ਕੋਰਟ ਕੰਪਲੈਕਸ ਦੀ 8ਵੀਂ ਮੰਜਿਲ ਤੋਂ ਕੁੜੀ ਨੇ ਮਾਰੀ ਛਾਲ

ਵਡੀ ਖਬਰ ਤੋਂ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿਥੇ ਲੁਧਿਆਣਾ ਦੇ ਕੋਰਟ ਕੰਪਲੈਕਸ ਤੋਂ ਕੁੜੀ ਨੇ ਛਾਲ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਦਸੀ ਜਾ ਰਹੀ ਪਰ ਹਾਲੇ ਤੱਕ ਇਹ ਲੜਕੀ ਦੀ ਪਛਾਣ ਨਹੀਂ ਸਕੀ ਹੈ। ਪਹਿਲਾ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਲੜਕੀ ਦੇ ਵਲੋਂ ਕੰਪਲੈਕਸ ਛੱਤ ਤੋਂ ਛਾਲ ਮਾਰੀ ਗਈ ਹੈ

Update: 2025-03-20 11:18 GMT

ਲੁਧਿਆਣਾ (ਵਿਵੇਕ): ਵਡੀ ਖਬਰ ਤੋਂ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿਥੇ ਲੁਧਿਆਣਾ ਦੇ ਕੋਰਟ ਕੰਪਲੈਕਸ ਤੋਂ ਕੁੜੀ ਨੇ ਛਾਲ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਦਸੀ ਜਾ ਰਹੀ ਪਰ ਹਾਲੇ ਤੱਕ ਇਹ ਲੜਕੀ ਦੀ ਪਛਾਣ ਨਹੀਂ ਸਕੀ ਹੈ। ਪਹਿਲਾ ਇਹ ਖਬਰ ਨਿਕਲ ਕੇ ਸਾਹਮਣੇ ਆਈ ਸੀ ਕਿ ਲੜਕੀ ਦੇ ਵਲੋਂ ਕੰਪਲੈਕਸ ਛੱਤ ਤੋਂ ਛਾਲ ਮਾਰੀ ਗਈ ਹੈ ਪਰ ਹੁਣ ਜਦੋ ਪੁਲਿਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਹੈ ਕੀ 8ਵੀਂ ਮੰਜਿਲ ਤੋਂ ਲੜਕੀ ਦੀਆ ਚੱਪਲਾਂ ਮਿਲਿਆ ਨੇ ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕੀ ਲੜਕੀ ਦੇ ਵਲੋਂ 8ਵੀ ਮੰਜਿਲ ਤੋਂ ਛਾਲ ਮਾਰੀ ਗਈ ਹੈ ਹਾਲਾਕਿ ਇਹ ਨਹੀਂ ਪਤਾ ਲੱਗ ਸਕਿਆ ਕਿ ਲੜਕੀ ਵਲੋਂ ਇਹ ਕਦਮ ਚੁੱਕਣ ਦਾ ਕਾਰਨ ਕੀ ਰਿਹਾ।

Full View

ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਵਕੀਲ ਨੇ ਦੱਸਿਆ ਕਿ ਰੋਜ ਮਰਰਾ ਦੀ ਤਰਾਂ ਅੱਜ ਵੀ ਸਭ ਆਪਣਾ ਆਪਣਾ ਕੰਮ ਕਰ ਰਹੇ ਸਨ ਤਾਂ ਇਕ ਦੱਮ ਵੱਡੇ ਜ਼ੋਰ ਨਾਲ ਕੁੱਝ ਨੀਚੇ ਡਿਗਣ ਦੀ ਆਵਾਜ਼ ਆਈ ਤੇ ਜਦੋ ਜਾਕੇ ਦੇਖਿਆ ਤਾਂ ਇਕ ਨੌਜਵਾਨ ਲੜਕੀ ਵਲੋਂ ਕੰਪਲੈਕਸ ਤੋਂ ਛਾਲ ਮਾਰੀ ਗਈ ਹੈ। ਜਿਸ ਤੋਂ ਬਾਅਦ ਵਕੀਲ ਭਾਈਚਾਰੇ ਤੇ ਹੋਰ ਲੋਕਾਂ ਵਲੋਂ ਮਿਲਕੇ ਲੜਕੀ ਨੂੰ ਚੁੱਕਿਆ ਗਿਆ ਅਤੇ ਜਦੋ ਉਸਨੂੰ ਹਸਪਤਾਲ ਲੈਕੇ ਜਾਇਆ ਜਾ ਰਿਹਾ ਸੀ ਰਾਸਤੇ 'ਚ ਹੀ ਉਹ ਦਮ ਤੋੜ ਗਈ।

ਉਧਰ ਦੂਸਰੇ ਪਾਸੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਵਡੇ ਅਫ਼ਸਰ ਮੌਕੇ ਤੇ ਪਹੁੰਚ ਗਏ। ਜਿਹਨਾਂ ਦੇ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਹ ਜਾਂਚ ਕਰ ਰਹੇ ਨੇ ਅਤੇ ਜੋ ਵੀ ਗੱਲ ਨਿਕਲ ਕੇ ਸਾਹਮਣੇ ਆਏਗੀ ਉਹ ਜਾਂਚ ਤੋਂ ਬਾਅਦ ਦੱਸੀ ਜਾਏਗੀ

Tags:    

Similar News