 GMT

ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਇਸ ਵਾਰ ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਕਮਜ਼ੋਰ ਰਹੀ ਹੈ ਪਰ ਆਉਣ ਵਾਲੇ ਅਗਲੇ 2 ਦਿਨਾਂ 'ਚ ਪੰਜਾਬ ਦੇ ਕਈ ਸ਼ਹਿਰਾਂ ਚ ਮੀਂਹ ਵੀ ਪੈ ਸਕਦਾ ਹੈ । ਮੌਸਮ ਵਿਭਾਗ ਨੇ ਜਾਣਕਾਰੀ ਦੇਂਦੇ ਹੋਏ ਇਹ ਵੀ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਦੇ ਕਈ ਸ਼ਹਿਰਾਂ 'ਚ ਮੀਂਹ ਦੀ ਪੈਣ ਦੀ ਸੰਭਾਵਨਾ ਹੈ । ਜੇਕਰ ਗੱਲ ਅਲਰਟ ਦੀ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ । ਮੌਸਮ ਵਿਭਾਗ ਨੇ ਇਹ ਵੀ ਦੱਸਿਆ ਕਿ ਫਿਲਹਾਲ ਮੌਸਮ ਚ ਹਾਲਾਤ ਅਜਿਹੇ ਹਨ ਕਿ ਆਉਣ ਵਾਲੇ ਦੋ ਦਿਨਾਂ 'ਚ ਵਾਤਾਵਰਨ 'ਚ ਨਮੀ ਵਧ ਸਕਦੀ ਹੈ , ਜਿਸ ਕਾਰਨ ਆਮ ਦਿਨਾਂ ਦੇ ਮੁਕਾਬਲੇ ਜ਼ਿਆਦਾ ਹੁੰਮਸ ਵਾਤਾਵਰਨ ਚ ਦੇਖਣ ਨੂੰ ਮਿਲ ਸਕਦੀ ਹੈ । ਅੱਜ 11 ਜੁਲਾਈ ਨੂੰ ਜ਼ਿਆਦਾਤਰ ਸ਼ਹਿਰਾਂ ਚ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਦੱਸੀ ਗਈ ਹੈ ।

ਜਾਣੋ ਪੰਜਾਬ 'ਚ ਬਰਸਾਤ ਨੂੰ ਲੈਕੇ ਕੀ ਆਇਆ ਨਵਾਂ ਅਪਡੇਟ ?

ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 11 ਜੁਲਾਈ ਨੂੰ ਪੰਜਾਬ 'ਚ ਹਲਕੇ ਬੱਦਲ ਛਾਏ ਰਹਿਣਗੇ ਜਿਸ ਨਾਲ ਪੰਜਾਬ ਦੇ ਕਈ ਸ਼ਹਿਰਾਂ ਚ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਵੀ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ ਪਰ ਜੇਕਰ ਮੀਂਹ ਦੀ ਗੱਲ ਕਰੀਏ ਤਾਂ 12 ਅਤੇ 13 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਚ ਮੀਂਹ ਪੈ ਸਕਦਾ ਹੈ । ਜਿਸ ਨਾਲ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਪਵੇਗਾ ਪਰ ਨਮੀ ਜ਼ਰੂਰ ਵਧ ਜਾਵੇਗੀ । ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਲੁਧਿਆਣਾ , ਜਲੰਧਰ ਚ 11 ਜੁਲਾਈ ਨੂੰ ਬੱਦਲ ਛਾਏ ਰਹਿਣਗੇ ਅਤੇ 12 ਜੁਲਾਈ ਨੂੰ ਇਨ੍ਹਾਂ ਸ਼ਹਿਰਾਂ 'ਚ ਮੀਂਹ ਦੀ ਭਵਿੱਖਬਾਣੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ । ਮੌਸਮ ਵਿਭਾਗ ਨੇ ਦੱਸਿਆ ਕਿ ਪਟਿਆਲਾ,ਤਰਨਤਾਨ ਅਤੇ ਜਲੰਧਰ ਚ 13 ਨੂੰ ਜੁਲਾਈ ਨੂੰ ਵੀ ਭਾਰੀ ਬਰਸਾਤ ਹੋ ਸਕਦੀ ਹੈ ।

ਮੌਸਮ 'ਚ ਵਧੀ ਨਮੀ ਦੀ ਮਾਤਰਾ

ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਜ਼ਿਆਦਾਤਰ ਸ਼ਹਿਰਾਂ ਵਿੱਚ ਨਮੀ ਦਾ ਪੱਧਰ 85 ਤੋਂ 100 ਤੱਕ ਪਹੁੰਚ ਗਿਆ ਹੈ ਅਤ ਕਿਹਾ ਜਾ ਰਿਹਾ ਕਿ ਆਉਣ ਵਾਲੇ ਦੋ ਦਿਨ ਵੀ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ। ਅੰਮ੍ਰਿਤਸਰ ਵਿੱਚ ਨਮੀ ਦਾ ਪੱਧਰ 74 ਤੋਂ 86 ਫੀਸਦੀ, ਜਲੰਧਰ ਵਿੱਚ 59 ਤੋਂ 100 ਫੀਸਦੀ, ਲੁਧਿਆਣਾ ਵਿੱਚ 70 ਤੋਂ 77 ਫੀਸਦੀ ਅਤੇ ਪਟਿਆਲਾ ਵਿੱਚ 80 ਤੋਂ 86 ਫੀਸਦੀ ਦਰਜ ਕੀਤਾ ਗਿਆ ।

Tags:    

Similar News