ਹੁਸ਼ਿਆਰਪੁਰ ‘ਚ ਚੱਲ ਰਿਹਾ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ

ਭਗਵੰਤ ਮਾਨ ਸਰਕਾਰ ਵੱਲੋਂ ਲੱਖ ਕੋਸ਼ਿਸ਼ਾਂ ਕਰਨ ਮਗਰੋਂ ਵੀ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਨੂੰ ਨੱਥ ਨਹੀਂ ਪੈ ਰਹੀ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਨਾਜਾਇਜ਼ ਮਾਈਨਿੰਗ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਤਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਲੋਕ ਨਜਾਇਜ਼ ਮਾਈਨਿੰਗ ਖਿਲਾਫ ਆਵਾਜ਼ ਉਠਾਉਂਦੇ ਤਾਂ ਹੈ ਪਰ ਫਿਰ ਵੀ ਨਜਾਇਜ਼ ਮਾਈਨਿੰਗ ਨਹੀਂ ਰੁਕ ਰਹੀ।

Update: 2025-05-02 12:08 GMT

ਹੁਸ਼ਿਆਰਪੁਰ, ਕਵਿਤਾ: ਭਗਵੰਤ ਮਾਨ ਸਰਕਾਰ ਵੱਲੋਂ ਲੱਖ ਕੋਸ਼ਿਸ਼ਾਂ ਕਰਨ ਮਗਰੋਂ ਵੀ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਨੂੰ ਨੱਥ ਨਹੀਂ ਪੈ ਰਹੀ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਨਾਜਾਇਜ਼ ਮਾਈਨਿੰਗ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਤਾਜਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਲੋਕ ਨਜਾਇਜ਼ ਮਾਈਨਿੰਗ ਖਿਲਾਫ ਆਵਾਜ਼ ਉਠਾਉਂਦੇ ਤਾਂ ਹੈ ਪਰ ਫਿਰ ਵੀ ਨਜਾਇਜ਼ ਮਾਈਨਿੰਗ ਨਹੀਂ ਰੁਕ ਰਹੀ।ਪਿੰਡ ਦੇ ਸਰਪੰਚ ਦਾ ਵੀ ਕਹਿਣਾ ਹੈ ਕਿ ਅਸੀਂ ਹੁਣ ਜੇਸੀਬੀ ਜਿਸ ਰਾਹ ਤੋਂ ਨਜਾਇਜ਼ ਮਾਈਨਿੰਗ ਲਈ ਆਉਂਦੀ ਹੈ ਓਹ ਰਾਹ ਹੀ ਪੁੱਟ ਦਵਾਂਗੇ ਤਾਂ ਜੋ ਇਥੇ ਹੋ ਰਹੀ ਨਜਾਇਜ਼ ਮਾਇਨਿੰਗ ਨੂੰ ਨੱਥ ਪਾਈ ਜਾ ਸਕੇ।

ਇਹ ਤਸਵੀਰਾਂ ਹੁਸਿ਼ਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਬਾੜੀਆਂ ਖੁਰਦ ਦੀਆਂ ਹਨ ਜਿਥੇ ਕਿ ਪਿੰਡ ਵਿੱਚ ਹੁੰਦੀ ਨਾਜਾਇਜ਼ ਮਾਈਨਿੰਗ ਤੋਂ ਪਿੰਡ ਵਾਸੀ ਬੁਰੀ ਤਰ੍ਹਾਂ ਦੇ ਨਾਲ ਅੱਕ ਚੁੱਕੇ ਹਨ ਤੇ ਕਈ ਵਾਰ ਪਿੰਡ ਵਾਸੀਆਂ ਵੱਲੋਂ ਨਾਜਾਇਜ਼ ਮਾਈਨਿੰਗ ਰੋਕਣ ਦੀ ਕੋਸਿ਼ਸ਼ ਵੀ ਕੀਤੀ ਗਈ ਪਰ ਮਾਫੀਆ ਆਪਣੀਆਂ ਚਾਲਾਂ ਚ ਲਗਾਤਾਰ ਕਾਮਯਾਬ ਹੋ ਰਿਹਾ ਹੈ। ਪਿੰਡ ਵਾਸੀਆਂ ਅਤੇ ਸਰਪੰਚ ਦਾ ਕਹਿਣਾ ਹੈ ਕਿ ਜਦੋਂ ਵੀ ਉਨਾਂ ਵਲੋਂ ਰੋਕਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ ਤਾਂ ਮਾਈਨਿੰਗ ਕਰਦੇ ਵਿਅਕਤੀਆਂ ਵਲੋਂ ਆਪਣੀ ਧੋਂਸ ਦਿਖਾਈ ਜਾਂਦੀ ਹੈ।

ਲੰਬੇ ਸਮੇਂ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਹੋਣ ਵਾਲੀ ਮਾਈਨਿੰਗ ਕਾਰਨ ਪੰਜਾਬ ਨੂੰ ਵਿੱਤੀ ਨੁਕਸਾਨ ਝੱਲਣੇ ਪੈ ਰਹੇ ਹਨ। ਹਾਲਾਤ ਇਹ ਹਨ ਕਿ ਮਿੱਥੀ ਹੱਦ ਤੋਂ ਵਧੇਰੇ ਜ਼ਮੀਨ ਰੇਤਾ-ਬਜਰੀ ਲਈ ਪੁੱਟੀ ਜਾ ਰਹੀ ਹੈ। ਉਂਜ ਮੌਜੂਦਾ ਸਰਕਾਰ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਕਦਮ ਚੁੱਕ ਰਹੀ ਹੈ। ਜਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ ਲਗਭਗ 14 ਜ਼ਿਲ੍ਹਿਆਂ ’ਚ ਮਾਈਨਿੰਗ ਹੁੰਦੀ ਹੈ ਤੇ ਕੁਝ ਸਾਲਾਂ ਤੋਂ ਇਹ ਕੰਮ ਖ਼ਤਰਨਾਕ ਪੱਧਰ ਤੱਕ ਪੁੱਜ ਗਿਆ ਹੈ। ਦਰਿਆਵਾਂ ਦੇ ਕੰਢੇ ਲੁਕ-ਛਿਪ ਕੇ ਚੱਲਣ ਵਾਲੇ ‘ਪੀਲੇ ਪੰਜਿਆਂ’ ਨੇ ਲਾਗਲੇ ਇਲਾਕਿਆਂ ’ਚ ਹੜ੍ਹਾਂ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਮਾਨ ਸਰਕਾਰ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਹੁਣ ਦੇਖਣਾ ਹੋਵੇਗਾ ਵੱਡੇ ਪੱਧਰ ਉੱਤੇ ਇਹ ਮਾਮਲਾ ਚੁੱਕੇ ਜਾਣ ਤੱਕ ਕਦੋਂ ਤੱਕ ਇਹ ਮਸਲਾ ਹੱਲ ਹੋਵੇਗਾ ਅਤੇ ਪਿੰਡਵਾਸੀਆਂ ਦੀ ਚਿੰਤਾ ਖਤਮ ਹੋਵੇਗੀ।

Tags:    

Similar News