ਹੁਣ ਸੁਖਬੀਰ ਧੜਾ ਹੋਊ ਚਾਰੇ ਖਾਨੇ ਚਿੱਤ! ਹਰਪ੍ਰੀਤ ਧੜੇ ਦਾ ਜ਼ਬਰਦਸਤ ਪਲਾਨ?

ਜਦੋਂ ਤੋਂ ਪੰਜ ਮੈਂਬਰੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਚਲਦਿਆਂ ਡੈਲੀਗੇਟ ਇਜਲਾਸ ਸੱਦ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਐ, ਉਦੋਂ ਤੋਂ ਹੀ ਸੁਖਬੀਰ ਧੜੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੂੰ ਨੀਚਾ ਦਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ,, ਪਰ ਉਨ੍ਹਾਂ ਦੀ ਕੋਈ ਚਾਲ ਕਾਮਯਾਬ ਨਹੀਂ ਹੋ ਪਾ ਰਹੀ।

Update: 2025-08-25 15:37 GMT

ਚੰਡੀਗੜ੍ਹ : ਜਦੋਂ ਤੋਂ ਪੰਜ ਮੈਂਬਰੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਚਲਦਿਆਂ ਡੈਲੀਗੇਟ ਇਜਲਾਸ ਸੱਦ ਕੇ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਐ, ਉਦੋਂ ਤੋਂ ਹੀ ਸੁਖਬੀਰ ਧੜੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੂੰ ਨੀਚਾ ਦਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ,, ਪਰ ਉਨ੍ਹਾਂ ਦੀ ਕੋਈ ਚਾਲ ਕਾਮਯਾਬ ਨਹੀਂ ਹੋ ਪਾ ਰਹੀ। ਜਾਣਕਾਰੀ ਮਿਲ ਰਹੀ ਐ ਕਿ ਹੁਣ ਹਰਪ੍ਰੀਤ ਧੜੇ ਵੱਲੋਂ ਅਜਿਹਾ ਕੰਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਐ,, ਜਿਸ ਨਾਲ ਸੁਖਬੀਰ ਧੜਾ ਇਕੋ ਵਾਰ ’ਚ ਚਾਰੇ ਖ਼ਾਨੇ ਚਿੱਤ ਹੋ ਜਾਵੇਗਾ ਅਤੇ ਉਸ ਨੂੰ ਇਕ ਵਾਰ ਫਿਰ ਤੋਂ ਲਾਹਣਤਾਂ ਦਾ ਸਾਹਮਣਾ ਕਰਨਾ ਪਵੇਗਾ। ਦੇਖੋ, ਸਾਡੀ ਇਹ ਖ਼ਾਸ ਰਿਪੋਰਟ।

Full View

ਜਦੋਂ ਤੋਂ ਪੰਜ ਮੈਂਬਰੀ ਕਮੇਟੀ ਵੱਲੋਂ ਡੈਲੀਗੇਟ ਇਜਲਾਸ ਜ਼ਰੀਏ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ ਏ, ਉਦੋਂ ਤੋਂ ਸੁਖਬੀਰ ਧੜੇ ਅਤੇ ਹਰਪ੍ਰੀਤ ਧੜੇ ਵਿਚਾਲੇ ਵੱਡੀ ਸਿਆਸੀ ਜੰਗ ਛਿੜ ਚੁੱਕੀ ਐ। ਭਾਵੇਂ ਕਿ ਹਰਪ੍ਰੀਤ ਧੜਾ ਹਾਲੇ ਕਮੇਟੀਆਂ ਚੁਣਨ ਵਿਚ ਰੁੱਝਿਆ ਹੋਇਆ ਏ, ਪਰ ਸੁਖਬੀਰ ਧੜੇ ਵੱਲੋਂ ਹਰਪ੍ਰੀਤ ਧੜੇ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਇਹ ਕਹਿ ਲਓ ਕਿ ਪਹਿਲਾਂ ਜਿਹੜੇ ਸਿਆਸੀ ਬਾਣ ਸੱਤਾਧਾਰੀ ਪਾਰਟੀ ਦੇ ਵੱਲ ਛੱਡੇ ਜਾਂਦੇ ਸੀ, ਉਨ੍ਹਾਂ ਵਿਚੋਂ ਜ਼ਿਆਦਾਤਰ ਤੀਰ ਹੁਣ ਹਰਪ੍ਰੀਤ ਧੜੇ ਵੱਲ ਹੀ ਛੱਡੇ ਜਾ ਰਹੇ ਨੇ।


ਸੁਖਬੀਰ ਧੜੇ ਦੇ ਇਨ੍ਹਾਂ ਬਿਆਨਾਂ ਤੋਂ ਇਹ ਵੀ ਸਾਬਤ ਹੁੰਦੈ ਕਿ ਸੁਖਬੀਰ ਧੜੇ ਨੂੰ ਹੁਣ ਸੱਤਾਧਾਰੀ ਪਾਰਟੀ ਨਾਲੋਂ ਜ਼ਿਆਦਾ ਡਰ ਹਰਪ੍ਰੀਤ ਧੜੇ ਤੋਂ ਲੱਗਣ ਲੱਗ ਪਿਆ ਏ। ਸੁਖਬੀਰ ਧੜੇ ਵੱਲੋਂ ਚੰਦੂਮਾਜਰੇ ਦੇ ਬਿਆਨ ਨੂੰ ਆਧਾਰ ਬਣਾ ਕੇ ਹਰਪ੍ਰੀਤ ਧੜੇ ’ਤੇ ਜਮ ਕੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਡਾ ਸਾਜਿਸ਼ਕਰਤਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ।


ਉਂਝ ਸਿਆਸਤ ਵਿਚ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਕਿ ਵਿਰੋਧੀਆਂ ਨੂੰ ਵੱਡੇ ਸਾਜਿਸ਼ਕਰਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ,, ਸਿਆਸਤ ਦੀ ਦੁਨੀਆ ਵਿਚ ਅਜਿਹਾ ਅਕਸਰ ਹੀ ਦੇਖਣ ਨੂੰ ਮਿਲਦਾ ਰਹਿੰਦਾ ਹੈ,, ਕਿਉਂਕਿ ਅਜਿਹੀਆਂ ਬਿਆਨਬਾਜ਼ੀਆਂ ਦਾ ਥੋੜ੍ਹੇ ਬਹੁਤ ਲੋਕਾਂ ’ਤੇ ਤਾਂ ਅਸਰ ਹੋ ਹੀ ਜਾਂਦਾ ਹੈ,, ਸਾਰੇ ਲੋਕ ਮਾਮਲੇ ਦੀ ਘੋਖ ਪੜਤਾਲ ਤੱਕ ਨਹੀਂ ਪਹੁੰਚਦੇ। ਹੁਣ ਜ਼ਰ੍ਹਾ ਦਲਜੀਤ ਚੀਮਾ ਦਾ ਬਿਆਨ ਵੀ ਸੁਣ ਲੈਨੇ ਆਂ।

Full View

ਸੁਖਬੀਰ ਧੜੇ ਦੀ ਸਾਰੀ ਯੋਜਨਾ ਉਸ ਸਮੇਂ ਚੌਪਟ ਹੋ ਗਈ ਜਦੋਂ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਮੀਡੀਆ ਸਾਹਮਣੇ ਆ ਕੇ ਬਿਆਨ ਦੇ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮੇਂ ਹੋਏ ਭਾਰੀ ਇਕੱਠ ਨੂੰ ਦੇਖ ਕੇ ਬੌਖ਼ਾਲਾਹਟ ਵਿਚ ਆ ਗਿਆ, ਜਿਸ ਕਰਕੇ ਉਨ੍ਹਾਂ ਵੱਲੋਂ ਝੂਠੀਆਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੇ ਅਹੁਦੇ ’ਤੇ ਹੁੰਦਿਆਂ ਉਨ੍ਹਾਂ ਦੀ ਰਿਹਾਇਸ਼ ’ਤੇ ਕਦੇ ਨਹੀਂ ਆਏ ਅਤੇ ਜਦੋਂ ਆਏ ਸੀ, ਉਸ ਸਮੇਂ ਉਹ ਜਥੇਦਾਰ ਨਹੀਂ ਸਨ।


ਦਰਅਸਲ ਹਰਪ੍ਰੀਤ ਧੜੇ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬਾਬਾ ਬਕਾਲਾ ਦੀ ਕਾਨਫਰੰਸ ਵਿਚ ਇਕ ਬਿਆਨ ਦਿੱਤਾ ਗਿਆ ਸੀ, ਜਿਸ ਵਿਚ ਚੰਦੂਮਾਜਰੇ ਵੱਲੋਂ ਮਰਹੂਮ ਸੁਖਦੇਵ ਸਿੰਘ ਢੀਂਡਸਾ ਅਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਗਿਆ ਸੀ,,, ਚੰਦੂਮਾਜਰਾ ਨੇ ਬਿਆਨ ਵਿਚ ਇਹ ਵੀ ਕਿਹਾ ਕਿ ਇਹ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਨਹੀਂ ਸਨ,,, ਪਰ ਇਸ ਦੇ ਬਾਵਜੂਦ ਸੁਖਬੀਰ ਧੜੇ ਵੱਲੋਂ ਇਸ ਬਿਆਨ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਜਿਵੇਂ ਦੂਜੇ ਧੜੇ ਵੱਲੋਂ ਕਾਫ਼ੀ ਪਹਿਲਾਂ ਤੋਂ ਹੀ ਉਨ੍ਹਾਂ ਵਿਰੁੱਧ ਸਾਜਿਸ਼ ਰਚੀ ਜਾ ਰਹੀ ਸੀ। ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਬਿਆਨ ਵਿਚ ਸਾਫ਼ ਤੌਰ ’ਤੇ ਆਖਿਆ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਕੱਢਿਆ ਗਿਆ ਤਾਂ ਉਨ੍ਹਾਂ ਨੂੰ ਢੀਂਡਸਾ ਸਾਬ੍ਹ ਦੀ ਕੋਠੀ ਸੱਦਿਆ। ਹੁਣ ਜ਼ਰ੍ਹਾ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਵੀ ਸੁਣਲੋ।


ਹਰਪ੍ਰੀਤ ਧੜੇ ਦੇ ਆਗੂਆਂ ਦਾ ਕਹਿਣਾ ਏ ਕਿ ਸੁਖਬੀਰ ਧੜੇ ਵੱਲੋਂ ਗੁਨਾਹ ’ਤੇ ਗੁਨਾਹ ਕੀਤਾ ਜਾ ਰਿਹਾ ਏ,, ਉਹ ਪਹਿਲਾਂ ਅਕਾਲ ਤਖ਼ਤ ’ਤੇ ਸਾਰੇ ਗੁਨਾਹ ਕਬੂਲ ਗਏ ਅਤੇ ਧਾਰਮਿਕ ਸਜ਼ਾ ਵੀ ਭੁਗਤ ਲਈ ਪਰ ਬਾਅਦ ਵਿਚ ਸੁਖਬੀਰ ਬਾਦਲ ਮੁੱਕਰ ਗਏ। ਹੁਣ ਫਿਰ ਸੁਖਬੀਰ ਧੜੇ ਦੇ ਆਗੂਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ’ਤੇ ਨਿਸ਼ਾਨਾ ਸਾਧਣ ਦੇ ਚੱਕਰ ਵਿਚ 2 ਦਸੰਬਰ ’ਤੇ ਹੁਕਮਨਾਮੇ ’ਤੇ ਸਵਾਲ ਉਠਾਏ ਗਏ, ਜਦਕਿ ਉਹ ਹੁਕਮਨਾਮਾ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਨਹੀਂ ਕੀਤਾ ਸੀ, ਬਲਕਿ ਉਸ ਦੇ ਚਾਰ ਹੋਰ ਸਿੰਘ ਸਾਹਿਬਾਨ ਵੀ ਸ਼ਾਮਲ ਸਨ। ਹੁਕਮਨਾਮੇ ’ਤੇ ਸਵਾਲ ਉਠਾਉਣ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਧੜੇ ਦੇ ਆਗੂਆਂ ਨੂੰ ਤਲਬ ਕਰਕੇ ਸਜ਼ਾ ਲਾਉਣੀ ਚਾਹੀਦੀ ਐ।


ਉਧਰ ਯੂਥ ਅਕਾਲੀ ਦਲ ਦੇ ਆਗੂ ਸਰਬਜੀਤ ਸਿੰਘ ਝਿੰਜਰ ਦਾ ਕਹਿਣਾ ਏ ਕਿ ਸੰਤ ਲੌਂਗੋਵਾਲ ਦੀ ਬਰਸੀ ਵਿਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੱਚ ਬੋਲਿਆ ਨਹੀਂ ਬਲਕਿ ਪ੍ਰਮਾਤਮਾ ਨੇ ਉਨ੍ਹਾਂ ਕੋਲੋਂ ਸੱਚ ਬੁਲਵਾਇਆ ਏ ਤਾਂ ਜੋ ਇਨ੍ਹਾਂ ਦੀ ਅਕਾਲੀ ਦਲ ਵਿਰੁੱਧ ਰਚੀ ਜਾ ਰਹੀ ਸਾਜਿਸ਼ ਦਾ ਪਰਦਾਫਾਸ਼ ਹੋ ਸਕੇ।


ਵਿਰੋਧੀਆਂ ਦਾ ਕਹਿਣਾ ਏ ਕਿ ਸਰਬਜੀਤ ਸਿੰਘ ਝਿੰਜਰ ਨੇ ਬੇਸ਼ੱਕ ਆਪਣੇ ਆਕਾ ਸੁਖਬੀਰ ਬਾਦਲ ਨੂੰ ਖ਼ੁਸ਼ ਕਰਨ ਲਈ ਇਹ ਬਿਆਨ ਦੇ ਦਿੱਤਾ ਹੋਵੇਗਾ,, ਪਰ ਕੀ ਸਰਬਜੀਤ ਝਿੰਜਰ ਇਹ ਦੱਸ ਸਕਦੇ ਨੇ ਕਿ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਖੜ੍ਹੇ ਹੋ ਕੇ ਸੱਚ ਬੋਲਿਆ ਸੀ ਜਾਂ ਝੂਠ? ਕੀ ਉਥੇ ਜੋ ਕੁੱਝ ਸੁਖਬੀਰ ਬਾਦਲ ਨੇ ਬੋਲਿਆ,, ਕੀ ਉਹ ਉਨ੍ਹਾਂ ਕੋਲੋਂ ਪ੍ਰਮਾਤਮਾ ਨਹੀਂ ਬੁਲਵਾਇਆ? ਦੁਨੀਆ ਭਰ ਦੇ ਸਿੱਖ ਸੁਖਬੀਰ ਬਾਦਲ ਦੇ ਉਸ ਕਬੂਲਨਾਮੇ ਨੂੰ ਕਦੇ ਨਹੀਂ ਭੁੱਲ ਸਕਦੇ, ਜਿਸ ਵਿਚ ਸੁਖਬੀਰ ਬਾਦਲ ਨੇ ਸਾਰੇ ਗੁਨਾਹ ਇਕ ਇਕ ਕਰਕੇ ਕਬੂਲ ਕੀਤੇ ਸੀ।


ਹੁਣ ਤੱਕ ਹਰਪ੍ਰੀਤ ਧੜੇ ਵੱਲੋਂ ਸੁਖਬੀਰ ਧੜੇ ਦੇ ਹਰ ਵਾਰ ਦਾ ਡਟਵੇਂ ਤਰੀਕੇ ਨਾਲ ਮੋੜਵਾਂ ਜਵਾਬ ਦਿੱਤਾ ਜਾ ਰਿਹਾ ਏ,, ਪਰ ਹੁਣ ਸੰਤ ਲੌਂਗੋਵਾਲ ਦੀ ਬਰਸੀ ਵਿਚ ਹੋਏ ਭਾਰੀ ਇਕੱਠ ਤੋਂ ਉਤਸ਼ਾਹਿਤ ਹੋਏ ਹਰਪ੍ਰੀਤ ਧੜੇ ਵੱਲੋਂ ਵਰਕਿੰਗ ਕਮੇਟੀ ਬਣਾ ਕੇ ਤਰਨਤਾਰਨ ਚੋਣ ਸਬੰਧੀ ਕੋਈ ਫ਼ੈਸਲਾ ਕੀਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਖਬੀਰ ਬਾਦਲ ਦੇ ਉਮੀਦਵਾਰ ਨੂੰ ਮਾਤ ਦੇਣ ਲਈ ਪੂਰੀ ਯੋਜਨਾਬੰਦੀ ਬਣਾਈ ਜਾ ਰਹੀ ਐ।


ਖ਼ਬਰ ਇਹ ਵੀ ਮਿਲ ਰਹੀ ਐ ਕਿ ਹਰਪ੍ਰੀਤ ਧੜੇ ਵੱਲੋਂ ਬੀਬੀ ਅੰਮ੍ਰਿਤ ਕੌਰ ਮਲੋਆ ਦਾ ਸਮਰਥਨ ਕੀਤਾ ਜਾ ਸਕਦਾ ਏ, ਕਿਉਂਕਿ ਬੀਬੀ ਅੰਮ੍ਰਿਤ ਕੌਰ ਵੀ ਪੰਜ ਮੈਂਬਰੀ ਕਮੇਟੀ ਨੂੰ ਸਹਿਯੋਗ ਦੀ ਅਪੀਲ ਕਰ ਚੁੱਕੀ ਐ। ਜੇਕਰ ਅੰਮ੍ਰਿਤ ਕੌਰ ਨੂੰ ਅੰਮ੍ਰਿਤਪਾਲ, ਮਾਨ ਦਲ ਅਤੇ ਹਰਪ੍ਰੀਤ ਧੜੇ ਸਮੇਤ ਹੋਰ ਜਥੇਬੰਦੀਆਂ ਦਾ ਸਹਿਯੋਗ ਮਿਲ ਗਿਆ ਅਤੇ ਉਸ ਦੀ ਜਿੱਤ ਹੋ ਗਈ ਤਾਂ ਇਨ੍ਹਾਂ ਨਵੀਂਆਂ ਪਾਰਟੀਆਂ ਲਈ ਇਹ ਵੱਡਾ ਸ਼ੁਭ ਸ਼ਗਨ ਹੋਵੇਗਾ ਅਤੇ ਵੱਡੀ ਗਿਣਤੀ ਵਿਚ ਲੋਕ ਸੁਖਬੀਰ ਧੜੇ ਨਾਲੋਂ ਟੁੱਟ ਕੇ ਇਨ੍ਹਾਂ ਦੋ ਧੜਿਆਂ ਵਿਚ ਸ਼ਾਮਲ ਹੋ ਜਾਣਗੇ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News