ਜੌੜਾ ਫਾਟਕ ਹਾਦਸੇ ਨੂੰ ਯਾਦ ਕਰ ਅੱਜ ਵੀ ਕੰਬ ਜਾਂਦੇ ਨੇ ਲੋਕ

ਅੱਜ ਭਾਵੇਂ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਦੁਸਿਹਰੇ ਮੌਕੇ ਹੋਏ ਦਰਦਨਾਕ ਹਾਦਸੇ ਨੂੰ ਸੱਤ ਸਾਲ ਪੂਰੇ ਹੋਣ ਵਾਲੇ ਹਨ ਪਰ ਅਜੇ ਵੀ ਇਸ ਹਾਦਸੇ ਵਿਚ ਮਾਰੇ ਗਏ ਪਰਿਵਾਰਾਂ ਦੇ ਮੈਂਬਰ ਇਸ ਦਰਦਨਾਕ ਹਾਦਸੇ ਨੂੰ ਯਾਦ ਕਰ ਅੱਖਾਂ ਨਮ ਹੋ ਉਠਦੀਆਂ ਹਨ ਤੇ ਹਿਰਦੇ ਵਲੂੰਧਰੇ ਜਾਂਦੇ ਹਨ।

Update: 2024-10-09 14:03 GMT

ਅੰਮ੍ਰਿਤਸਰ : ਅੱਜ ਭਾਵੇਂ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਦੁਸਿਹਰੇ ਮੌਕੇ ਹੋਏ ਦਰਦਨਾਕ ਹਾਦਸੇ ਨੂੰ ਸੱਤ ਸਾਲ ਪੂਰੇ ਹੋਣ ਵਾਲੇ ਹਨ ਪਰ ਅਜੇ ਵੀ ਇਸ ਹਾਦਸੇ ਵਿਚ ਮਾਰੇ ਗਏ ਪਰਿਵਾਰਾਂ ਦੇ ਮੈਂਬਰ ਇਸ ਦਰਦਨਾਕ ਹਾਦਸੇ ਨੂੰ ਯਾਦ ਕਰ ਅੱਖਾਂ ਨਮ ਹੋ ਉਠਦੀਆਂ ਹਨ ਤੇ ਹਿਰਦੇ ਵਲੂੰਧਰੇ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਉਹ ਦਿਨ ਜਦੋਂ ਚੇਤੇ ਆਉਂਦਾ ਹੈ ਤੇ ਮਨ ਵਿੱਚ ਕਾਫੀ ਪੀੜਾ ਹੁੰਦੀ ਹੈ। ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ ਵੇਖਿਆ ਨਹੀਂ ਜਾਂਦਾ।

ਉਹਨਾਂ ਕਿਹਾ ਕਿ ਜਿਨ੍ਹਾਂ ਮੋਢਿਆਂ ’ਤੇ ਅਸੀਂ ਜਾਣਾ ਸੀ, ਉਹਨਾਂ ਨੂੰ ਆਪਣੇ ਮੋਢਿਆਂ ਤੇ ਸਿਵਿਆਂ ਚ ਛੱਡ ਕੇ ਆਏ। ਉਹਨਾਂ ਕਿਹਾ ਕਿ ਕਾਫੀ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਸਰਕਾਰਾਂ ਨੇ ਸਾਡੀ ਬਾਂਹ ਫੜੀ ਪਰ ਜਿਸ ਮੌਜੂਦਾ ਮੰਤਰੀ ਦੇ ਕਾਰਨ ਇਹ ਹਾਦਸਾ ਹੋਇਆ ਉਸਨੇ ਸਾਨੂੰ ਲਾਰਿਆਂ ਵਿੱਚ ਰੱਖਿਆ ਤੇ ਸਾਡਾ ਕੁਝ ਵੀ ਨਹੀਂ ਸੰਵਾਰਿਆ, ਜਿਸਦੇ ਚਲਦੇ ਅੱਜ ਵੀ ਉਹ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਯਾਦ ਕਰ ਸਿਸਕ ਜਾਂਦੇ ਹਨ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਹੁਣ ਇੱਥੇ ਦੁਸਹਿਰਾ ਲੱਗਣਾ ਬੰਦ ਹੋ ਗਿਆ ਹੈ।

ਇਸ ਸੰਬਧੀ ਗੱਲਬਾਤ ਕਰਦਿਆਂ ਮ੍ਰਿਤਕ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਅਜ ਭਾਵੇ ਇਸ ਦਰਦਨਾਕ ਹਾਦਸੇ ਨੂੰ ਸੱਤ ਸਾਲ ਬੀਤ ਗਏ ਹਨ ਅਤੇ ਲੰਮੇ ਸੰਘਰਸ਼ ਤੋਂ ਬਾਦ ਸਰਕਾਰ ਨੇ ਉਹਨਾ ਨੂੰ ਪਰਿਵਾਰ ਪਾਲਣ ਲਈ ਸਰਕਾਰੀ ਨੌਕਰੀ ਤਕ ਮਿਲ ਗਈ ਹੈ ਪਰ ਕਿਤੇ ਨਾ ਕਿਤੇ ਆਪਣਿਆਂ ਦੀ ਮੌਤ ਦਾ ਦਰਦ ਅੱਜ ਵੀ ਦਿਲਾਂ ਅੰਦਰ ਟੀਸ ਬਣ ਕੇ ਚੁੱਭਦਾ ਹੈ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਲਈ ਹਰ ਦੁਸਿਹਰੇ ਤੇ ਉਹਨਾਂ ਵਿਛੜਿਆਂ ਨੂੰ ਅਸੀਂ ਯਾਦ ਕਰ ਸਿਸਕ ਜਾਂਦੇ ਹਾਂ ਅਤੇ ਇਸ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ 25 ਦੇ ਕਰੀਬ ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੂੰ ਅੱਜ ਤੱਕ ਸਰਕਾਰ ਵੱਲੋਂ ਨੌਕਰੀ ਨਹੀਂ ਦਿੱਤੀ ਗਈ ਤੇ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਵੀ ਕਾਫੀ ਮੁਸ਼ਕਿਲ ਨਾਲ ਚੱਲ ਰਹੇ ਹਨ।

ਉਥੇ ਹੀ ਇੱਕ ਅਜਿਹੇ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸਾਰਾ ਘਰ ਦਾ ਬੋਝ ਉਹਦੇ ਸਿਰ ’ਤੇ ਪੈ ਗਿਆ ਤੇ ਉਸ ਦੀ ਮਾਂ ਵੀ ਮੰਜੇ ’ਤੇ ਪਈ ਹੋਈ ਹੈ ਤੇ ਉਸ ਨੂੰ ਵੀ ਦਵਾ ਦਾਰੂ ਉਹ ਖੁਦ ਹੀ ਕਰਵਾਉਂਦਾ ਹੈ। ਉਸਨੇ ਕਿਹਾ ਕਿ ਜੇਕਰ ਦਿਹਾੜੀ ਲੱਗ ਜਾਂਦੀ ਹੈ ਤੇ ਰੋਟੀ ਦਾ ਗੁਜ਼ਾਰਾ ਹੋ ਜਾਂਦਾ ਹੈ ਜੇਕਰ ਨਹੀਂ ਲੱਗਦੀ ਤੇ ਭੁੱਖੇ ਵੀ ਸੌਣਾ ਪੈਂਦਾ ਹੈ। ਅੱਜ ਵੀ ਉਹ ਪਰਿਵਾਰ ਸਰਕਾਰ ਵੱਲ ਤਰਸਦੀ ਨਿਗ੍ਹਾ ਨਾਲ ਵੇਖ ਰਹੇ ਹਨ ਕਿ ਕਦੋਂ ਕੋਈ ਸਾਡੀ ਬਾਂਹ ਫੜੇਗਾ।

Tags:    

Similar News