31 ਜੁਲਾਈ ਤੱਕ ਪੰਜਾਬ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤੀ ਅਹਿਮ ਜਾਣਕਾਰੀ
ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੱਜ ਸ਼ੁਕਰਵਾਰ ਨੂੰ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਵਿਭਾਗ ਵੱਲੋਂ ਪੰਜਾਬ 'ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ।;
ਚੰਡੀਗੜ੍ਹ : ਮੌਸਮ ਵਿਭਾਗ ਅਨੁਸਾਰ ਜੁਲਾਈ ਵਿੱਚ ਹੁਣ ਤੱਕ ਪੰਜਾਬ ਵਿੱਚ ਆਮ ਨਾਲੋਂ 43 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ । ਜਿਸ ਤੋਂ ਬਾਅਦ ਵੀਰਵਾਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ । ਜੇਕਰ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੱਜ ਸ਼ੁਕਰਵਾਰ ਨੂੰ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਵਿਭਾਗ ਵੱਲੋਂ ਪੰਜਾਬ 'ਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ । ਜੇਕਰ ਹਿਮਾਚਲ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਹਿਮਾਚਲ ਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਹੈ । ਪੰਜਾਬ ਵਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਅਗਲੇ ਹਫਤੇ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ । ਜਾਣਕਾਰੀ ਅਨੁਸਾਰ 31 ਜੁਲਾਈ ਤੱਕ ਹਰਿਆਣਾ ਅਤੇ ਪੰਜਾਬ ਦੋਵਾਂ ਵਿੱਚ ਮਾਨਸੂਨ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ । ਹਾਲਾਂਕਿ ਕਮਜ਼ੋਰ ਮਾਨਸੂਨ ਹਵਾਵਾਂ ਕਾਰਨ ਦੋਵਾਂ ਰਾਜਾਂ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਨਹੀਂ ਪਿਆ ਸੀ ਜਿਸ ਕਾਰਨ ਨਮੀ ਵਿੱਚ ਵਾਧਾ ਦੇਖਣ ਨੂੰ ਮਿਲਿਆ ਸੀ ।
ਜਾਣੋ ਪੰਜਾਬ ਦੇ ਕਿਹੜੇ ਜ਼ਿਲੇ ਚ ਪਿਆ ਕਿੰਨ੍ਹਾਂ ਮੀਂਹ
ਮੌਸਮ ਵਿਭਾਗ ਦੇ ਜਨਰਲ ਬਾਰਿਸ਼ ਰਿਕਾਰਡ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਜੁਲਾਈ ਮਹੀਨੇ 1 ਤੋਂ 25 ਤੱਕ ਪਿਛਲੇ ਸਾਲ ਪਏ ਮੀਂਹ ਦੇ ਮੁਕਾਬਲੇ ਜੋ ਕਿ 130.3 ਮਿਲੀਮੀਟਰ ਸੀ ਇਸ ਵਾਰ ਮੁਕਾਬਲੇ ਸਿਰਫ਼ 73.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ । ਵਿਭਾਗ ਨੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ 'ਚ ਆਮ ਨਾਲੋਂ 40 ਫੀਸਦੀ, ਬਰਨਾਲਾ 'ਚ 42 ਫੀਸਦੀ ਘੱਟ, ਬਠਿੰਡਾ 'ਚ 70 ਫੀਸਦੀ, ਫਰੀਦਕੋਟ 'ਚ 41, ਫਤਿਹਗੜ੍ਹ ਸਾਹਿਬ 'ਚ 80, ਫਾਜ਼ਿਲਕਾ 'ਚ 55 . ਫ਼ਿਰੋਜ਼ਪੁਰ ਵਿੱਚ 61 ਫੀਸਦੀ, ਗੁਰਦਾਸਪੁਰ ਵਿੱਚ 22, ਹੁਸ਼ਿਆਰਪੁਰ ਵਿੱਚ 41, ਜਲੰਧਰ ਵਿੱਚ 56, ਕਪੂਰਥਲਾ ਵਿੱਚ 66 ਫੀਸਦੀ, ਲੁਧਿਆਣਾ ਵਿੱਚ 60, ਮੋਗਾ ਵਿੱਚ 60, ਪਟਿਆਲਾ ਵਿੱਚ 39 ਫੀਸਦੀ, ਐਸ.ਐਸ.ਨਗਰ ਵਿੱਚ 57 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। , ਮੁਕਤਸਰ ਵਿੱਚ 43 ਫੀਸਦੀ ਘੱਟ ਹੈ। ਇਸ ਦੇ ਨਾਲ ਹੀ 1 ਜੂਨ ਤੋਂ 25 ਜੁਲਾਈ ਤੱਕ ਆਮ ਨਾਲੋਂ 44 ਫੀਸਦੀ ਘੱਟ ਮੀਂਹ ਪਿਆ ਹੈ ।