ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੋਦੀ ਅਤੇ ਮਾਨ ਸਰਕਾਰਾਂ ਨੂੰ ਘੇਰਿਆ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਹੜਾਂ ਦੀ ਤਬਾਹੀ 'ਤੇ ਕੈਂਦਰ ਤੇ ਪੰਜਾਬ ਸਰਕਾਰ ਨੂੰ ਸਖ਼ਤ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ "ਵਿਸ਼ਵ ਗੁਰੂ" ਦੇ ਦਾਅਵੇ ਕਰ ਰਹੇ ਹਨ ਅਤੇ ਭਗਵੰਤ ਮਾਨ "ਬਦਲਾਅ ਦੀ ਸਰਕਾਰ" ਦਾ ਨਾਅਰਾ ਲੈ ਕੇ ਆਏ ਸਨ

Update: 2025-08-30 15:12 GMT

ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਹੜਾਂ ਦੀ ਤਬਾਹੀ 'ਤੇ ਕੈਂਦਰ ਤੇ ਪੰਜਾਬ ਸਰਕਾਰ ਨੂੰ ਸਖ਼ਤ ਘੇਰਿਆ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ "ਵਿਸ਼ਵ ਗੁਰੂ" ਦੇ ਦਾਅਵੇ ਕਰ ਰਹੇ ਹਨ ਅਤੇ ਭਗਵੰਤ ਮਾਨ "ਬਦਲਾਅ ਦੀ ਸਰਕਾਰ" ਦਾ ਨਾਅਰਾ ਲੈ ਕੇ ਆਏ ਸਨ, ਤਦੋਂ ਹਕੀਕਤ ਇਹ ਹੈ ਕਿ ਪੰਜਾਬ, ਜੰਮੂ–ਕਸ਼ਮੀਰ ਅਤੇ ਹਿਮਾਚਲ ਵਿੱਚ ਲੋਕ ਬੇਮਿਸਾਲ ਹੜ ਦੀ ਚਪੇਟ 'ਚ ਹਨ।

ਪੰਧੇਰ ਨੇ ਖੁਲਾਸਾ ਕੀਤਾ ਕਿ ਇਸ ਵਾਰ ਰਾਵੀ ਦਰਿਆ ਵਿੱਚ 14.1 ਲੱਖ ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਤੋਂ ਛੱਡਿਆ ਗਿਆ ਹੈ, ਜੋ 1988 ਦੇ ਹੜ (11.20 ਲੱਖ ਕਿਊਸਿਕ) ਨਾਲੋਂ ਕਾਫ਼ੀ ਵੱਧ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ 2023 ਨਾਲੋਂ ਅੱਧੀ ਬਰਸਾਤ ਹੋਣ ਦੇ ਬਾਵਜੂਦ ਵੀ ਹੜਾਂ ਦੀ ਮਾਰ ਕਿਤੇ ਵੱਧ ਹੈ। ਇਸ ਨਾਲ ਸਵਾਲ ਖੜ੍ਹਦਾ ਹੈ ਕਿ ਕੀ ਪਾਕਿਸਤਾਨ ਨਾਲ ਟਕਰਾਅ ਦੇ ਬਾਅਦ ਦਰਿਆਵਾਂ ਵਿੱਚ ਆਮ ਨਾਲੋਂ ਵੱਧ ਪਾਣੀ ਰੋਕਿਆ ਗਿਆ ਸੀ?

ਕਿਸਾਨ ਆਗੂ ਨੇ ਕਿਹਾ, "ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਲਹੂ ਅਤੇ ਪਾਣੀ ਇਕੱਠੇ ਨਹੀਂ ਵਗ ਸਕਦੇ। ਪਰ ਹੁਣ ਪਾਣੀ ਵੀ ਗਿਆ, ਲਹੂ ਵੀ ਵਗਿਆ ਅਤੇ ਲੋਕਾਂ ਦੀਆਂ ਜਾਨਾਂ ਵੀ ਗਈਆਂ। ਫਸਲਾਂ, ਪਸ਼ੂਆਂ ਅਤੇ ਘਰਾਂ ਦਾ ਨੁਕਸਾਨ ਅਰਬਾਂ–ਖਰਬਾਂ ਵਿੱਚ ਹੈ।" ਉਨ੍ਹਾਂ ਸਵਾਲ ਕੀਤਾ ਕਿ 2023 ਦੇ ਹੜਾਂ ਤੋਂ ਬਾਅਦ ਕੀ ਸਿੱਖਿਆ ਲਈ ਗਈ? ਕਿਹੜੇ ਪ੍ਰਬੰਧ ਕੀਤੇ ਗਏ? "ਤਿੰਨ–ਚਾਰ ਘੰਟੇ ਪਹਿਲਾਂ ਲੋਕਾਂ ਨੂੰ ਘਰ ਛੱਡਣ ਦੀ ਸੂਚਨਾ ਦੇਣ ਨਾਲ ਜਾਨਾਂ ਬਚ ਸਕਦੀਆਂ ਸਨ, ਪਰ ਸਰਕਾਰ ਫੇਲ੍ਹ ਰਹੀ," ਪੰਧੇਰ ਨੇ ਕਿਹਾ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੰਜਾਬੀਆਂ ਨੂੰ ਟਾਰਗੇਟ ਕਰਕੇ ਉਜਾੜਿਆ ਜਾ ਰਿਹਾ ਹੈ ਕਿਉਂਕਿ ਉਹ ਹਮੇਸ਼ਾਂ ਦਿੱਲੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਆਏ ਹਨ। ਪੰਚਾਇਤ ਜ਼ਮੀਨਾਂ ਵੇਚਣ ਦੇ ਨਵੇਂ ਨੋਟੀਫਿਕੇਸ਼ਨ ਦਾ ਵੀ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਭ ਪੰਜਾਬ ਦੀ ਧਰਤੀ ਤੇ ਕਬਜ਼ੇ ਦੀ ਯੋਜਨਾ ਹੈ।

ਪੰਧੇਰ ਨੇ ਕਿਹਾ ਕਿ ਹਕੀਕਤ ਇਹ ਹੈ ਕਿ 90% ਰਾਹਤ ਆਮ ਲੋਕ ਆਪਸੀ ਸਹਿਯੋਗ ਨਾਲ ਪਹੁੰਚਾ ਰਹੇ ਹਨ ਜਦਕਿ ਸਰਕਾਰੀ ਯੰਤਰਨਾ ਕੇਵਲ 10% ਹੀ ਹੈ। ਉਨ੍ਹਾਂ ਨੇ ਫਸਲੀ ਬੀਮਾ ਯੋਜਨਾ ਦੀ ਗੱਲ ਨੂੰ ਫਾਈਲਾਂ ਤੋਂ ਬਾਹਰ ਲਿਆਂਦੇ ਜਾਣ ਦੀ ਮੰਗ ਕੀਤੀ।

ਅੰਤ ਵਿੱਚ ਉਨ੍ਹਾਂ ਨੇ ਕਿਹਾ, "ਜਿਨ੍ਹਾਂ ਫਸਲਾਂ ਤੇ ਜਾਨਾਂ ਦਾ ਨੁਕਸਾਨ ਹੋਇਆ, ਉਸ ਲਈ ਨਾ ਤਾਂ ਮੋਦੀ ਤੇ ਨਾ ਹੀ ਭਗਵੰਤ ਮਾਨ ਕਦੀ ਮਾਫ਼ ਕੀਤੇ ਜਾਣਗੇ। ਵਿਰੋਧੀ ਧਿਰਾਂ ਨੂੰ ਵੀ ਰਾਜਨੀਤੀ ਛੱਡ ਕੇ ਲੋਕਾਂ ਦੇ ਨਾਲ ਖੜ੍ਹਨਾ ਪਵੇਗਾ।"

Tags:    

Similar News