ਪੰਜਾਬ ਵਿੱਚ ਮੌਸਮ ਨੇ ਬਦਲੀ ਕਰਵਟ, ਇਨ੍ਹਾਂ ਸ਼ਹਿਰਾਂ 'ਚ ਅੱਜ ਪੈ ਸਕਦਾ ਭਾਰੀ ਮੀਂਹ

ਅੱਜ ਮੌਸਮ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੱਸਿਆ ਗਿਆ ਹੈ ਅਤੇ ਘੱਟੋ-ਘੱਟ 29 ਡਿਗਰੀ ਸੈਲਸੀਅਸ ਹੈ। 10% 'ਤੇ ਜ਼ਿਆਦਾਤਰ ਪੰਜਾਬ ਦੇ ਸ਼ਹਿਰਾਂ ਚ ਮੀਂਹ ਪੈਣ ਸੰਭਾਵਨਾਵਾਂ ਹੈ।

Update: 2024-07-12 01:10 GMT

ਮੌਸਮ ਵਿਭਾਗ ਵੱਲੋਂ ਅੱਜ ਦੇ ਮੌਸਮ ਦਾ ਅਨੁਮਾਨ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੱਸਿਆ ਗਿਆ ਹੈ ਅਤੇ ਘੱਟੋ-ਘੱਟ 29 ਡਿਗਰੀ ਸੈਲਸੀਅਸ ਹੈ। 10% 'ਤੇ ਜ਼ਿਆਦਾਤਰ ਪੰਜਾਬ ਦੇ ਸ਼ਹਿਰਾਂ ਚ ਮੀਂਹ ਪੈਣ ਸੰਭਾਵਨਾਵਾਂ ਵਿਭਾਗ ਵੱਲੋਂ ਜਤਾਈਆਂ ਜਾ ਰਹੀਆਂ ਨੇ । ਮੌਸਮ ਵਿਭਾਗ ਨੇ ਨਮੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਵਾਤਾਵਰਣ 'ਚ ਨਮੀ ਦਾ ਪੱਧਰ ਲਗਭਗ 62% ਹੋਣ ਦੀ ਸੰਭਾਵਨਾ ਹੈ, ਜਿਸ ਦੇ ਨਾਲ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ । ਇਸ ਦੇ ਨਾਲ ਹੀ ਜੇਕਰ ਗੱਲ ਕਰੀਏ 13 ਜੁਲਾਈ ਦੀ ਤਾਂ ਮੌਸਮ ਵਿਭਾਗ ਨੇ ਇਸ ਦਿਨ ਵੀ ਮੀਂ ਪੈਣ ਦੀ ਜਾਣਕਾਰੀ ਦਿੱਤੀ ਹੈ । ਮਾਨਸੂਨ ਦੀ ਗੱਲ ਕਰੀਏ ਤਾਂ ਕਈ ਰਾਜਾਂ ਚ ਪੈ ਰਹੇ ਭਾਰੀ ਮੀਂਹ ਨੇ ਕਈ ਸਬਜ਼ੀਆਂ ਅਤੇ ਫਲਾਂ ਦੇ ਰੇਟਾਂ ਨੂੰ ਵੀ ਵਧਾ ਦਿੱਤਾ ਹੈ ਜਿਸ ਤੋਂ ਬਾਅਦ ਆਮ ਆਦਮੀ ਦੀ ਜੇਬ੍ਹਾਂ ਤੇ ਕਾਫੀ ਅਸਰ ਦੇਖਣ ਨੂੰ ਮਿਲੀਆ ਹੈ ।

ਜਾਣੋ ਪੰਜਾਬ ਦੇ ਕਿਹੜੇ ਸ਼ਹਿਰਾਂ 'ਚ ਭਵੇਗਾ ਭਾਰੀ ਮੀਂਹ ?

ਅੱਤ ਦੀ ਗਰਮੀ ਨੇ ਪੰਜਾਬ ਦੇ ਲੋਕਾਂ ਪ੍ਰੇਸ਼ਾਨ ਕੀਤਾ ਹੋਇਆ ਹੈ ਪਰ ਇਸ ਵਿਚਾਲੇ ਰਾਹਤ ਦੀ ਖਬਰ ਇਹ ਕਿ ਹੁਣ ਜਲਦ ਇਸ ਸ਼ਹਿਰਾਂ ਚ ਮਾਨਸੂਨ ਦੀ ਬਰਸਾਤ ਹੋਣ ਜਾ ਰਹੀ ਹੈ ।

ਲ਼ੁਧਿਆਣਾ : ਲੁਧਿਆਣਾ ਚ ਸਵੇਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ ਅਤੇ ਜਾਣਕਾਰੀ ਅਨੁਸਾਰ ਦੁਪਿਰ 12 ਵਜੇ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਚ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ ਅਤੇ ਸ਼ਾਮ ਹੋਣ ਤੱਕ ਫਿਰ ਤੋਂ ਮੌਸਮ ਸਾਫ ਹੋ ਸਕਦਾ ਹੈ ।

ਅੰਮ੍ਰਿਤਸਰ - ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਚ ਸ਼ਾਮ ਨੂੰ ਭਾਰੀ ਮੀਂਹ ਪੈ ਸਕਦਾ ਹੈ ਅਤੇ ਸਵੇਰ ਨੂੰ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ।

ਪਟਿਆਲਾ ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਚ ਰਾਤ ਨੂੰ 9 ਵਜੇ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ । 

ਜਲੰਧਰ : ਅੱਜ ਜਲੰਧਰ ਚ ਸਵੇਰ ਤੋਂ ਹੀ ਬੂੰਦਾ ਬਾਂਦੀ ਪੈਂਦੀ ਨਜ਼ਰ ਆ ਰਹੀ ਹੈ ਜਿਸ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਅਤੇ ੧੩ ਜੁਲਾਈ ਦੀ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ 

Tags:    

Similar News