ਫਲੌਪ ਹੋਣ ਕਰਕੇ ਖ਼ੁਦ ਨਸ਼ੇ ਤਾਂ ਨਹੀਂ ਕਰਦੀ ਕੰਗਣਾ : ਮਾਲਵਿੰਦਰ ਕੰਗ
ਅਕਸਰ ਹੀ ਵਿਵਾਦਤ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਵਾਲੀ ਭਾਜਪਾ ਦੀ ਸਾਂਸਦ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਵੱਲੋਂ ਫਿਰ ਤੋਂ ਪੰਜਾਬੀਆਂ ਵਿਰੁੱਧ ਜ਼ਹਿਰ ਉਗਲਿਆ ਗਿਆ ਏ। ਕੰਗਣਾ ਨੇ ਆਪਣੇ ਹਲਕੇ ਵਿਚ ਇਕ ਰੈਲੀ ਦੌਰਾਨ ਪੰਜਾਬੀਆਂ ਨੂੰ ਨਸ਼ੇੜੀ, ਗੁੱਸੇਖੋਰ ਅਤੇ ਗੰਦ ਪਾਉਣ ਵਾਲੇ ਕਰਾਰ ਦਿੱਤਾ,;
ਸ੍ਰੀ ਅਨੰਦਪੁਰ ਸਾਹਿਬ : ਅਕਸਰ ਹੀ ਵਿਵਾਦਤ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਵਾਲੀ ਭਾਜਪਾ ਦੀ ਸਾਂਸਦ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਵੱਲੋਂ ਫਿਰ ਤੋਂ ਪੰਜਾਬੀਆਂ ਵਿਰੁੱਧ ਜ਼ਹਿਰ ਉਗਲਿਆ ਗਿਆ ਏ। ਕੰਗਣਾ ਨੇ ਆਪਣੇ ਹਲਕੇ ਵਿਚ ਇਕ ਰੈਲੀ ਦੌਰਾਨ ਪੰਜਾਬੀਆਂ ਨੂੰ ਨਸ਼ੇੜੀ, ਗੁੱਸੇਖੋਰ ਅਤੇ ਗੰਦ ਪਾਉਣ ਵਾਲੇ ਕਰਾਰ ਦਿੱਤਾ, ਜਿਸ ਤੋਂ ਬਾਅਦ ਪੰਜਾਬੀਆਂ ਵਿਚ ਕੰਗਣਾ ਦੇ ਇਸ ਬਿਆਨ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਏ।
ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕਾ ਖੇਤਰ ਤੋਂ ਭਾਜਪਾ ਦੀ ਸਾਂਸਦ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਵੱਲੋਂ ਫਿਰ ਤੋਂ ਪੰਜਾਬੀਆਂ ਦੇ ਵਿਰੁੱਧ ਗ਼ਲਤ ਬਿਆਨਬਾਜ਼ੀ ਕੀਤੀ ਗਈ ਐ। ਕੰਗਣਾ ਦੇ ਬਿਆਨ ’ਤੇ ਬੋਲਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ।
पंजाब में @KanganaTeam के बयान पर बवाल।@AamAadmiParty सांसद @kang_malvinder बोले लगता है वो खुद नशे की आदी हैं। किसान नेता ने दी डोप टेस्ट की सलाह। pic.twitter.com/Y6O07a1K3G
— Amit Pandey (@amitpandaynews) October 3, 2024
ਉਨ੍ਹਾਂ ਆਖਿਆ ਕਿ ਉਹ ਕੰਗਣਾ ਤੋਂ ਪੁੱਛਣਾ ਚਾਹੁੰਦੇ ਨੇ ਕਿ ਉਹ ਪੰਜਾਬ ਬਾਰੇ ਗ਼ਲਤ ਬਿਆਨਬਾਜ਼ੀਆਂ ਕਰਦੀ ਐ ਪਰ ਜੋ ਖੇਪਾਂ ਗੁਜਰਾਤ ਤੋਂ ਬਰਾਮਦ ਹੋ ਰਹੀਆਂ ਨੇ, ਉਨ੍ਹਾਂ ਬਾਰੇ ਕਿਉਂ ਨਹੀਂ ਬੋਲਦੀ। ਉਨ੍ਹਾਂ ਇਹ ਵੀ ਆਖਿਆ ਕਿ ਕੰਗਣਾ ਦੀ ਸ਼ਬਦਾਵਲੀ ਤੋਂ ਲਗਦਾ ਏ ਕਿ ਉਹ ਖ਼ੁਦ ਵੀ ਕੋਈ ਨਸ਼ਾ ਕਰਦੀ ਹੋਵੇਗੀ।
ਦੱਸ ਦਈਏ ਕਿ ਭਾਜਪਾ ਸਾਂਸਦ ਆਪਣੀਆਂ ਵਿਵਾਦਤ ਬਿਆਨਬਾਜ਼ੀਆਂ ਕਾਰਨ ਕਾਫ਼ੀ ਜ਼ਿਆਦਾ ਬਦਨਾਮ ਐ, ਉਹ ਸ਼ਰ੍ਹੇਆਮ ਪੰਜਾਬੀਆਂ ਅਤੇ ਸਿੱਖਾਂ ਨੂੰ ਖ਼ਾਲਿਸਤਾਨੀ ਅਤੇ ਅੱਤਵਾਦੀ ਤੱਕ ਆਖ ਚੁੱਕੀ ਐ, ਜਿਸ ਦੇ ਚਲਦਿਆਂ ਸੀਆਈਐਸਐਫ ਦੀ ਇਕ ਜਵਾਨ ਕੁਲਵਿੰਦਰ ਕੌਰ ਵੱਲੋਂ ਕੰਗਣਾ ਦੇ ਥੱਪੜ ਵੀ ਮਾਰ ਦਿੱਤਾ ਗਿਆ ਸੀ।