ਕੰਗਨਾ ਰਣੌਤ ਥੱਪੜ ਕਾਂਡ: CISF ਦੀ ਜਵਾਨ ਕੁਲਵਿੰਦਰ ਕੌਰ ਦੀ ਹੋਈ ਬਦਲੀ, ਜਾਣੋ ਹੁਣ ਕਿੱਥੇ ਕਰੇਗੀ ਡਿਊਟੀ
ਕੁਲਵਿੰਦਰ ਕੌਰ ਨੂੰ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੁਲਵਿੰਦਰ ਕੌਰ ਦੀ ਚੰਡੀਗੜ੍ਹ ਤੋਂ ਬੇਂਗਲੁਰੂ ਦੀ ਬਦਲੀ ਕਰ ਦਿੱਤੀ ਗਈ ਹੈ।;
ਚੰਡੀਗੜ੍ਹ: ਕੁਲਵਿੰਦਰ ਕੌਰ ਨੂੰ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੀਆਈਐੱਸਐਫ ਦੀ ਜਵਾਨ ਕੁਲਵਿੰਦਰ ਕੌਰ ਨੂੰ ਕੰਗਨਾ ਰਣੌਤ ਦੇ ਥੱਪੜ ਮਾਰਨ ਤੋਂ ਬਾਅਦ ਵਿਵਾਦ ਵਿੱਚ ਘਿਰ ਗਈ।ਹੁਣ ਮਹਿਲਾ ਕੁਲਵਿੰਦਰ ਕੌਰ ਦੀ ਬਦਲੀ ਕਰ ਦਿੱਤੀ ਗਈ ਹੈ। ਵਿਭਾਗ ਨੇ ਟ੍ਰਾਂਸਫਰ ਲੇਟਰ ਜਾਰੀ ਕਰਦੇ ਹੋਏ ਬੇਂਗਲੁਰੂ ਵਿੱਚ ਜਾ ਕੇ ਜੁਆਇੰਨ ਕਰਦੇ ਨਿਰਦੇਸ਼ ਦਿੱਤੇ ਹਨ ਪਰ ਹੁਣ ਉਸ ਨੂੰ ਬਹਾਲ ਕਰ ਤੁਰੰਤ ਬੇਂਗਲੁਰੂ ਏਅਰਪੋਰਟ ਉੱਤੇ ਰਿਪੋਰਟ ਕਰਦੇ ਹੁਕਮ ਮਿਲੇ ਹਨ।
ਕੰਗਨਾ ਰਣੌਤ ਦੇ ਥੱਪੜ ਕਾਂਡ ਉੱਤੇ ਮੁਕਦਮਾ ਦਰਜ ਕੀਤਾ ਗਿਆ ਸੀ। ਆਈਪੀਸੀ ਦੀ ਧਾਰਾ 323 ਅਤੇ 341 ਦੇ ਤਹਿਤ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਪਰ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਕੀ ਹੈ ਪੂਰਾ ਮਾਮਲਾ?
ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਵਕਤ ਕੰਗਨਾ ਨੇ 27 ਨਵੰਬਰ 2020 ਨੂੰ ਇਕ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਕੰਗਨਾ ਰਣੌਤ ਨੇ ਕਿਸਾਨ ਬੀਬੀਆ ਦੇ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਦੱਸ ਦੇਈਏ ਕਿ ਕੰਗਨਾ ਨੇ ਜਿਹੜੀ ਪੋਸਟ ਸ਼ੇਅਰ ਕੀਤੀ ਸੀ ਉਹ ਮਾਨਸਾ ਦੀ ਕਿਸਾਨ ਬੀਬੀ ਮੋਹਿੰਦਰ ਕੌਰ ਸੀ।
ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਕੌਣ ਹੈ?
ਕੰਗਨਾ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਹੈ। ਕੁਲਵਿੰਦਰ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਜੰਮੂ 'ਚ ਹੋਇਆ ਸੀ। ਉਸ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ। ਕੁਲਵਿੰਦਰ ਦੇ 2 ਬੱਚੇ ਹਨ। ਬੇਟੀ ਦੀ ਉਮਰ 6 ਤੋਂ 7 ਸਾਲ ਅਤੇ ਪੁੱਤਰ ਦੀ ਉਮਰ 5 ਤੋਂ 6 ਸਾਲ ਹੈ। ਉਹ ਢਾਈ ਸਾਲ ਤੋਂ ਚੰਡੀਗੜ੍ਹ ਵਿੱਚ ਤਾਇਨਾਤ ਸੀ।
ਕੁਲਵਿੰਦਰ ਦੇ ਵੱਡੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਸੁਰੱਖਿਆ ਕਾਰਨ ਇਹ ਘਟਨਾ ਵਾਪਰੀ ਹੈ। ਕੁਲਵਿੰਦਰ ਸਕੈਨਰ 'ਤੇ ਡਿਊਟੀ 'ਤੇ ਸੀ, ਜਿੱਥੇ ਬੈਗ, ਪਰਸ ਅਤੇ ਮੋਬਾਈਲ ਦੀ ਜਾਂਚ ਕੀਤੀ ਗਈ। ਇੱਥੇ ਕੰਗਨਾ ਨੇ ਕਿਹਾ ਕਿ ਉਹ ਐਮ.ਪੀ. ਕੁਲਵਿੰਦਰ ਨੇ ਜਵਾਬ ਦਿੱਤਾ, ਸਾਨੂੰ ਪਤਾ ਹੈ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ ਹੈ।
ਅਸੀਂ ਜਾਣਦੇ ਹਾਂ ਕਿ ਕੰਗਨਾ ਬਹੁਤ ਗਲਤ ਜਵਾਬ ਦੇ ਰਹੀ ਹੈ। ਸਾਡੀਆਂ ਮਾਵਾਂ-ਭੈਣਾਂ ਨੂੰ ਕਿਹਾ ਗਿਆ ਹੈ ਕਿ ਉਹ ਟਕੇ ਤੇ ਦਿਹਾੜੀ 'ਤੇ ਆਉਂਦੀਆਂ ਹਨ। ਜਦੋਂ ਕਿ ਅਸੀਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਹਾਂ। ਵਾਪਰੀ ਘਟਨਾ ਬਾਰੇ ਕੌੜਾ ਹੋਣਾ ਸੁਭਾਵਿਕ ਹੈ। ਕੰਗਨਾ ਦੀ ਭੈਣ ਵੱਲੋਂ ਦਿੱਤੇ ਗਏ ਸਖ਼ਤ ਬਿਆਨਾਂ ਵਿੱਚ ਪਰਿਵਾਰ ਕੰਗਨਾ ਦੇ ਨਾਲ ਹੈ।