ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਅਹਿਮ ਜਾਣਕਾਰੀ

ਵਿਭਾਗ ਨੇ ਅਲਰਟ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਗਲੇ ਚਾਰ ਦਿਨਾਂ ਲਈ ਮੌਸਮ ਦੇ ਬਾਰੇ 'ਚ ਕੋਈ ਅਲਰਟ ਨਹੀਂ ਨਹੀਂ ਰਹੇਗਾ ।;

Update: 2024-08-03 04:18 GMT

ਚੰਡੀਗੜ੍ਹ : ਆਈਐਮਡੀ ਦੇ ਅਨੁਸਾਰ, 7 ਅਗਸਤ ਨੂੰ ਮੀਂਹ ਪੈਣ ਦੀ ਜ਼ਿਆਦਾ ​​ਸੰਭਾਵਨਾ ਜਤਾਈ ਜਾ ਰਹੀ ਹੈ । ਵਿਭਾਗ ਦਾ ਅਨੁਮਾਨ ਹੈ ਕਿ ਬੀਤੀ 1 ਜੁਲਾਈ ਦੀ ਤਰ੍ਹਾਂ ਇਸ ਦਿਨ ਵੀ ਚੰਗੀ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ । ਵਿਭਾਗ ਨੇ ਅਲਰਟ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਗਲੇ ਚਾਰ ਦਿਨਾਂ ਲਈ ਮੌਸਮ ਦੇ ਬਾਰੇ 'ਚ ਕੋਈ ਅਲਰਟ ਨਹੀਂ ਨਹੀਂ ਰਹੇਗਾ । ਪਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਦੇ ਨਾਲ ਹੀ 4 ਅਗਸਤ ਨੂੰ ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ । ਜਾਣਕਾਰੀ ਅਨੁਸਾਰ ਅਗਸਤ ਦੇ ਪਹਿਲੇ ਦਿਨ ਹੋਈ ਚੰਗੀ ਬਾਰਿਸ਼ ਤੋਂ ਬਾਅਦ ਪੰਜਾਬ 'ਚ ਮਾਨਸੂਨ ਦੀ ਰਫਤਾਰ ਫਿਰ ਮੱਠੀ ਪੈ ਗਈ ਹੈ । ਇੱਕ ਦਿਨ ਵਿੱਚ ਔਸਤ ਤਾਪਮਾਨ ਵਿੱਚ 4.8 ਡਿਗਰੀ ਦਾ ਵਾਧਾ ਹੋਇਆ ਹੈ । ਜਿਸ ਤੋਂ ਬਾਅਦ ਇੱਕ ਵਾਰ ਫਿਰ ਸੂਬੇ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ । ਪਰ ਜਲਦੀ ਹੀ ਮੁੜ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ । 7 ਅਗਸਤ ਨੂੰ ਪੰਜਾਬ ਭਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ।

ਮੌਸਮ ਵਿਭਾਗ ਨੇ ਹਰਿਆਣਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਦੇ ਵਿੱਚ, ਏਲਨਾਬਾਦ, ਰਾਣੀਆ, ਸਿਰਸਾ ਅਤੇ ਡੱਬਵਾਲੀ ਵਿੱਚ ਬਿਜਲੀ ਅਤੇ ਦਰਮਿਆਨੀ ਬਾਰਿਸ਼ ਦੇ ਨਾਲ ਤੂਫ਼ਾਨ ਦੀ ਸੰਭਾਵਨਾ ਹੈ । ਬਦਰਾ, ਲੋਹਾਰੂ, ਭਿਵਾਨੀ, ਤੋਸ਼ਾਮ, ਸਿਵਾਨੀ, ਬਵਾਨੀ ਖੇੜਾ, ਹਾਂਸੀ, ਹਿਸਾਰ, ਆਦਮਪੁਰ, ਨਾਰਨੌਂਦ, ਨਾਥੂਸਰੀ ਚੋਪਟਾ, ਏਲਨਾਬਾਦ, ਫਤਿਹਾਬਾਦ, ਨਰਵਾਣਾ, ਸਿਰਸਾ, ਟੋਹਾਣਾ ਅਤੇ ਰਤੀਆ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ।

ਜਾਣੋ ਕਿਹੜੇ ਜ਼ਿਲ੍ਹੇ ਚ ਰਿਹਾ ਕਿੰਨ੍ਹਾਂ ਤਾਪਮਾਨ ?

ਜਲੰਧਰ : ਬੀਤੇ ਦਿਨ ਜਲੰਧਰ ਚ 35.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ , ਜਦਕਿ ਅੱਜ ਜ਼ਿਲ੍ਹੇ ਚ ਹਲਕੇ ਬੱਦਲਾਂ ਦੇ ਨਾਲ ਤਾਪਮਾਨ 27 ਤੋਂ 35 ਡਿਗਰੀ ਰਿਹਣ ਦੀ ਸੰਭਾਵਨਾ ਹੈ ।

ਲੁਧਿਆਣਾ : ਮੌਸਮ ਵਿਭਾਗ ਵੱਲੋਂ ਅੱਜ ਲੁਧਿਆਣਾ ਚ 26 ਡਿਗਰੀ ਤੋਂ 37 ਡਿਗਰੀ ਰਿਹਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਜੇਕਰ ਜ਼ਿਲ੍ਹੇ 'ਚ ਕੱਲ੍ਹ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਕਰੀਬ 35 ਡਿਗਰੀ ਦੇ ਨੇੜੇ ਰਿਹਾ ।

ਪਟਿਆਲਾ : ਬੀਤੇ ਦਿਨ ਪਟਿਆਲਾ ਚ 34 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ , ਵਿਭਾਗ ਨੇ ਅੱਜ ਜ਼ਿਲ੍ਹੇ ਚ 28 ਡਿਗਰੀ ਤੋਂ 37 ਡਿਗਰੀ ਤੱਕ ਤਾਪਮਾਨ ਰਿਹਣ ਦੀ ਸੰਭਾਵਨਾ ਜਤਾਈ ਹੈ ।

ਮੋਹਾਲੀ 'ਚ ਅੱਜ ਹਲਕੇ ਬੱਦਲਾਂ ਦੇ ਨਾਲ ਥੋੜੀ ਬਰਸਾਤ ਦੇ ਆਸਾਰ ਮੌਸਮ ਵਿਭਾਗ ਵੱਲੋਂ ਜਤਾਏ ਗਏ ਨੇ । ਵਿਭਾਗ ਨੇ ਤਾਪਮਾਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 28 ਡਿਗਰੀ ਤੋਂ 35 ਡਿਗਰੀ ਰਿਹਣ ਤੱਕ ਦੀ ਸੰਭਾਵਨਾ ਹੈ ।

Tags:    

Similar News