IndiGo Airlines ਨੇ 17 ਦਿਨ ਬਾਅਦ ਦਿੱਤਾ ਸਮਾਨ, ਹੁਣ ਭਰੇਗਾ 70 ਹਜ਼ਾਰ ਰੁਪਏ ਦਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ
ਦੇਸ਼ 'ਚ ਸਭ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਕਰਨ ਵਾਲੀ ਹਵਾਬਾਜ਼ੀ ਕੰਪਨੀ ਇੰਡੀਗੋ ਏਅਰਲਾਈਨਜ਼ ਦੀ ਇਹ ਘਟਨਾ ਹੈ। ਉਨ੍ਹਾਂ ਦੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਜੇਦਾਹ ਤੋਂ ਹੈਦਰਾਬਾਦ ਜਾ ਰਿਹਾ ਸੀ।;
ਹੈਦਰਾਬਾਦ: ਦੇਸ਼ 'ਚ ਸਭ ਤੋਂ ਵੱਧ ਯਾਤਰੀਆਂ ਦੀ ਆਵਾਜਾਈ ਕਰਨ ਵਾਲੀ ਹਵਾਬਾਜ਼ੀ ਕੰਪਨੀ ਇੰਡੀਗੋ ਏਅਰਲਾਈਨਜ਼ ਦੀ ਇਹ ਘਟਨਾ ਹੈ। ਉਨ੍ਹਾਂ ਦੀ ਇੱਕ ਫਲਾਈਟ ਵਿੱਚ ਇੱਕ ਯਾਤਰੀ ਜੇਦਾਹ ਤੋਂ ਹੈਦਰਾਬਾਦ ਜਾ ਰਿਹਾ ਸੀ। ਪਰ ਹੈਦਰਾਬਾਦ ਏਅਰਪੋਰਟ 'ਤੇ ਉਸ ਦਾ ਸਮਾਨ ਗਾਇਬ ਸੀ। ਜਦੋਂ ਉਸ ਨੇ ਸ਼ਿਕਾਇਤ ਕੀਤੀ ਤਾਂ ਉਸ ਨੂੰ ਕਿਹਾ ਗਿਆ ਕਿ ਅਗਲੇ 12 ਘੰਟਿਆਂ ਵਿੱਚ ਸਾਮਾਨ ਪਹੁੰਚਾ ਦਿੱਤਾ ਜਾਵੇਗਾ। ਪਰ ਮਾਲ 17 ਦਿਨਾਂ ਵਿੱਚ ਮਿਲ ਗਿਆ। ਉਸ ਨੇ ਖਪਤਕਾਰ ਅਦਾਲਤ ਤੱਕ ਪਹੁੰਚ ਕੀਤੀ।
ਕੋਰਟ ਨੇ ਕੀ ਕਿਹਾ ?
ਹੈਦਰਾਬਾਦ ਦੇ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਨ ਆਯੋਗ ਨੇ ਇੰਡੀਗੋ ਏਅਰਲਾਈਨਜ ਨੂੰ ਸਮਾਨ ਦੀ ਡਿਲੀਵਰੀ ਵਿੱਚ 17 ਦਿਨ ਦੀ ਗਦੇਰੀ ਦੇ ਲਈ ਜ਼ਿੰਮੇਵਾਰ ਠਹਿਰਾਇਆ। ਇਸ ਦੇਰੀ ਦੇ ਲਈ ਪੀੜਤ ਵਿਅਕਤੀ ਨੂੰ 70 ਹਜ਼ਾਰ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ।ਜਿਸ ਵਿੱਚ 20 ਹਜ਼ਾਰ ਰੁਪਏ ਮੁਆਵਜ਼ਾ ਵੀ ਸ਼ਾਮਿਲ ਹੈ।
ਪਿਛਲੇ ਸਾਲ ਕੀਤੀ ਸੀ ਯਾਤਰਾ
ਪੀੜਤ ਯਾਤਰੀ ਸਾਈਅਦ ਜਾਵੇਦ ਅਖ਼ਤਰ ਜੈਦੀ ਨੇ ਸਾਲ 2023 ਦੇ ਜੂਨ ਵਿੱਚ ਜੇਦਾਹ ਤੋਂ ਹੈਦਰਾਬਾਅਦ ਦੀ ਯਾਤਰੀ ਕੀਤੀ ਸੀ। ਹੈਦਰਾਬਾਦ ਲੈਂਡ ਕਰਨ ਤੋਂ ਬਾਅਦ ਉਹ ਲਗੇਜ ਬੇਲਿਟ ਉੱਤੇ ਇੰਤਜ਼ਾਰ ਕਰਦਾ ਰਿਹਾ ਪਰ ਸਮਾਨ ਨਹੀਂ ਆਇਆ। ਬਾਅਦ ਵਿੱਚ ਏਅਰਲਾਈਨ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਉੱਤੇ ਪਤਾ ਚੱਲਿਆ ਕਿ ਸਮਾਨ ਗਾਇਬ ਹੈ।ਇਹ ਘਟਨਾ ਉਦੋਂ ਘਟੀ ਜਦੋਂ ਜੇਦਾਹ ਤੋਂ ਹੈਦਰਾਬਾਦ ਦੀ ਯਾਤਰਾ ਕਰ ਰਿਹਾ ਸੀ।