ਪੰਜਾਬ 'ਚ ਅੱਜ ਤੋਂ ਐਕਟਿਵ ਹੋਵੇਗਾ ਮਾਨਸੂਨ, 12 ਨੂੰ 5 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਅਨੁਸਾਰ ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ, ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ।;

Update: 2024-07-11 05:58 GMT

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 12 ਤਰੀਕ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੱਲ੍ਹ ਸ਼ਾਮ ਅੰਮ੍ਰਿਤਸਰ ਵਿੱਚ ਵੀ ਮੀਂਹ ਪਿਆ, ਜਦੋਂ ਕਿ ਪੰਜਾਬ ਦੇ ਬਾਕੀ ਹਿੱਸੇ ਮੀਂਹ ਦੀ ਉਡੀਕ ਚ ਰਹੇ ਅਤੇ ਸੂਬੇ ਦੇ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਔਸਤ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ । ਮੌਸਮ ਵਿਭਾਗ ਨੇ ਅੱਜ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਪਰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ, ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । ਹਾਲਾਂਕਿ, ਮੀਂਹ ਦੀ ਸੰਭਾਵਨਾ ਸਿਰਫ 25 ਤੋਂ 50% ਹੈ। ਜਦੋਂ ਕਿ 12 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।

23 ਮਿਲੀਮੀਟਰ ਮੀਂਹ ਨਾਲ ਅੰਮ੍ਰਿਤਸਰ 'ਚ ਮੌਸਮ ਹੋਇਆ ਸੁਹਾਵਣਾ

ਬੀਤੇ ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ। ਕੁਝ ਸਮੇਂ ਲਈ ਹੋਈ ਬਾਰਿਸ਼ ਨੇ ਇੱਥੇ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ ਲਗਭਗ 1 ਡਿਗਰੀ ਘੱਟ ਕਰ ਦਿੱਤਾ। ਇੱਥੇ 23 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਜਦੋਂ ਕਿ ਫ਼ਿਰੋਜ਼ਪੁਰ ਵਿੱਚ ਵੀ 0.5 ਮਿ.ਮੀ. ਰਿਕਾਰਡ ਕੀਤਾ ਗਿਆ।


ਬਿਤੇ ਦਿਨਾਂ 'ਚ ਮੌਸਮ 'ਚ ਵਧੀ ਸੀ ਨਮੀ ਦੀ ਮਾਤਰਾ

ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਜ਼ਿਆਦਾਤਰ ਸ਼ਹਿਰਾਂ ਵਿੱਚ ਨਮੀ ਦਾ ਪੱਧਰ 85 ਤੋਂ 100 ਤੱਕ ਪਹੁੰਚ ਗਿਆ ਹੈ ਅਤ ਕਿਹਾ ਜਾ ਰਿਹਾ ਕਿ ਆਉਣ ਵਾਲੇ ਦੋ ਦਿਨ ਵੀ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ। ਅੰਮ੍ਰਿਤਸਰ ਵਿੱਚ ਨਮੀ ਦਾ ਪੱਧਰ 74 ਤੋਂ 86 ਫੀਸਦੀ, ਜਲੰਧਰ ਵਿੱਚ 59 ਤੋਂ 100 ਫੀਸਦੀ, ਲੁਧਿਆਣਾ ਵਿੱਚ 70 ਤੋਂ 77 ਫੀਸਦੀ ਅਤੇ ਪਟਿਆਲਾ ਵਿੱਚ 80 ਤੋਂ 86 ਫੀਸਦੀ ਦਰਜ ਕੀਤਾ ਗਿਆ । ਕਈ ਥਾਵਾਂ ਤੇ ਬਾਰਿਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤ ਦੱਸਿਆ ਜਾ ਰਿਹਾ ਕਿ ਲੋਕਾਂ ਨੂੰ ਜਲਦ ਹੈ ਤਪਦੀ ਗਰਮੀ ਤੋਂ ਰਾਹਤ ਵੀ ਮਿਲ ਸਕਦੀ ਹੈ , ਉੱਥੇ ਹੀ ਜੇ ਗੱਲ ਨਮੀ ਦੀ ਤਾਂ ਨਮੀਂ ਕਾਰਨ ਵੀ ਕਈ ਲੋਕਾਂ ਨੂੰ ਸਰੀਰਕ ਸਮੱਸਿਆਵਾਂ ਆ ਰਹੀਆਂ ਨੇ । 

Tags:    

Similar News