ਭਾਜਪਾ ਦੇ ਸਾਬਕਾ ਮੰਤਰੀ ਆਪ ਉਮੀਦਵਾਰ ਦੇ ਹੱਕ ’ਚ ਨਿੱਤਰੇ

ਜਲੰਧਰ ਵੈਸਟ ਦੀ ਵਿਧਾਨ ਸਭਾ ਉਪ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ, ਜਿੱਥੇ ਨਿੱਤ ਨਵੇਂ ਤੋਂ ਨਵੇਂ ਸਿਆਸੀ ਘਟਨਾਕ੍ਰਮ ਦੇਖਣ ਨੂੰ ਮਿਲ ਰਹੇ ਨੇ, ਜਿਵੇਂ ਪਹਿਲਾਂ ਸੁਰਜੀਤ ਕੌਰ ਦਾ ਮਾਮਲਾ ਕਾਫ਼ੀ ਸੁਰਖ਼ੀਆਂ ਵਿਚ ਰਿਹਾ, ਓਵੇਂ ਹੀ ਹੁਣ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਵੀ ਸੁਰਖ਼ੀਆਂ ਵਿਚ ਆ ਚੁੱਕੇ ਹਨ।

Update: 2024-07-05 13:33 GMT

ਜਲੰਧਰ: ਜਲੰਧਰ ਵੈਸਟ ਦੀ ਵਿਧਾਨ ਸਭਾ ਉਪ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ, ਜਿੱਥੇ ਨਿੱਤ ਨਵੇਂ ਤੋਂ ਨਵੇਂ ਸਿਆਸੀ ਘਟਨਾਕ੍ਰਮ ਦੇਖਣ ਨੂੰ ਮਿਲ ਰਹੇ ਨੇ, ਜਿਵੇਂ ਪਹਿਲਾਂ ਸੁਰਜੀਤ ਕੌਰ ਦਾ ਮਾਮਲਾ ਕਾਫ਼ੀ ਸੁਰਖ਼ੀਆਂ ਵਿਚ ਰਿਹਾ, ਓਵੇਂ ਹੀ ਹੁਣ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਵੀ ਸੁਰਖ਼ੀਆਂ ਵਿਚ ਆ ਚੁੱਕੇ ਨੇ, ਜਿਨ੍ਹਾਂ ਵੱਲੋਂ ਭਾਜਪਾ ਵਿਚ ਹੁੰਦਿਆਂ ਆਪਣੇ ਪੁੱਤਰ ਮੋਹਿੰਦਰ ਭਗਤ ਲਈ ਵੋਟਾਂ ਮੰਗੀਆਂ ਗਈਆਂ ਨੇ। ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੋਹਿੰਦਰ ਭਗਤ ਨੂੰ ਵੋਟਾਂ ਪਾ ਕੇ ਜਿਤਾਉਣ।

ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਦਾ ਦਿਖਾਈ ਦੇ ਰਿਹਾ ਏ ਕਿਉਂਕਿ ਹੁਣ ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਐ ਕਿ ਉਹ ਮੋਹਿੰਦਰ ਭਗਤ ਨੂੰ ਵੋਟਾਂ ਪਾ ਕੇ ਜਿਤਾਉਣ। ਚੁੰਨੀ ਲਾਲ ਭਗਤ ਭਾਜਪਾ ਦੇ ਸੀਨੀਅਰ ਨੇਤਾ ਨੇ ਅਤੇ ਅਕਾਲੀ ਭਾਜਪਾ ਸਰਕਾਰ ਸਮੇਂ ਕੈਬਨਿਟ ਮੰਤਰੀ ਰਹਿ ਚੁੱਕੇ ਨੇ। ਭਾਜਪਾ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਨੇ ਵੀਡੀਓ ਵਿਚ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਵੈਸਟ ਹਲਕੇ ਤੋਂ ਵਿਧਾਇਕ ਰਹੇ ਅਤੇ ਲੋਕਾਂ ਦੀ ਸੇਵਾ ਕੀਤੀ ਪਰ ਉਮਰ ਜ਼ਿਆਦਾ ਹੋਣ ਕਰਕੇ ਹੁਣ ਉਹ ਚੋਣ ਨਹੀਂ ਲੜ ਸਕਦੇ, ਇਸ ਕਰਕੇ ਹੁਣ ਉਨ੍ਹਾਂ ਦਾ ਬੇਟਾ ਮੋਹਿੰਦਰ ਭਗਤ ਚੋਣਾਂ ਵਿਚ ਖੜ੍ਹਾ ਏ, ਉਸ ਨੂੰ ਵੋਟਾਂ ਪਾ ਕੇ ਜਿਤਾਓ ਕਿਉਂਕਿ ਉਨ੍ਹਾਂ ਨੂੰ ਵਿਸਵਾਸ਼ ਐ ਕਿ ਉਹ ਉਨ੍ਹਾਂ ਦੇ ਨਾਲੋਂ ਜ਼ਿਆਦਾ ਲੋਕਾਂ ਦੀ ਸੇਵਾ ਕਰੇਗਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਭਗਤ ਚੁੰਨੀ ਲਾਲ ਨੇ ਇਕ ਵੀਡੀਓ ਜਾਰੀ ਕਰਕੇ ਭਾਜਪਾ ਦੇ ਪੋਸਟਰਾਂ ’ਤੇ ਆਪਣੀ ਤਸਵੀਰ ਲਗਾਏ ਜਾਣ ’ਤੇ ਇਤਰਾਜ਼ ਜ਼ਾਹਿਰ ਕੀਤਾ ਸੀ, ਉਨ੍ਹਾਂ ਕਿਹਾ ਸੀ ਕਿ ਹੁਣ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਨਾਤਾ ਨਹੀਂ।

Tags:    

Similar News