ਆਈਪੀਐੱਲ ’ਚ ਜਲੰਧਰ ਦੇ ਹਰਨੂਰ ਨੂੰ ਮਿਲੀ ਥਾਂ
ਕਰੀਬ 13 ਸਾਲ ਮਗਰੋਂ ਜਲੰਧਰ ਦੇ ਰਹਿਣ ਵਾਲੀ ਖਿਡਾਰੀ ਨੂੰ ਆਈਪੀਐਲ ਵਿਚ ਥਾਂ ਮਿਲੀ ਹੈ, ਜਿਸ ਦੇ ਚਲਦਿਆਂ ਜਲੰਧਰ ਵਾਸੀ ਹਰਨੂਰ ਨੂੰ ਕਿੰਗਸ 11 ਪੰਜਾਬ ਨੇ ਬੇਸ ਪ੍ਰਾਈਸ 30 ਲੱਖ ਵਿਚ ਖਰੀਦਿਆ। ਹਰਨੂਰ ਦੇ ਪਰਿਵਾਰ ਨੇ ਦੱਸਿਆ ਕਿ ਹਰਨੂਰ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਖੇਡ ਰਿਹਾ ਤੇ ਉਸਦਾ ਪਰਿਵਾਰ ਕ੍ਰਿਕਟਰਾਂ ਦਾ ਪਰਿਵਾਰ ਹੈ।;
ਜਲੰਧਰ : ਕਰੀਬ 13 ਸਾਲ ਮਗਰੋਂ ਜਲੰਧਰ ਦੇ ਰਹਿਣ ਵਾਲੀ ਖਿਡਾਰੀ ਨੂੰ ਆਈਪੀਐਲ ਵਿਚ ਥਾਂ ਮਿਲੀ ਹੈ, ਜਿਸ ਦੇ ਚਲਦਿਆਂ ਜਲੰਧਰ ਵਾਸੀ ਹਰਨੂਰ ਨੂੰ ਕਿੰਗਸ 11 ਪੰਜਾਬ ਨੇ ਬੇਸ ਪ੍ਰਾਈਸ 30 ਲੱਖ ਵਿਚ ਖਰੀਦਿਆ। ਹਰਨੂਰ ਦੇ ਪਰਿਵਾਰ ਨੇ ਦੱਸਿਆ ਕਿ ਹਰਨੂਰ ਪਿਛਲੇ ਲੰਬੇ ਸਮੇਂ ਤੋਂ ਕ੍ਰਿਕਟ ਖੇਡ ਰਿਹਾ ਤੇ ਉਸਦਾ ਪਰਿਵਾਰ ਕ੍ਰਿਕਟਰਾਂ ਦਾ ਪਰਿਵਾਰ ਹੈ। ਉਨ੍ਹਾਂ ਆਖਿਆ ਕਿ ਹਰਨੂਰ ਦੇ ਵਿੱਚ ਕਾਫੀ ਪੋਟੈਂਸ਼ਅਲ ਹੈ ਅਤੇ ਉਹ ਕਾਫੀ ਟੈਲੈਂਟਡ ਹੈ, ਜਿਸ ਕਾਰਨ ਉਸਦੀ ਸਲੈਕਸ਼ਨ ਇਸ ਵਾਰ ਆਈਪੀਐਲ ਦੇ ਵਿੱਚ ਹੋਈ ਹੈ।
ਉਹਨਾਂ ਉਮੀਦ ਜਤਾਈ ਕਿ ਆਈਪੀਐਲ ਇੰਡੀਆ ਟੀਮ ਦੇ ਵਿੱਚ ਸਲੈਕਸ਼ਨ ਦਾ ਹਰਨੂਰ ਲਈ ਇਕ ਸੁਨਹਿਰਾ ਮੌਕਾ ਹੈ, ਜਿਸ ਵਿਚ ਹਰਨੂਰ ਬਿਹਤਰ ਪ੍ਰਦਰਸ਼ਨ ਕਰ ਇੰਡੀਅਨ ਟੀਮ ਦੇ ਵਿੱਚ ਥਾਂ ਬਣਾ ਸਕੇਗਾ। ਪਰਿਵਾਰ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਹਰਨੂਰ ਨੇ ਸ਼ੁਰੂਆਤ ਤੋਂ ਹੀ ਕ੍ਰਿਕਟ ਵੱਲ ਆਪਣਾ ਧਿਆਨ ਦਿੱਤਾ, ਜਿਸ ਦੇ ਕਾਰਨ ਹਰਨੂਰ ਅੱਜ ਇਸ ਮੁਕਾਮ ਦੇ ਉੱਪਰ ਪਹੁੰਚਿਆ। ਉਨ੍ਹਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਹਰਨੂਰ ਦੀ ਸਿਲੈਕਸ਼ਨ ਹੋਈ ਹੈ ਅਤੇ ਉਸ ਨੂੰ ਆਕਸ਼ਨ ਦੌਰਾਨ ਕਿੰਗਜ਼ 11 ਪੰਜਾਬ ਨੇ 30 ਲੱਖ ਬੇਸ ਪ੍ਰਾਈਸ ਦੇ ਉੱਪਰ ਖਰੀਦਿਆ ਹੈ ਤਾਂ ਪਰਿਵਾਰ ਖੁਸ਼ੀ ਨਾਲ ਝੂਮ ਉੱਠਿਆ ਕਿਉਂਕਿ ਇਹ ਦਿਨ ਪਰਿਵਾਰ ਦੇ ਲਈ ਕਾਫੀ ਵੱਡਾ ਦਿਨ ਹੈ, ਜਿਸ ਦੇ ਲਈ ਪਰਿਵਾਰ ਨੇ ਅਤੇ ਹਰਨੂਰ ਨੇ ਕਾਫੀ ਮਿਹਨਤ ਕੀਤੀ ਸੀ।
ਹਰਨੂਰ ਦੇ ਪਿਤਾ ਨੇ ਦੱਸਿਆ ਕਿ ਹਰਨੂਰ ਸ਼ੇਰੇ ਪੰਜਾਬ ਟੂਰਨਾਮੈਂਟ ਦੇ ਵਿੱਚ 33 ਛਿੱਕੇ 575 ਸਕੋਰ ਦੇ ਨਾਲ ਪਲੇਅਰ ਆਫ ਦਾ ਟੂਰਨਾਮੈਂਟ ਦਾ ਖ਼ਿਤਾਬ ਵੀ ਜਿੱਤ ਚੁੱਕਿਆ ਹੈ, ਜਿਸ ਤੋਂ ਬਾਅਦ ਹੀ ਆਈਪੀਐਲ ਅਤੇ ਬੀਸੀਸੀ ਦੀ ਨਜ਼ਰ ਹਰਨੂਰ ਦੇ ਉੱਪਰ ਪਈ ਸੀ। ਹਰਨੂਰ ਦੇ ਦਾਦਾ ਜੀ ਨੇ ਦੱਸਿਆ ਕਿ ਜਦੋਂ ਹਰਨੂਰ ਨੂੰ ਕਿੰਗਸ 11 ਪੰਜਾਬ ਨੇ ਬੇਸ ਪ੍ਰਾਈਸ 30 ਲੱਖ ਦੇ ਉੱਪਰ ਖਰੀਦਿਆ ਤਾਂ ਉਹਨਾਂ ਦੇ ਖੁਸ਼ੀ ਦਾ ਟਿਕਾਣਾ ਨਹੀੀ ਰਿਹਾ ਕਿਉਂਕਿ ਜਿੰਨੀ ਮਿਹਨਤ ਹਰਨੂਪ ਦੇ ਉੱਪਰ ਉਹਨਾਂ ਨੇ ਕੀਤੀ ਹੈ, ਓਨੀ ਸ਼ਾਇਦ ਪਰਿਵਾਰ ਦੇ ਕਿਸੇ ਮੈਂਬਰ ਨੇ ਨਹੀਂ ਕੀਤੀ।
ਉਹਨਾਂ ਨੇ ਕਿਹਾ ਕਿ ਮੇਰਾ ਸੁਪਨਾ ਸੀ ਕਿ ਜੇਕਰ ਮੈਂ ਇੰਡੀਆ ਨਹੀਂ ਖੇਡ ਸਕਿਆ ਤਾਂ ਮੇਰਾ ਪੋਤਾ ਜ਼ਰੂਰ ਇੰਡੀਆ ਖੇਡੇ। ਉਹ ਸੁਪਨਾ ਹੁਣ ਸੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰਨੂਰ ਬੜਾ ਹੀ ਲਾਈਕ ਪੁੱਤਰ ਹੈ ਅਤੇ ਉਸਦੇ ਵਿੱਚ ਬਹੁਤ ਟੈਲੈਂਟ ਹੈ ਉਹ ਆਈਪੀਐਲ ਦੇ ਵਿੱਚ ਅੱਛਾ ਪ੍ਰਦਰਸ਼ਨ ਕਰ ਇੰਡੀਆ ਟੀਮ ਦੇ ਵਿੱਚ ਜ਼ਰੂਰ ਪਹੁੰਚੇਗਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗਾ।