ਫਤਿਹਗੜ ਚੂੜੀਆਂ ਦੇ ਵਿਅਕਤੀ ਦੀ ਦੁਬਈ ’ਚ ਮੌਤ
ਫਤਿਹਗੜ੍ਹ ਚੂੜੀਆਂ ਪੁਰਾਣੇ ਬੱਸ ਅੱਡੇ ਦੇ ਨਜਦੀਕ ਵਾਰਡ ਨੰਬਰ 4 ਤੋਂ ਦੁਬਈ ਗਏ ਵਿਅਕਤੀ ਜੋਗਿੰਦਰ ਸਿੰਘ ਪੁੱਤਰ ਦਿਆਲ ਸਿੰਘ 50 ਸਾਲਾ ਦੀ ਸਿਹਤ ਵਿਗੜਨ ਕਾਰਨ ਦੁਬਈ’ਚ ਮੌਤ ਹੋ ਜਾਣ ਦੀ ਖਬਰ ਹੈ, ਜਿਸ ਦੀ ਅੱਜ ਮ੍ਰਿਤਕ ਦੇਹ ਫਤਿਹਗੜ ਚੂੜੀਆਂ ਪਹੁੰਚੀ,;
ਬਟਾਲਾ : ਫਤਿਹਗੜ੍ਹ ਚੂੜੀਆਂ ਪੁਰਾਣੇ ਬੱਸ ਅੱਡੇ ਦੇ ਨਜਦੀਕ ਵਾਰਡ ਨੰਬਰ 4 ਤੋਂ ਦੁਬਈ ਗਏ ਵਿਅਕਤੀ ਜੋਗਿੰਦਰ ਸਿੰਘ ਪੁੱਤਰ ਦਿਆਲ ਸਿੰਘ 50 ਸਾਲਾ ਦੀ ਸਿਹਤ ਵਿਗੜਨ ਕਾਰਨ ਦੁਬਈ’ਚ ਮੌਤ ਹੋ ਜਾਣ ਦੀ ਖਬਰ ਹੈ, ਜਿਸ ਦੀ ਅੱਜ ਮ੍ਰਿਤਕ ਦੇਹ ਫਤਿਹਗੜ ਚੂੜੀਆਂ ਪਹੁੰਚੀ, ਜਿਸ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਜੋਗਿੰਦਰ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਇਸ ਮੌਕੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ।
ਮ੍ਰਿਤਕ ਜੋਗਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਅਤੇ ਬੇਟੇ ਅਮਨਿੰਦਰ ਸਿੰਘ ਅਤੇ ਸਾਲੀ ਅੰਜੂ ਬਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਗਿੰਦਰ ਸਿੰਘ ਢਾਈ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਂਣ ਲਈ ਦੁਬਈ ਗਿਆ ਸੀ ਅਤੇ ਹੁਣ ਉਨ੍ਹਾਂ ਨੇ 6 ਅਕਤੂਬਰ ਐਤਵਾਰ ਨੂੰ ਵਾਪਿਸ ਆਪਣੇ ਘਰ ਫਤਿਹਗੜ ਚੂੜੀਆਂ ਆਉਣ ਦੀਆਂ ਟਿਕਟਾਂ ਬੁੱਕ ਕਰਵਾਈਆਂ ਸਨ
ਪਰ ਅਚਾਨਕ ਸਾਹ ਦੀ ਤਕਲੀਫ ਹੋਣ ਕਾਰਨ ਉਨਾਂ ਦੀ ਸਿਹਤ ਵਿਗੜ ਗਈ ਅਤੇ ਉਨਾਂ ਨੂੰ ਉਥੇ ਉਨ੍ਹਾਂ ਦੇ ਦੋਸਤਾਂ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜਿਸ ਦੀ ਉਨ੍ਹਾਂ ਨੂੰ 7 ਅਕਤੂਬਰ ਨੂੰ ਖ਼ਬਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਉਨਾਂ ਦੀ ਮ੍ਰਿਤਕ ਦੇਹ ਦੁਬਈ ਤੋਂ ਵਾਪਿਸ ਫਤਿਹਗੜ੍ਹ ਚੂੜੀਆਂ ਆਈ ਹੈ, ਜਿਨ੍ਹਾਂ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ।