ਜਲਾਲਾਬਾਦ ਤੋਂ ਵਿਧਾਇਕ ਦੀ ਭੈਣ ਦੀ ਸੜਕ ਹਾਦਸੇ 'ਚ ਮੌਤ
ਸ੍ਰੀ ਮੁਕਤਸਰ ਸਾਹਿਬ ਵਿਚ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇਕ ਕਾਰ ਸੜਕ ’ਤੇ ਖੜ੍ਹੇ ਟਰੱਕ ਦੇ ਨਾਲ ਟਕਰਾ ਗਈ, ਜਿਸ ਵਿਚ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੀ ਭੈਣ ਮਮਤਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।;
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਚ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਇਕ ਕਾਰ ਸੜਕ ’ਤੇ ਖੜ੍ਹੇ ਟਰੱਕ ਦੇ ਨਾਲ ਟਕਰਾ ਗਈ, ਜਿਸ ਵਿਚ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੀ ਭੈਣ ਮਮਤਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਭਿਆਨਕ ਹਾਦਸਾ ਪਿੰਡ ਦੋਦਾ ਨੇੜੇ ਉਸ ਸਮੇਂ ਵਾਪਰਿਆ ਜਦੋਂ ਮਮਤਾ ਰਾਣੀ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਬਠਿੰਡਾ ਹਸਪਤਾਲ ਵਿਚ ਦਾਖ਼ਲ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਜਾ ਰਹੇ ਸੀ।
ਸ੍ਰੀ ਮੁਕਤਸਰ ਸਾਹਿਬ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੀ ਭੈਣ ਮਮਤਾ ਰਾਣੀ ਦੀ ਮੌਤ ਹੋ ਗਈ ਜਦਕਿ ਕਾਰ ਵਿਚ ਸਵਾਰ ਤਿੰਨ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਦਰਅਸਲ ਮਮਤਾ ਰਾਣੀ ਬਠਿੰਡਾ ਹਸਪਤਾਲ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੀ ਖ਼ਬਰਸਾਰ ਲੈਣ ਲਈ ਜਾ ਰਹੇ ਸੀ ਕਿ ਰਸਤੇ ਵਿਚ ਜਾਂਦਿਆਂ ਪਿੰਡ ਦੋਦਾ ਨੇੜੇ ਉਨ੍ਹਾਂ ਦੀ ਕਾਰ ਸੜਕ ’ਤੇ ਖੜ੍ਹੇ ਇਕ ਟਰੱਕ ਦੇ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਡੇ ਉਡ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਨ੍ਹਾਂ ਦੀ ਭੈਣ ਮਮਤਾ ਰਾਣੀ ਬਠਿੰਡੇ ਹਸਪਤਾਲ ਵਿਚ ਦਾਖ਼ਲ ਆਪਣੀ ਭੈਣ ਦੇ ਸਹੁਰੇ ਦੀ ਖ਼ਬਰ ਲੈਣ ਲਈ ਜਾ ਰਹੀ ਸੀ ਕਿ ਰਸਤੇ ਵਿਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ।
ਉਧਰ ਇਸ ਮਾਮਲੇ ਨੂੰ ਲੈ ਕੇ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦਰਜ ਕੀਤੇ ਜਾ ਰਹੇ ਨੇ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਜਿਵੇਂ ਹੀ ਇਹ ਵਿਧਾਇਕ ਗੋਲਡੀ ਕੰਬੋਜ ਨੂੰ ਮਿਲੀ ਤਾਂ ਉਹ ਦਿੱਲੀ ਚੋਣਾਂ ਦਾ ਪ੍ਰਚਾਰ ਛੱਡ ਕੇ ਪਿੰਡ ਲਈ ਰਵਾਨਾ ਹੋ ਗਏ। ਮ੍ਰਿਤਕਾ ਮਮਤਾ ਰਾਣੀ ਪਿੰਡ ਮੌਲਵੀਵਾਲਾ ਦੇ ਸਰਪੰਚ ਅਮਰੀਕ ਸਿੰਘ ਦੀ ਪਤਨੀ ਸੀ।