ਅੱਠਵੀਂ ਜਮਾਤ ਦਾ ਮੁੰਡਾ ਜਮਾਤੀ ਦੇ ਸਿਰ ’ਚ ਇੱਟ ਮਾਰ ਕੇ ਫ਼ਰਾਰ
ਹੁਸ਼ਿਆਰਪੁਰ ਚਿੰਤਪੁਰਨੀ ਰੋਡ ਤੇ ਪੈਂਦੇ ਪਿੰਡ ਆਦਮਵਾਲ ਦੇ ਸਰਕਾਰੀ ਹਾਈ ਸਕੂਲ ਵਿਚ ਉਸ ਸਮੇਂ ਟੀਚਰਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਅੱਧੀ ਛੁੱਟੀ ਦੇ ਸਮੇਂ ਦੋ ਵਿਦਿਆਰਥੀਆਂ ਦੀ ਲੜਾਈ ਹੋ ਗਈ ਅਤੇ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਦੇ ਸਿਰ ਵਿਚ ਇੱਟ ਮਾਰ ਦਿੱਤੀ।;
ਹੁਸ਼ਿਆਰਪੁਰ : ਹੁਸ਼ਿਆਰਪੁਰ ਚਿੰਤਪੁਰਨੀ ਰੋਡ ਤੇ ਪੈਂਦੇ ਪਿੰਡ ਆਦਮਵਾਲ ਦੇ ਸਰਕਾਰੀ ਹਾਈ ਸਕੂਲ ਵਿਚ ਉਸ ਸਮੇਂ ਟੀਚਰਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਅੱਧੀ ਛੁੱਟੀ ਦੇ ਸਮੇਂ ਦੋ ਵਿਦਿਆਰਥੀਆਂ ਦੀ ਲੜਾਈ ਹੋ ਗਈ ਅਤੇ ਇਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਦੇ ਸਿਰ ਵਿਚ ਇੱਟ ਮਾਰ ਦਿੱਤੀ।
ਪਿੰਡ ਆਦਮਵਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਅੱਧੀ ਛੁੱਟੀ ਵੇਲੇ ਇੱਕ ਵਿਦਿਆਰਥੀ ਵੱਲੋਂ ਆਪਣੇ ਜਮਾਤੀ ਦੇ ਸਿਰ ਵਿੱਚ ਇੱਟ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਗੰਭੀਰ ਹਾਲਤ ਵਿੱਚ ਜ਼ਖਮੀ ਵਿਦਿਆਰਥੀ ਨੂੰ ਪਹਿਲਾਂ ਪਿੰਡ ਦੀ ਸਰਕਾਰੀ ਡਿਸਪੈਂਸਰੀ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੰਭੀਰ ਜ਼ਖਮੀ ਵਿਦਿਆਰਥੀ ਦੀ ਉਮਰ ਅੰਦਾਜ਼ਨ 14-15 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਸਰਕਾਰੀ ਹਾਈ ਸਕੂਲ ਆਦਮਵਾਲ ਵਿੱਚ ਅੱਠਵੀਂ ਦਾ ਜਮਾਤੀ ਦੱਸਿਆ ਜਾ ਰਿਹਾ। ਜ਼ਖਮੀ ਵਿਦਿਆਰਥੀ ਦੇ ਭਰਾ ਨੇ ਆਖਿਆ ਕਿ ਸਕੂਲ ਦੀ ਹੱਦ ਅੰਦਰ ਅਜਿਹੀ ਘਟਨਾ ਦਾ ਹੋਣਾ ਬੇਹੱਦ ਮੰਦਭਾਗੀ ਘਟਨਾ ਹੈ ਅਤੇ ਪਰਿਵਾਰਿਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਤੇ ਜੰਮ ਕੇ ਭੜਾਸ ਵੀ ਕੱਢੀ।