ਪੀਐਮ ਮੋਦੀ ਦੀ ਰੂਸ ਫੇਰੀ ਤੋਂ ਖ਼ੁਸ਼ ਹੋਏ ਗਗਨਦੀਪ ਦੇ ਮਾਪੇ

ਰੂਸ ਦੀ ਫ਼ੌਜ ਵਿਚ ਫਸੇ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਤੋਂ ਬਾਅਦ ਹੁਣ ਉਨ੍ਹਾਂ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ, ਜਿਨ੍ਹਾਂ ਦੇ ਪੁੱਤ ਰੂਸ ਨੇ ਆਪਣੀ ਫ਼ੌਜ ਵਿਚ ਜ਼ਬਰੀ ਭਰਤੀ ਕੀਤੇ ਹੋਏ ਨੇ;

Update: 2024-07-10 13:25 GMT

ਕਲਾਨੌਰ : ਰੂਸ ਦੀ ਫ਼ੌਜ ਵਿਚ ਫਸੇ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਤੋਂ ਬਾਅਦ ਹੁਣ ਉਨ੍ਹਾਂ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ, ਜਿਨ੍ਹਾਂ ਦੇ ਪੁੱਤ ਰੂਸ ਨੇ ਆਪਣੀ ਫ਼ੌਜ ਵਿਚ ਜ਼ਬਰੀ ਭਰਤੀ ਕੀਤੇ ਹੋਏ ਨੇ ਕਿਉਂਕਿ ਪੀਐਮ ਮੋਦੀ ਦੀ ਅਪੀਲ ’ਤੇ ਪੁਤਿਨ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਭਾਰਤ ਭੇਜਣ ਦੀ ਹਾਮੀ ਭਰੀ ਗਈ ਐ।

ਰੂਸ ਨੇ ਆਪਣੀ ਫ਼ੌਜ ਵਿਚ ਸੈਂਕੜੇ ਭਾਰਤੀ ਨੌਜਵਾਨਾਂ ਨੂੰ ਜ਼ਬਰੀ ਭਰਤੀ ਕੀਤਾ ਹੋਇਆ ਏ ਅਤੇ ਉਨ੍ਹਾਂ ਨੂੰ ਯੂਕ੍ਰੇਨ ਨਾਲ ਜੰਗ ਦੇ ਚਲਦਿਆਂ ਫਰੰਟ ਲਾਈਨ ’ਤੇ ਭੇਜਿਆ ਜਾ ਰਿਹਾ ਏ, ਜਿਸ ਦੌਰਾਨ ਕਈ ਨੌਜਵਾਨਾਂ ਦੀ ਮੌਤ ਤੱਕ ਹੋ ਚੁੱਕੀ ਐ। ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਦਾ ਰਹਿਣ ਵਾਲਾ ਗਗਨਦੀਪ ਸਿੰਘ ਵੀ ਰੂਸ ਵਿਚ ਫਸਿਆ ਹੋਇਆ ਏ ਪਰ ਹੁਣ ਉਸ ਦੀ ਵਾਪਸੀ ਦੀ ਖ਼ਬਰ ਸੁਣ ਕੇ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।

ਗਗਨਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਗਗਨਦੀਪ ਟੂਰਿਸਟ ਵੀਜ਼ੇ ’ਤੇ ਰੂਸ ਗਿਆ ਸੀ ਪਰ ਉਥੇ ਰੂਸੀ ਫ਼ੌਜ ਨੇ ਉਸ ਨੂੰ ਜ਼ਬਰੀ ਫ਼ੌਜ ਵਿਚ ਭਰਤੀ ਕਰ ਲਿਆ ਅਤੇ ਭਰਤੀ ਨਾ ਹੋਣ ’ਤੇ 10 ਸਾਲ ਕੈਦ ਦੀ ਧਮਕੀ ਦਿੱਤੀ ਗਈ।

ਦੱਸ ਦਈਏ ਕਿ ਗਗਨਦੀਪ ਸਿੰਘ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਨੌਜਵਾਨ ਉਥੇ ਫਸੇ ਹੋਏ ਨੇ। ਇਕ ਜਾਣਕਾਰੀ ਮੁਤਾਬਕ ਪੂਰੇ ਭਾਰਤ ਵਿਚੋਂ ਕਰੀਬ 200 ਨੌਜਵਾਨ ਰੂਸੀ ਫ਼ੌਜ ਵਿਚ ਕੰਮ ਕਰ ਰਹੇ ਨੇ, ਜਿਨ੍ਹਾਂ ਦੀ ਵਾਪਸੀ ਜਲਦ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਐ।

Tags:    

Similar News