ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਪੁਲਿਸ ਨੂੰ ਸਹਿਯੋਗ ਕਰਨਾ ਬੇਹੱਦ ਜਰੂਰੀ-ਐਸ.ਐਸ.ਪੀ. ਡਾ. ਨਾਨਕ ਸਿੰਘ

ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਪੁਲਿਸ ਨੂੰ ਸਹਿਯੋਗ ਕਰਨਾ ਬੇਹੱਦ ਜਰੂਰੀ-ਐਸ.ਐਸ.ਪੀ. ਡਾ. ਨਾਨਕ ਸਿੰਘ;

By :  Deep
Update: 2024-09-15 11:29 GMT

ਪਟਿਆਲਾ/ ਸਮਾਣਾ, 14 ਸਤੰਬਰ:

ਡੀ.ਆਈ.ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਕਿਹਾ ਹੈ ਕਿ ਕਿਸੇ ਕਾਰਨ ਗੁੰਮਰਾਹ ਹੋਕੇ ਨਸ਼ਿਆਂ ਦੀ ਲਤ ਲਗਾ ਚੁੱਕੇ ਨੌਜਵਾਨਾਂ ਦਾ ਨਸ਼ਾ ਛੁਡਵਾਉਣ ਲਈ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਕੁਰਕ ਹੋਣਗੀਆਂ। ਡੀ.ਆਈ.ਜੀ. ਭੁੱਲਰ ਪਟਿਆਲਾ ਪੁਲਿਸ ਵੱਲੋਂ ਸਮਾਣਾ ਵਿਖੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਕਰਵਾਏ ਜਾਗਰੂਕਤਾ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਡਾ. ਨਾਨਕ ਸਿੰਘ ਵੀ ਮੌਜੂਦ ਸਨ, ਪੁਲਿਸ ਅਧਿਕਾਰੀਆਂ ਵਲੋਂ ਡੀਆਈਜੀ ਪਟਿਆਲਾ ਰੇਂਜ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨਾਂ ਸਮਾਣਾ ਅਤੇ ਪਾਤੜਾਂ ਦੀਆਂ ਪੇਂਡੂ ਸੁਰੱਖਿਆ ਕਮੇਟੀਆਂ ਨਾਲ ਮੀਟਿੰਗ ਕੀਤੀ ਗਈ।

ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਖ਼ਤਮ ਕੀਤਾ ਹੈ ਪਰੰਤੂ ਨਸ਼ਿਆਂ ਦੀ ਮੰਗ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਨਸ਼ਾ ਤਸਕਰਾਂ ਦਾ ਖੁਰਾ ਖੋਜ ਮਿਟਾਉਣ ਲਈ ਪੇਂਡੂ ਸੁਰੱਖਿਆ ਕਮੇਟੀਆਂ ਨਸ਼ਿਆਂ ਵਿਰੁੱਧ ਪੁਲਿਸ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ।

ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਸਮਾਜ ਦੇ ਸਾਰੇ ਅੰਗਾਂ ਦਾ ਇਕਜੁੱਟ ਹੋਕੇ ਨਸ਼ਿਆਂ ਵਿਰੁੱਧ ਲਾਮਬੰਦ ਹੋਣਾ ਜਰੂਰੀ ਹੈ। ਪਿੰਡਾਂ ਵਿੱਚ ਲੋਕਾਂ ਲਾਏ ਜਾਂਦੇ ਠੀਕਰੀ ਪਹਿਰਿਆਂ ਦੀ ਵੀ ਨਸ਼ੇ ਰੋਕਣ ਲਈ ਵੱਡੀ ਭੂਮਿਕਾ ਹੈ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਪਟਿਆਲਾ ਪੁਲਿਸ ਨਸ਼ਾ ਤਸਕਰਾਂ ਦੀ ਜਾਇਦਾਦਾਂ ਕੁਰਕ ਕਰਨ ‘ਚ ਮੋਹਰੀ ਹੈ।ਉਨ੍ਹਾਂ ਕਿਹਾ ਕਿਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ।ਇਸ ਦੌਰਾਨ ਡੀ.ਆਈ.ਜੀ. ਭੁੱਲਰ ਤੇ ਐਸ.ਐਸ.ਪੀ. ਨੇ ਲੋਕਾਂ ਦੀਆਂ ਨਸ਼ਿਆਂ ਬਾਬਤ ਮੁਸ਼ਕਿਲਾਂ ਵੀ ਸੁਣੀਆਂ ਤੇ ਇਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ।

ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਐਸ ਪੀ ਜਾਂਚ ਯੋਗੇਸ਼ ਸ਼ਰਮਾ, ਐਸ ਪੀ ਜਸਬੀਰ ਸਿੰਘ, ਡੀਐਸਪੀ ਸਮਾਣਾ ਨੇਹਾ ਅਗਰਵਾਲ, ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ, ਇੰਸਪੈਕਟਰ ਸ਼ਿਵਦੇਵ ਸਿੰਘ ਬਰਾੜ ਸਮੇਤ ਸਾਰੇ ਥਾਣਿਆਂ ਤੇ ਚੌਂਕੀਆਂ ਦੇ ਇੰਚਾਰਜ, ਸ਼ਹੀਦੇ ਆਜਮ ਭਗਤ ਸਿੰਘ ਪੁਰਸਕਾਰ ਵਿਜੇਤਾ ਤੇ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਪਰਮਿੰਦਰ ਭਲਵਾਨ ਤੇ ਜਤਵਿੰਦਰ ਗਰੇਵਾਲ ਵੀ ਮੌਜੂਸ ਸਨ। ਪਟਿਆਲਾ ਪੁਲਿਸ ਦੇ ਇਸ ਸੈਮੀਨਾਰ ਵਿੱਚ ਸਮਾਜ ਦੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ, ਯੂਥ ਕਲੱਬਾਂ, ਨਸ਼ਾ ਮੁਕਤੀ ਕੇਂਦਰ, ਨਸ਼ਾ ਮੁਕਤ ਪਿੰਡਾਂ ਦੇ ਨੁਮਾਇੰਦਿਆਂ ਅਤੇ ਸਥਾਨਕ ਲੋਕਾਂ ਨੇ ਭਾਗ ਲੈ ਕੇ ਭਰਵਾਂ ਹੁੰਗਾਰਾ ਦਿੱਤਾ।

Similar News