ਮਹਿੰਗਾਈ ਦੀ ਵੱਡੀ ਮਾਰ, ਸਬਜ਼ੀਆਂ ਦੇ ਵਧੇ ਰੇਟ, ਹਰ ਸਬਜ਼ੀ 60 ਰੁਪਏ ਤੋਂ ਪਾਰ
ਜੂਨ ਤੋਂ ਬਾਅਦ ਮੀਂਹ ਪੈਣ ਕਰਕੇ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਮਹਿੰਗਾਈ ਇੰਨੀ ਵੱਧਦੀ ਜਾ ਰਹੀ ਹੈ ਕਿ ਆਮ ਆਦਮੀ ਪਰੇਸ਼ਾਨ ਹੋ ਗਿਆ ਹੈ। ਦੇਸ਼ ਵਿੱਚ ਕਈ ਥਾਵਾਂ ਉੱਤੇ ਟਮਾਟਰ 90 ਰੁਪਏ ਕਿਲੋ ਹੋ ਗਿਆ ਹੈ।;
ਚੰਡੀਗੜ੍ਹ: ਜੂਨ ਤੋਂ ਬਾਅਦ ਮੀਂਹ ਪੈਣ ਕਰਕੇ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਮਹਿੰਗਾਈ ਇੰਨੀ ਵੱਧਦੀ ਜਾ ਰਹੀ ਹੈ ਕਿ ਆਮ ਆਦਮੀ ਪਰੇਸ਼ਾਨ ਹੋ ਗਿਆ ਹੈ। ਦੇਸ਼ ਵਿੱਚ ਕਈ ਥਾਵਾਂ ਉੱਤੇ ਟਮਾਟਰ 90 ਰੁਪਏ ਕਿਲੋ ਹੋ ਗਿਆ ਹੈ। ਉਥੇ ਹੀ ਪਿਆਜ ਵੀ 50 ਰੁਪਏ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਮਹਿੰਗਾਈ ਕਾਰਨ ਲਸਣ ਅਤੇ ਟਮਾਟਰ ਰਸੋਈ ਤੋਂ ਬਾਹਰ ਹੋ ਗਿਆ ਹੈ।
ਚੰਡੀਗੜ੍ਹ ਸਬਜ਼ੀ ਮੰਡੀ ਦੇ ਰੇਟ
ਟਮਾਟਰ 80 ਤੋਂ 85 ਰੁਪਏ ਕਿਲੋ
ਅਦਰਕ 240 ਤੋਂ 250 ਰੁਪਏ ਕਿਲੋ
ਪਿਆਜ਼ 45 ਤੋਂ 50 ਰੁਪਏ ਕਿਲੋ
ਲਸਣ 200 ਤੋਂ 220 ਰੁਪਏ ਪ੍ਰਤੀ ਕਿਲੋ
ਆਲੂ 40 ਤੋਂ 50 ਰੁਪਏ ਕਿਲੋ
ਮਟਰ 150 ਤੋਂ 160 ਰੁਪਏ ਕਿਲੋ
ਗੋਬੀ 100 ਤੋਂ 120 ਰੁਪਏ ਪ੍ਰਤੀ ਕਿਲੋ
ਉੱਤਰੀ ਅਤੇ ਮੱਧ ਭਾਰਤ ਦੇ ਰਾਜਾਂ ਮੱਧ ਪ੍ਰਦੇਸ਼, ਯੂਪੀ, ਬਿਹਾਰ, ਰਾਜਸਥਾਨ ਅਤੇ ਪੰਜਾਬ ਅਤੇ ਦੇਸ਼ ਦੇ ਹੋਰ ਰਾਜਾਂ ਵਿੱਚ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।
ਪੰਜਾਬ ਸਬਜ਼ੀ ਮੰਡੀ ਦੇ ਰੇਟ
ਟਮਾਟਰ 70 ਤੋਂ 80 ਰੁਪਏ ਕਿਲੋ
ਅਦਰਕ 200 ਤੋਂ 250 ਰੁਪਏ ਕਿਲੋ
ਪਿਆਜ਼ 40 ਤੋਂ 60 ਰੁਪਏ ਕਿਲੋ
ਲਸਣ 180 ਤੋਂ 220 ਰੁਪਏ ਪ੍ਰਤੀ ਕਿਲੋ
ਆਲੂ 30 ਤੋਂ 40 ਰੁਪਏ ਕਿਲੋ
ਮਟਰ 120 ਤੋਂ 140 ਰੁਪਏ ਕਿਲੋ
ਗੋਬੀ 80 ਤੋਂ 100 ਰੁਪਏ ਪ੍ਰਤੀ ਕਿਲੋ
ਕਾਲੀ ਤੋਰੀ 60 ਤੋਂ 80 ਰੁਪਏ ਪ੍ਰਤੀ ਕਿਲੋ
ਕੱਦੂ 80 ਤੋਂ 100 ਰੁਪਏ ਪ੍ਰਤੀ ਕਿਲੋ