ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਅਕਾਲੀ ਦਲ 'ਚ ਹੋਈ ਘਰ ਵਾਪਸੀ
ਅਕਾਲੀ ਦਲ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਹੋਈ ਘਰ ਵਾਪਸੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਹੁੰਚੇ ਬਲਦੇਵ ਸਿੰਘ ਮਾਨ ਦੀ ਰਿਹਾਇਸ਼ ਸੂਲਰ ਘਰਾਟ ਵਿਖੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਲਦੇਵ ਸਿੰਘ ਮਾਨ ਦੇ ਸਮਰਥਕਾਂ ਨੇ ਮੁੜ ਦੁਬਾਰਾ ਅਕਾਲੀ ਦਲ ਪਾਰਟੀ ਦਾ ਪੱਲਾ ਫੜ ਲਿਆ।
ਸੰਗਰੂਰ : ਅਕਾਲੀ ਦਲ ਦੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੀ ਹੋਈ ਘਰ ਵਾਪਸੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਹੁੰਚੇ ਬਲਦੇਵ ਸਿੰਘ ਮਾਨ ਦੀ ਰਿਹਾਇਸ਼ ਸੂਲਰ ਘਰਾਟ ਵਿਖੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਲਦੇਵ ਸਿੰਘ ਮਾਨ ਦੇ ਸਮਰਥਕਾਂ ਨੇ ਮੁੜ ਦੁਬਾਰਾ ਅਕਾਲੀ ਦਲ ਪਾਰਟੀ ਦਾ ਪੱਲਾ ਫੜ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੂਲਰ ਘਰਾਟ ਵਿਖੇ ਬਲਦੇਵ ਸਿੰਘ ਮਾਨ ਦੀ ਰਿਹਾਇਸ਼ ਤੇ ਪਹੁੰਚੇ। ਸੁਖਬੀਰ ਬਾਦਲ ਨੇ ਕਿਹਾ ਮੈਂ ਬਲਦੇਵ ਮਾਨ ਜੀ ਦੇ ਸਿਰੋਪਾ ਪਾਉਣ ਨਹੀਂ ਇਹਨਾਂ ਤੋਂ ਪਵਾ ਕੇ ਆਸ਼ੀਰਵਾਦ ਲੈਣ ਆਇਆ ਹਾਂ। ਬਲਦੇਵ ਮਾਨ ਨੇ ਸੁਖਬੀਰ ਬਾਦਲ ਦੇ ਗਲ ਪਾਇਆ ਸਿਰੋਪਾ ਅਤੇ ਦਿੱਤਾ ਆਸ਼ੀਰਵਾਦ"।
ਇਸੇ ਤਰਾਂ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਮੈਂਬਰ ਅਤੇ ਇਲਾਕੇ ਦੇ ਲੋਕਾਂ ਦੇ ਵੱਡੇ ਇਕੱਠ ਦੇ ਵਿੱਚ ਬਲਦੇਵ ਸਿੰਘ ਮਾਨ ਦੇ ਗੜ ਵਿੱਚ ਸਰੋਪਾ ਪਾ ਕੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਓਹਨਾ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕਿਹਾ ਸੀ ਕਿ ਅਲੱਗ ਅਲੱਗ ਚੱਲ ਰਹੇ ਸਾਰੇ ਲੀਡਰ ਇਕੱਠੇ ਹੋਵੋ ਤਾਂ ਅਸੀਂ ਅੱਜ ਸ਼ੁਰੂਆਤ ਕੀਤੀ ਹੈ।
ਓਹਨਾ ਕਿਹਾ ਕਿ ਆਉਣ ਵਾਲੀ ਪਹਿਲੀ ਤਰੀਕ ਤੋਂ ਅਸੀਂ ਲੈਂਡ ਪੋਲਿੰਗ ਦੇ ਖਿਲਾਫ ਵੱਡਾ ਮੋਰਚਾ ਲਗਾਉਣ ਲੱਗੇ ਹਾਂ,, ਹਾਈਕੋਰਟ ਨੇ ਸਿਰਫ ਇੱਕ ਮਹੀਨੇ ਦੇ ਲਈ ਸਟੇ ਕੀਤਾ,, ਪਰ ਅਸੀਂ ਚਾਹੁੰਦੇ ਹਾਂ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਐਲਾਨ ਕੀਤਾ ਹੈ ਉਸੇ ਤਰੀਕੇ ਨਾਲ ਸਰਕਾਰ ਆਪਣੇ ਇਸ ਫੈਸਲੇ ਨੂੰ ਵਾਪਸ ਲਵੇ।
ਦੱਸ ਦਈਏ ਕਿ ਬਲਦੇਵ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਕੇ ਸੁਧਾਰ ਲਹਿਰ ਦਾ ਪੱਲਾ ਫੜ ਲਿਆ ਸੀ ਜਿੱਥੇ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਭਾਸ਼ਣ ਵਿੱਚ ਬਲਦੇਵ ਸਿੰਘ ਮਾਨ ਨੂੰ ਪਾਰਟੀ ਦੇ ਸਰਪ੍ਰਸਤ ਬਣਾਉਣ ਦੀ ਗੱਲ ਆਖੀ ਉੱਥੇ ਆਪਣੇ ਚਲਦੇ ਭਾਸ਼ਣ ਦੌਰਾਨ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਇਸ ਮੌਕੇ ਬਲਦੇਵ ਸਿੰਘ ਮਾਨ ਦੇ ਨਾਲ ਉਹਨਾਂ ਦੇ ਟਕਸਾਲੀ ਵਰਕਰ ਵੀ ਮੌਜੂਦ ਸਨ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਨਾਲ ਕਈ ਦਿੱਗਜ ਨੇਤਾ ਵੀ ਮੌਜੂਦ ਸਨ।