1947 ਤੋਂ ਬਾਅਦ ਪਹਿਲੀ ਵਾਰ ਵਧੀਆ ਢੰਗ ਨਾਲ ਸਫਲ ਹੋਇਆ ਪੰਜਾਬ ਬੰਦ
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਐਲਾਨ ਤੇ ਅੱਜ ਪੂਰਾ ਪੰਜਾਬ ਬੰਦ ਕੀਤਾ ਗਿਆ ਸੀ ਅਤੇ ਵੱਖ-ਵੱਖ ਥਾਵਾਂ ਤੇ ਕਿਸਾਨ ਸੰਗਠਨਾਂ ਵੱਲੋਂ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸ਼ਾਮ 4 ਵਜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਆਪਣਾ ਪ੍ਰਦਰਸ਼ਨ ਖਤਮ ਕਰਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕੀਤੀ;
ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਐਲਾਨ ਤੇ ਅੱਜ ਪੂਰਾ ਪੰਜਾਬ ਬੰਦ ਕੀਤਾ ਗਿਆ ਸੀ ਅਤੇ ਵੱਖ-ਵੱਖ ਥਾਵਾਂ ਤੇ ਕਿਸਾਨ ਸੰਗਠਨਾਂ ਵੱਲੋਂ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸ਼ਾਮ 4 ਵਜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਆਪਣਾ ਪ੍ਰਦਰਸ਼ਨ ਖਤਮ ਕਰਨ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅੱਜ ਪੂਰਾ ਪੰਜਾਬ ਵਿੱਚ ਬੰਦ ਦਾ ਅਸਰ ਦਿਖਾਈ ਦਿੱਤਾ ਹੈ।
ਅੱਜ ਜਿਵੇਂ ਜਿਵੇਂ ਦਿਨ ਚੜਦਾ ਗਿਆ ਉਵੇਂ ਉਵੇਂ ਟ੍ਰੈਫਿਕ ਘੱਟ ਹੁੰਦੀ ਗਈ ਉਹਨਾਂ ਕਿਹਾ ਕਿ 99% ਸਹਿਯੋਗ ਪੰਜਾਬ ਵਾਸੀਆਂ ਨੇ ਪੰਜਾਬ ਬੰਦ ਕਰਨ ਵਿੱਚ ਦਿੱਤਾ ਹੈ। ਅਤੇ ਅੱਜ ਪੂਰੇ ਪੰਜਾਬ ਦੇ ਵਿੱਚ ਲਗਭਗ ਸਾਰਾ ਕੁਝ ਹੀ ਬੰਦ ਰਿਹਾ ਅਤੇ ਜੋ ਭਾਜਪਾ ਬੋਲ ਰਹੀ ਸੀ ਕਿ ਅੱਜ ਮਾਹੌਲ ਖਰਾਬ ਹੋ ਸਕਦਾ ਹੈ। ਸਰਵਨ ਸਿੰਘ ਪੰਧੇਰ ਨੇ ਕਿਹਾ ਮੈਂ ਸਮਝਦਾ ਹਾਂ ਕਿ 1947 ਤੋਂ ਬਾਅਦ ਅੱਜ ਪਹਿਲੀ ਵਾਰ ਇੰਨਾ ਸਫਲ ਤਰੀਕੇ ਨਾਲ ਪੰਜਾਬ ਬੰਦ ਹੋਇਆ ਹੈ।
ਉਹਨਾਂ ਕਿਹਾ ਕਿ ਜੋ ਭਾਜਪਾ ਕਿਸਾਨਾਂ ਤੇ ਸ਼ਹਿਰ ਵਾਸੀਆਂ ਦੇ ਵਿੱਚ ਫੁੱਟ ਪਾਉਣ ਦਾ ਕੰਮ ਕਰਦੀ ਸੀ ਅੱਜ ਪੰਜਾਬ ਬੰਦ ਨੇ ਇਹ ਵੀ ਦਿਖਾ ਦਿੱਤਾ ਕਿ ਸ਼ਹਿਰ ਵਾਸੀ ਵੀ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਤਿੰਨ ਕਰੋੜ ਪੰਜਾਬੀਆਂ ਨੇ ਅੱਜ ਪੰਜਾਬ ਬੰਦ ਕਰਕੇ ਕੇਂਦਰ ਦੇ ਉੱਪਰ ਆਪਣਾ ਦਬਾਵ ਬਣਾਇਆ ਹੈ। ਉਹਨਾਂ ਕਿਹਾ ਕਿ ਅੱਗੇ ਦੀ ਰਣਨੀਤੀ ਤਿਆਰ ਕਰਦੇ ਹੋਏ ਕਿਸਾਨਾਂ ਨੇ ਫੈਸਲਾ ਦਿੱਤਾ ਹ ਕਿ ਜਿੱਥੇ ਵੀ ਕਿਤੇ ਭਾਜਪਾ ਦਾ ਨੇਤਾ ਜਾਂਦਾ ਹੈ ਜਾਂ ਭਾਜਪਾ ਦਾ ਨੇਤਾ ਦਿਖਾਈ ਦਿੰਦਾ ਹੈ ਕਿਸਾਨ ਜਥੇਬੰਦੀਆਂ ਉਸ ਦਾ ਵਿਰੋਧ ਕਰਨਗੀਆਂÍ
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੱਥੇ ਕਿਸਾਨ ਸੰਗਠਨਾਂ ਵੱਲੋਂ ਅੱਜ ਪ੍ਰਦਰਸ਼ਨ ਕੀਤੇ ਗਏ ਉੱਥੇ ਹੀ ਆਮ ਲੋਕ ਵੀ ਘਰਾਂ ਤੋਂ ਬਾਹਰ ਆ ਕੇ ਉਹਨਾਂ ਨੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।