ਜ਼ਮੀਨ ਦਾ ਕਬਜ਼ਾ ਲੈਣ ਆਏ Patwari, Tehsildar ਤੇ Kanugo 'ਤੇ ਗੋ*ਲੀ*ਬਾ*ਰੀ

ਅੱਜ ਸਵੇਰੇ ਗੁਰਦਾਸਪੁਰ 'ਚ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦੋ ਇਕ ਵਿਅਕਤੀ ਵਲੋਂ ਸ਼ਹਿਰ ਦੇ ਉੱਚ ਅਧਿਕਾਰੀ ਤਹਿਸੀਲਦਾਰ, ਪਟਵਾਰੀ ਤੇ ਕਾਨੂੰਗੋ 'ਤੇ ਗੋਲੀਆਂ ਚਲਾ ਦਿੱਤੀਆਂ। ਸਵੇਰੇ ਇਹ ਸਾਰੇ ਅਧਿਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਤਹਿਤ ਇਕ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਸਨ ਜਿਥੇ ਇਹ ਘਟਨਾ ਵਾਪਰੀ।

By :  Vivek
Update: 2026-01-07 09:07 GMT

ਗੁਰਦਾਸਪੁਰ (ਵਿਵੇਕ ਕੁਮਾਰ): ਅੱਜ ਸਵੇਰੇ ਗੁਰਦਾਸਪੁਰ 'ਚ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦੋ ਇਕ ਵਿਅਕਤੀ ਵਲੋਂ ਸ਼ਹਿਰ ਦੇ ਉੱਚ ਅਧਿਕਾਰੀ ਤਹਿਸੀਲਦਾਰ, ਪਟਵਾਰੀ ਤੇ ਕਾਨੂੰਗੋ 'ਤੇ ਗੋਲੀਆਂ ਚਲਾ ਦਿੱਤੀਆਂ। ਸਵੇਰੇ ਇਹ ਸਾਰੇ ਅਧਿਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਤਹਿਤ ਇਕ ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਸਨ ਜਿਥੇ ਇਹ ਘਟਨਾ ਵਾਪਰੀ।

ਕੀ ਹੈ ਪੂਰਾ ਮਾਮਲਾ

ਗੁਰਦਾਸਪੁਰ ਦੇ ਪਿੰਡ ਕਲੇਰ ਖੁਰਦ ਵਿਖੇ ਇਸ ਧਿਰ ਦੇ ਵਲੋਂ 7 ਕਨਾਲ 12 ਮਰਲੇ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਨਜ਼ਾਇਜ ਤਰੀਕੇ ਨਾਲ ਕਬਜਾ ਕੀਤਾ ਗਿਆ ਸੀ। ਜਿਸ ਨੂੰ ਲੈਕੇ ਮਾਨਯੋਗ ਸੈਸ਼ਨ ਅਦਾਲਤ ਦੇ ਵਲੋਂ ਇਸ ਜ਼ਮੀਨ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਜਿਸ ਨੂੰ ਲੈਕੇ ਅੱਜ ਜਦੋ ਸਵੇਰੇ ਤੜਕ ਸਾਰ ਤਹਿਸੀਲਦਾਰ, ਪਟਵਾਰੀ ਤੇ ਕਾਨੂੰਗੋ ਇਸ ਜ਼ਮੀਨ 'ਤੇ ਮੁੜ ਤੋਂ ਕਬਜ਼ਾ ਲੈਣ ਗਏ ਤਾਂ ਗੈਰਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਕੇ ਬੈਠੀ ਧਿਰ ਦੇ ਵਲੋਂ ਇਹਨਾਂ ਅਧਿਕਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆ। ਜਿਸ ਤੋਂ ਬਾਅਦ ਇਹਨਾਂ ਅਧਿਕਾਰੀਆਂ ਦੇ ਵਲੋਂ ਮੌਕੇ ਤੋਂ ਭੱਜਕੇ ਆਪਣੀ ਬਚਾਈ ਗਈ ਹਾਲਾਕਿ ਗ੍ਰੀਮਤ ਰਹੀ ਹੈ ਇਸ ਗੋਲੀਬਾਰੀ 'ਚ ਕੋਈ ਜਾਣੀ ਨੁਕਸਾਨ ਨਹੀਂ ਹੋਇਆ।

ਪੁਲਿਸ ਦੀ ਮੌਜੂਦਗੀ 'ਚ ਹੋਈ ਫਾਈਰਿੰਗ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਟਵਾਰੀ ਸਤਬੀਰ ਸਿੰਘ ਨੇ ਦੱਸਿਆ ਕਿ ਅਸੀਂ ਅਦਾਲਤ ਦੇ ਹੁਕਮਾਂ ਦੀ ਤਾਮਿਲ ਕਰਦੇ ਹੋਏ ਇਸ ਜ਼ਮੀਨ 'ਤੇ ਵਾਪਿਸ ਲੈਣ ਆਏ ਸੀ ਜਦੋ ਸਾਡੇ ਵਲੋਂ ਵਿਰੋਧੀ ਧਿਰ ਨੂੰ ਇਸ ਵਾਰੇ ਸਵਾਲ ਕੀਤਾ ਗਿਆ ਤਾਂ ਓਹਨਾ ਨੇ ਸਾਡੇ 'ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਇਸ ਹਮਲੇ 'ਚ ਅਸੀਂ ਟਰੱਕ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ ਹੈ ਸਾਡੇ ਨਾਲ ਪੁਲਿਸ ਪ੍ਰੋਟੈਕਸ਼ਨ ਵੀ ਮੌਜੂਦ ਹੈ ਪਰ ਫਿਰ ਵੀ ਇਹਨਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਤੇ ਸਰਕਾਰੀ ਕੰਮ 'ਚ ਵਿਘਨ ਪਾਇਆ ਹੈ। ਜਿਸ ਕਾਰਨ ਅਸੀਂ ਹੁਣ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਹੋਰ ਸੁਰੱਖਿਆ ਮੰਗਵਾਕੇ ਅਸੀਂ ਇਸ ਜ਼ਮੀਨ ਦਾ ਕਬਜ਼ਾ ਲਵਾਂਗੇ।

ਓਧਰ ਇਸ ਪੂਰੇ ਮਾਮਲੇ 'ਤੇ ਪੁਲਿਸ ਦੇ ਵਲੋਂ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਹਮਲਾ ਕਰਕੇ ਫਰਾਰ ਹੋ ਗਿਆ ਹੈ ਅਤੇ ਅਸੀਂ ਬਹੁਤ ਜਲਦ ਉਸਨੂੰ ਗ੍ਰਿਫਤਾਰ ਕਰ ਲਵਾਂਗੇ।

Tags:    

Similar News