ਗੰਭੀਰ ਬਿਮਾਰੀ ਤੋਂ ਪੀੜਤ ਹੈ ਮਾਸੂਮ ਇਬਾਦਤ ਕੌਰ ,14.5 ਕਰੋੜ ਦਾ ਲੱਗੇਗਾ ਟੀਕਾ

ਇਬਾਦਤ ਕੌਰ ਨਾਮ ਦੀ 5 ਮਹੀਨੇ ਦੀ ਬੱਚੀ ਅਜਿਹੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਕਿ ਉਸ ਦੇ ਇਲਾਜ ਲਈ 14.5 ਕਰੋੜ ਰੁਪਏ ਦੀ ਲੋੜ ਹੈ। ਇਨ੍ਹਾਂ ਰੁਪਇਆਂ ਨਾਲ ਇੱਕ ਟੀਕਾ ਖਰੀਦਿਆ ਜਾਵੇਗਾ ਅਤੇ ਟੀਕਾ ਲਗਾਉਣ ਤੋਂ ਬਾਅਦ ਇਬਾਦਤ ਕੌਰ ਦੀ ਜਾਨ ਬਚ ਜਾਵੇਗੀ।

Update: 2024-06-11 04:14 GMT

ਮੋਗਾ: ਇਬਾਦਤ ਕੌਰ ਨਾਮ ਦੀ 5 ਮਹੀਨੇ ਦੀ ਬੱਚੀ ਅਜਿਹੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਕਿ ਉਸ ਦੇ ਇਲਾਜ ਲਈ 14.5 ਕਰੋੜ ਰੁਪਏ ਦੀ ਲੋੜ ਹੈ। ਇਨ੍ਹਾਂ ਰੁਪਇਆਂ ਨਾਲ ਇੱਕ ਟੀਕਾ ਖਰੀਦਿਆ ਜਾਵੇਗਾ ਅਤੇ ਟੀਕਾ ਲਗਾਉਣ ਤੋਂ ਬਾਅਦ ਇਬਾਦਤ ਕੌਰ ਦੀ ਜਾਨ ਬਚ ਜਾਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਬਾਦਤ ਕੌਰ ਸਿਰਫ 5 ਮਹੀਨੇ ਦੀ ਬੱਚੀ ਹੈ ਅਤੇ ਸੁਖਪਾਲ ਸਿੰਘ ਦੀ ਛੋਟੀ ਬੇਟੀ ਹੈ। ਸੁਖਪਾਲ ਸਿੰਘ ਮੋਗਾ ਜਿਲ੍ਹੇ ਵਿੱਚ ਖੇਤੀਬਾੜੀ ਕਰਦੇ ਹਨ। ਇਬਾਦਤ ਕੌਰ ਸਪਾਈਨਲ ਮਸਕੂਲਰ ਐਟ੍ਰੋਫੀ ਨਾਮਕ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੈਅਤੇ ਉਸਦਾ AIIMS, ਨਵੀਂ ਦਿੱਲੀ ਤੋਂ ਇਲਾਜ ਚੱਲ ਰਿਹਾ ਹੈ।

ਇਹ ਬਿਮਾਰੀ ਇਸ 5 ਮਹੀਨੇ ਦੀ ਬੱਚੀ ਨੂੰ ਹੌਲੀ-ਹੌਲੀ ਪਰੇਸ਼ਾਨ ਕਰ ਰਹੀ ਹੈ। ਸਪਾਈਨਲ ਮਸਕੂਲਰ ਐਟ੍ਰੋਫੀ ਦੇ ਇਲਾਜ ਲਈ ਇੱਕ ਟੀਕੇ ਦੀ ਲੋੜ ਹੈ, ਜਿਸਦੀ ਕੀਮਤ 14.5 ਕਰੋੜ ਹੈ। ਪਰਿਵਾਰ ਲਈ ਇੰਨੀ ਵੱਡੀ ਰਾਸ਼ੀ ਦਾ ਪ੍ਰਬੰਧ ਕਰਨਾ ਬੇਹੱਦ ਔਖਾ ਹੈ।ਇਬਾਦਤ ਕੌਰ ਦੇ ਪਰਿਵਾਰ ਦੀ ਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਹੈ ਕਿ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਤੁਹਾਡਾ ਦਿੱਤਾ ਹੋਇਆ ਦਾਨ ਇਬਾਦਤ ਨੂੰ ਲੰਮੀ ਅਤੇ ਤੰਦਰੁਸਤ ਜ਼ਿੰਦਗੀ ਦੇ ਸਕਦਾ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਖ਼ਬਰ ਦਿੱਲੀ ਤੋਂ ਸਾਹਮਣੇ ਆਈ ਸੀ। ਜਿੱਥੇ 10 ਮਹੀਨੇ ਦਾ ਬੱਚਾ ਕਾਨਵ ਅਜਿਹੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਕਿ ਉਸ ਦੇ ਇਲਾਜ ਲਈ 17.5 ਕਰੋੜ ਰੁਪਏ ਦੀ ਲੋੜ ਹੈ। 

ਗੰਭੀਰ ਬਿਮਾਰੀ ਤੋਂ ਪੀੜਤ ਹੈ ਮਾਸੂਮ ਇਬਾਦਤ ਕੌਰ ,14.5 ਕਰੋੜ ਦਾ ਲੱਗੇਗਾ ਟੀਕਾ

Tags:    

Similar News