ਜਲੰਧਰ ਜ਼ਿਮਨੀ ਚੋਣ ਨਤੀਜੇ : ਚੌਥੇ ਪੜਾਅ ਵਿਚ ਵੀ ਮੋਹਿੰਦਰ ਭਗਤ 18649 ਵੋਟਾਂ ਨਾਲ ਅੱਗੇ

ਚੌਥੇ ਪੜਾਅ ਵਿਚ ਵੀ ਮੋਹਿੰਦਰ ਭਗਤ 18649 ਵੋਟਾਂ ਨਾਲ ਅੱਗੇ ,ਦੂਜੇ ਨੰਬਰ ਤੇ 6871 ਵੋਟਾਂ ਨਾਲ ਸੁਰਿੰਦਰ ਕੌਰ ਅਤੇ ਤੀਜੇ ਤੇ 3638 ਵੋਟਾਂ ਨਾਲ ਸ਼ੀਤਲ ਅੰਗੁਰਾਲ ਬਣੇ ਹੋਏ ਨੇ ।

Update: 2024-07-13 04:13 GMT

ਚੌਥੇ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ 18649 ਵੋਟਾਂ ਨਾਲ ਚੱਲ ਰਹੇ ਨੇ  ,ਦੂਜੇ ਨੰਬਰ ਤੇ 6871 ਵੋਟਾਂ ਨਾਲ ਸੁਰਿੰਦਰ ਕੌਰ ਦੂਜੇ ਨੰਬਰ ਤੇ ਅਤੇ 3638 ਵੋਟਾਂ ਨਾਲ ਸ਼ੀਤਲ ਅੰਗੁਰਾਲ ਤੀਜੇ ਨੰਬਰ ਤੇ ਬਣੇ ਹੋਏ ਨੇ , 206 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ , 387 ਵੋਟਾਂ ਨਾਲ ਬਿੰਦਰ ਲਾਖਾ ਪਿੱਛੇ ਹਨ। 

ਵਿਧਾਇਕ ਵਜੋਂ ਚੁਣੇ ਜਾਣ ਲਈ ਇਹ ਉਮੀਦਵਾਰ ਨੇ ਮੈਦਾਨ 'ਚ

2024 ਜ਼ਿਮਨੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ 'ਚ ਸ਼ੀਤਲ ਅੰਗੁਰਾਲ (ਭਾਜਪਾ), ਸੁਰਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਸੁਰਿੰਦਰ ਕੌਰ (ਇੰ. ਸੀ.), ਬਿੰਦਰ ਕੁਮਾਰ ਲੱਖਾ (ਬਸਪਾ), ਮਹਿੰਦਰ ਭਗਤ (ਆਪ), ਸਰਬਜੀਤ ਸਿੰਘ ਖਾਲਸਾ (ਐਸ.ਡੀ.ਐਸ.ਐਮ.), ਅਤੇ ਆਜ਼ਾਦ ਉਮੀਦਵਾਰ ਵੱਜੋਂ ਕੁਮਾਰ ਭਗਤ, ਅਜੇ ਪਾਲ ਵਾਲਮੀਕੀ, ਆਰਤੀ , ਇੰਦਰਜੀਤ ਸਿੰਘ, ਦੀਪਕ ਭਗਤ, ਨੀਤੂ ਸ਼ਤਰਨ ਵਾਲਾ, ਰਾਜ ਕੁਮਾਰ ਸਾਕੀ, ਵਰੁਣ ਕਲੇਰ ਵਾਰੀ , ਵਿਸ਼ਾਲ ਮੈਦਾਨ ਵਿੱਚ ਨੇ ।

ਜਾਣੋ ਪੰਜਾਬ ਦੀ ਸਿਆਸਤ ਲਈ ਇਸ ਹਲਕੇ ਦੀਆਂ ਜ਼ਿਮਨੀ ਚੋਣਾਂ ਕਿਉਂ ਬਣਿਆ ਜ਼ਰੂਰੀ ?

ਇਹ ਜ਼ਿਮਨੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਹੋਣ ਜਾ ਰਹੀ ਹੈ, ਕਿਉਂਕਿ ਇਸ ਨਾਲ ਚਾਰ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ ਅਤੇ 2027 ਦੀਆਂ ਚੋਣਾਂ ਦਾ ਰਾਹ ਪੱਧਰਾ ਹੋ ਜਾਵੇਗਾ। ਉੱਥੇ ਜੇਕਰ ਇਸ ਚੋਣ ਦੀ ਅਹਿਮੀਅਤ ਦੀ ਗੱਲ ਕਰਿਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਕਿਰਾਏ 'ਤੇ ਮਕਾਨ ਵੀ ਲਿਆ ਸੀ ਅਤੇ ਉਹ ਪਰਿਵਾਰ ਸਮੇਤ ਉਥੇ ਰਹਿਣ ਲੱਗੇ ਅਤੇ ਉਨ੍ਹਾਂ ਵੱਲੋ ਕਿਹਾ ਗਿਆ ਸੀ ਕਿ ਉਹ ਜ਼ਿਮਨੀ ਚੋਣ ਤੋਂ ਬਾਅਦ ਵੀ ਘਰ ਨੂੰ ਸੰਭਾਲ ਕੇ ਰੱਖਣਗੇ। ਮੁੱਖ ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਹਫ਼ਤੇ ਵਿੱਚ ਦੋ ਦਿਨ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਰੁਟੀਨ ਲੈਣਗੇ।

Tags:    

Similar News