Fazilka News: ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਗਿਣਤੀ ਕੇਂਦਰ ਦੇ 100 ਮੀਟਰ ਦੇ ਘੇਰੇ ਨੂੰ ‘ਨੋ ਵਹੀਕਲ ਜੋਨ’ ਘੋਸ਼ਿਤ
ਜ਼ਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਡਾ. ਸੇਨੂ ਦੁੱਗਲ, ਆਈ.ਏ.ਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਲੋਕ ਸਭਾ ਚੋਣਾਂ 2024 ਦੀ ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਗਏ ਕਾਊਂਟਿੰਗ ਸੈਂਟਰ ਦੇ 100 ਮੀਟਰ ਦੇ ਘੇਰੇ ਨੂੰ ‘ਨੋ ਵਹੀਕਲ ਜੋਨ’ ਘੋਸ਼ਿਤ ਕੀਤਾ ਹੈ।;
ਫਾਜ਼ਿਲਕਾ: ਜ਼ਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਡਾ. ਸੇਨੂ ਦੁੱਗਲ, ਆਈ.ਏ.ਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਲੋਕ ਸਭਾ ਚੋਣਾਂ 2024 ਦੀ ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਗਏ ਕਾਊਂਟਿੰਗ ਸੈਂਟਰ ਦੇ 100 ਮੀਟਰ ਦੇ ਘੇਰੇ ਨੂੰ ‘ਨੋ ਵਹੀਕਲ ਜੋਨ’ ਘੋਸ਼ਿਤ ਕੀਤਾ ਹੈ। ਗਿਣਤੀ ਵਾਲੇ ਸਥਾਨ ਦੇ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਪ੍ਰਕਾਰ ਦੇ ਪ੍ਰਾਈਵੇਟ ਵਹੀਕਲ ਦੇ ਆਉਣ ’ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਜਲਾਲਾਬਾਦ, ਫਾਜ਼ਿਲਕਾ, ਅਬੋਹਰ ਅਤੇ ਬੱਲੂਆਣਾ ਲਈ ਵੋਟਾਂ ਦੀ ਗਿਣਤੀ ਦੇ ਮਹੱਤਵਪੂਰਨ ਕੰਮ ਨੂੰ ਨਿਰਵਿਘਨ ਅਤੇ ਸਾਂਤੀ ਪੂਰਵਕ ਢੰਗ ਨਾਲ ਨਿਪਟਾਉਣ ਲਈ ਗਿਣਤੀ ਵਾਲੇ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਾਜ਼ਿਲਕਾ, ਡੀ.ਏ.ਵੀ. ਕਾਲਜ (ਆਡੀਟੋਰੀਅਮ) ਅਬੋਹਰ ਅਤੇ ਡੀ.ਏ.ਵੀ. ਐਜੂਕੇਸ਼ਨ ਕਾਲਜ ਅਬੋਹਰ ਦੇ 100 ਮੀਟਰ ਦੇ ਘੇਰੇ ਨੂੰ ‘ਨੋ ਵਹੀਕਲ ਜੋਨ’ ਘੋਸ਼ਿਤ ਕਰਨਾ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਘਟਨਾ ਨਾ ਵਾਪਰੇ ਅਤੇ ਵੋਟਾਂ ਦੀ ਗਿਣਤੀ ਦਾ ਕੰਮ ਨਿਰਵਿਘਨ ਚੱਲ ਸਕੇ।ਹੁਕਮਾਂ ਅਨੁਸਾਰ ਸਰਕਾਰੀ ਵਹੀਕਲਾਂ ਅਤੇ ਚੋਣ ਮਕਸਦ ਲਈ ਪ੍ਰਸ਼ਾਸਨ ਵੱਲੋਂ ਹਾਇਰ ਕੀਤੇ ਪ੍ਰਾਈਵੇਟ ਵਹੀਕਲਾਂ ’ਤੇ ਇਹ ਮਨਾਹੀ ਦੇ ਹੁਕਮ ਲਾਗੂ ਨਹੀਂ ਹੋਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਤੋਂ ਬਚਣ ਲਈ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਚੋਣਾਂ ਬਿਲਕੁਲ ਨਿਰਪੱਖ ਹੋਈਆ ਨੇ ਹੁਣ ਗਿਣਤੀ ਵੀ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪਾਰਟੀ ਦੇ ਵਰਕਰਾਂ ਨੂੰ ਅਪੀਲ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀ ਗੱਲ ਨਾ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਕਾਨੂੰਨ ਨੂੰ ਤੋੜੇਗਾ ਉਸ ਉਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।