ਫਰੀ ਵਿੱਚ ਗੰਜਾਪਨ ਦੂਰ ਕਰਨਾ ਪੈ ਗਿਆ ਭਾਰੀ
ਸੰਗਰੂਰ ਵਿੱਚ ਇੱਕ ਵਿਅਕਤੀ ਵੱਲੋਂ ਵਾਲਾ ਦੀ ਦਵਾਈ ਦਾ ਕੈਂਪ ਲਗਾਇਆ ਗਿਆ ਜਿੱਥੇ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਦਿੱਤੀਆਂ ਦਵਾਈਆਂ ਨਾਲ ਗੰਜਾਪਨ ਦੂਰ ਹੋ ਜਾਦਾਂ ਹੈ ਤੇ ਓਹ ਦਵਾਈਆਂ ਵੀ ਫ੍ਰੀ ਵਿੱਚ ਦਿੰਦੇ ਹਨ। ਅਜਿਹੇ ਵਿੱਚ ਜਦੋਂ ਲੋਕਾਂ ਨੂੰ ਕਂਪ ਬਾਰੇ ਪਤਾ ਲੱਗਿਆ ਤਾਂ ਵਡੀ ਗਿਣਤੀ ਵਿੱਚ ਲੋਕ ਫ੍ਰੀ ਵਿੱਚ ਆਪਣਾ ਗੰਜਾਪਨ ਦੂਰ ਕਰਨ ਦੇ ਲਈ ਕੈਂਪ ਵਿੱਚ ਪਹੁੰਚ ਗਏ।
ਸੰਗਰੂਰ, ਕਵਿਤਾ: ਸੰਗਰੂਰ ਵਿੱਚ ਇੱਕ ਵਿਅਕਤੀ ਵੱਲੋਂ ਵਾਲਾ ਦੀ ਦਵਾਈ ਦਾ ਕੈਂਪ ਲਗਾਇਆ ਗਿਆ ਜਿੱਥੇ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਦਿੱਤੀਆਂ ਦਵਾਈਆਂ ਨਾਲ ਗੰਜਾਪਨ ਦੂਰ ਹੋ ਜਾਦਾਂ ਹੈ ਤੇ ਓਹ ਦਵਾਈਆਂ ਵੀ ਫ੍ਰੀ ਵਿੱਚ ਦਿੰਦੇ ਹਨ। ਅਜਿਹੇ ਵਿੱਚ ਜਦੋਂ ਲੋਕਾਂ ਨੂੰ ਕਂਪ ਬਾਰੇ ਪਤਾ ਲੱਗਿਆ ਤਾਂ ਵਡੀ ਗਿਣਤੀ ਵਿੱਚ ਲੋਕ ਫ੍ਰੀ ਵਿੱਚ ਆਪਣਾ ਗੰਜਾਪਨ ਦੂਰ ਕਰਨ ਦੇ ਲਈ ਕੈਂਪ ਵਿੱਚ ਪਹੁੰਚ ਗਏ। ਜਿਸਤੋਂ ਬਾਅਦ ਓਥੋਂ ਲਈਆਂ ਗਈਆਂ ਦਵਾਈਆਂ ਤੋਂ ਬਾਅਦ ਅਜਿਹੇ ਰਿਐਕਸ਼ਨ ਹੋਇਆ ਕਿ ਹੁਣ ਜਿਆਦਾਤਰ ਮਰੀਜ਼ ਹਸਪਤਾਲ ਪਹੁੰਚ ਗਏ।
ਸੋਸ਼ਲ ਮੀਡੀਆ ਤੇ ਅੱਜਕੱਲ਼ ਬਹੁਤ ਕੁਝ ਵਾਇਰਲ ਹੁੰਦਾ ਰਹਿੰਦਾ ਹੈ ਕਈ ਵਾਰੀ ਚੰਗੀ ਚੀਜ਼ ਵੀ ਹੁੰਦੀ ਹੈ ਕਈ ਵਾਰੀ ਬਿਨ੍ਹਾ ਸਿਰ ਪੈਰ ਵਾਲੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਅਤੇ ਹੋਰ ਵੀ ਬਹੁਤ ਕੁਝ ਅਤੇ ਅਸੀਂ ਸਾਰੇ ਇਨ੍ਹੇ ਸਿਆਣੇ ਆ ਕੇ ਕਈ ਵਾਰੀ ਕਈਆਂ ਚੀਜਾਂ ਤੇ ਅਸੀਂ ਐਵੇਂ ਵਿਸ਼ਵਾਸ਼ ਕਰ ਲੈਂਦੇ ਆ ਜਿਵੇਂ ਓਸਤੋਂ ਵਧੀਆ ਕੋਈ ਚੀਜ਼ ਹੀ ਨਾ ਹੋਵੇ। ਅਤੇ ਸਾਨੂੰ ਸੋਨੇ ਤੇ ਸੁਹਾਗਾ ਵਾਲੀ ਗੱਲ਼ ਓਦੋ ਲੱਗਦੀ ਹੈ ਜਦੋਂ ਓਹ ਚੀਜ਼ ਫ੍ਰੀ ਵਿੱਚ ਮਿਲਦੀ ਹੋਵੇ। ਫਿਰ ਤਾਂ ਕਿਆ ਹੀ ਬਾਤਾਂ ਪਰ ਇਸਦੇ ਕਾਰਨ ਕਈ ਵਾਰੀ ਬੜਾ ਕੁਝ ਝਲਣਾ ਪੈ ਜਾਂਦਾ ਹੈ। ਦਰਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਇਨ੍ਹੀਆਂ ਜਿਆਦਾ ਵਾਇਰਲ ਹੋਈਆਂ ਜਿਸ ਤੇ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਤੇ ਸੰਗਰੂਰ ਵਿੱਚ ਗੰਜੇਪਣ ਤੋਂ ਛੁਟਕਾਰਾ ਦੇਣ ਲਈ ਸਲੋਨ ਦੇ ਮਾਲਿਕ ਵੱਲੋਂ ਲਗਾਇਆ ਗਿਆ ਫ੍ਰੀ ਵਾਲਾ ਕੈਂਪ ਜਿੱਥੇ ਸੰਗਰੂਰ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ।
ਕੈਂਪ ਵਿੱਚ ਦਵਾਈ ਲਗਾਉਣ ਤੋਂ ਬਾਅਦ ਕੁਝ ਲੋਕਾਂ ਨੂੰ ਅੱਖਾਂ ਮੱਚਣ ਦੀ ਪਰੇਸ਼ਾਨੀ ਆਈ ਅਤੇ ਇਹ ਪਰੇਸ਼ਾਨੀ ਸਕੱਤਰ ਵਧੀਕੀ ਉਨਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੰਸੀ ਵਿੱਚ ਦਾਖਲ ਕਰਵਾਉਣਾ ਪਿਆ ਉਥੇ ਹੀ ਮਰੀਜ਼ਾਂ ਨੇ ਦੱਸਿਆ ਕਿ ਉਹ ਗੰਜੇਪਣ ਦੀ ਦਵਾਈ ਲਈ ਉਸ ਕੈਂਪ ਵਿੱਚ ਸ਼ਾਮਿਲ ਹੋਏ ਸਨ ਅਤੇ ਦਵਾਈ ਲਗਾਉਣ ਤੋਂ ਬਾਅਦ ਜਦ ਉਹਨਾਂ ਨੇ ਇਸ ਦਵਾਈ ਨੂੰ ਧੋਇਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਸੋਜੀ ਸ਼ਤੀ ਇਨਫੈਕਸ਼ਨ ਹੋ ਗਿਆ ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਵਿੱਚ ਦਾਖਲ ਹੋਏ ਹਨ।
ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਦਿੱਤਾ ਗਿਆ ਹੈ। ਅਤੇ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਪਰ ਕੁਝ ਮਰੀਜ਼ਾਂ ਦਾ ਇਲਾਜ ਹੋਣ ਵੀ ਚੱਲ ਰਿਹਾ ਹੈ। ਉਹਨਾਂ ਵੱਲੋਂ ਇਹ ਰਾਏ ਵੀ ਦਿੱਤੀ ਗਈ ਕਿ ਜਿਨਾਂ ਦੀਆਂ ਅੱਖਾਂ ਨੂੰ ਦਵਾਈ ਨਾਲ ਧੋ ਦਿੱਤਾ ਹੈ ਉਹ ਕੱਲ ਨੂੰ ਇੱਕ ਵਾਰ ਅੱਖਾਂ ਦੇ ਮਾਹਿਰ ਡਾਕਟਰ ਨੂੰ ਜਰੂਰ ਮਿਲਣ ਤਾਂ ਜੋ ਉਨਾਂ ਦੀਆਂ ਅੱਖਾਂ ਦਾ ਕੋਈ ਜਿਆਦਾ ਨੁਕਸਾਨ ਨਾ ਹੋ ਸਕੇ।