ED ਵੱਲੋਂ Punjab, ਹਰਿਆਣਾ ਤੇ ਮਹਾਰਾਸ਼ਟਰ ’ਚ ਛਾਪੇ, 73.72 ਕਰੋੜ ਦੀ ਸੰਪਤੀ ਫ੍ਰੀਜ
ਜਲੰਧਰ ਈਡੀ ਵੱਲੋਂ ਇਕ ਮਨੀ ਲਾਂਡ੍ਰਿੰਗ ਮਾਮਲੇ ਵਿਚ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ 10 ਘਰਾਂ ਅਤੇ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਇਹ ਰੇਡ ਇਕ ਕੰਪਨੀ ਨਾਲ ਜੁੜੇ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਕੀਤੀ ਗਈ, ਜਿਨ੍ਹਾਂ ਦੇ ਕਥਿਤ ਤੌਰ ’ਤੇ ਮਨੀ ਲਾਂਡਿ੍ਰੰਗ ਵਿਚ ਸ਼ਾਮਲ ਹੋਣ ਦਾ ਸ਼ੱਕ ਐ।
ਜਲੰਧਰ : ਜਲੰਧਰ ਈਡੀ ਵੱਲੋਂ ਇਕ ਮਨੀ ਲਾਂਡ੍ਰਿੰਗ ਮਾਮਲੇ ਵਿਚ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ 10 ਘਰਾਂ ਅਤੇ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਇਹ ਰੇਡ ਇਕ ਕੰਪਨੀ ਨਾਲ ਜੁੜੇ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਕੀਤੀ ਗਈ, ਜਿਨ੍ਹਾਂ ਦੇ ਕਥਿਤ ਤੌਰ ’ਤੇ ਮਨੀ ਲਾਂਡਿ੍ਰੰਗ ਵਿਚ ਸ਼ਾਮਲ ਹੋਣ ਦਾ ਸ਼ੱਕ ਐ।
ਜਲੰਧਰ ਈਡੀ ਵੱਲੋਂ ਮਨੀ ਲਾਂਡ੍ਰਿੰਗ ਨਾਲ ਜੁੜੇ ਮਾਮਲੇ ਵਿਚ ਪੰਜਾਬ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਈਡੀ ਵੱਲੋਂ ਇਹ ਕਾਰਵਾਈ ਵਿਊ ਨਾਓ ਗਰੁੱਪ ਆਫ਼ ਕੰਪਨੀਜ਼ ਦੇ ਖ਼ਿਲਾਫ਼ ਕੀਤੀ ਗਈ, ਜਿਸ ਵਿਚ ਵਿਊ ਨਾਓ ਇੰਫਰਾਟੈੱਕ ਲਿਮਟਿਡ, ਉਸ ਦੇ ਡਾਇਰੈਕਟਰ ਰਾਹੁਲ ਭਾਰਗਵ ਅਤੇ ਉਨ੍ਹਾਂ ਨਾਲ ਜੁੜੇ ਹੋਰ ਲੋਕ ਸ਼ਾਮਲ ਨੇ।
ਜਾਣਕਾਰੀ ਅਨੁਸਾਰ ਈਡੀ ਨੂੰ ਇਸ ਰੇਡ ਦੌਰਾਨ 23 ਲੱਖ 90 ਹਜ਼ਾਰ ਰੁਪਏ ਨਕਦ, ਇਲੈਕਟ੍ਰਾਨਿਕ ਸਮਾਨ ਅਤੇ ਕਈ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ। ਇਸ ਦੇ ਨਾਲ ਹੀ 63 ਕਰੋੜ 49 ਲੱਖ ਰੁਪਏ ਦੇ ਸ਼ੇਅਰ ਅਤੇ 9 ਕਰੋੜ 99 ਲੱਖ ਰੁਪਏ ਦੀ ਸੰਪਤੀ ਫ੍ਰੀਜ ਕੀਤੀ ਗਈ ਐ। ਕੁੱਲ ਮਿਲਾ ਕੇ 73 ਕਰੋੜ 72 ਲੱਖ ਰੁਪਏ ਦੀ ਸੰਪਤੀ ’ਤੇ ਕਾਰਵਾਈ ਕੀਤੀ ਗਈ।
ਜਾਣਕਾਰੀ ਅਨੁਸਾਰ ਈਡੀ ਦੀ ਜਾਂਚ ਵਿਚ ਪਤਾ ਚੱਲਿਆ ਏ ਕਿ ਵਿਊ ਨਾਓ ਮਾਰਕੀਟਿੰਗ ਸਰਵਿਸਜ਼ ਲਿਮਟਿਡ ਨੇ ਕਈ ਹੋਰ ਕੰਪਨੀਆਂ ਦੇ ਨਾਲ ਮਿਲ ਕੇ ਨਿਵੇਸ਼ਕਾਂ ਕੋਲੋਂ ਕਰੋੜਾਂ ਰੁਪਏ ਠੱਗੇ ਨੇ। ਉਨ੍ਹਾਂ ਨੇ ਲੋਕਾਂ ਨੂੰ ਜ਼ਿਆਦਾ ਰਿਟਰਨ ਦਾ ਲਾਲਚ ਦਿੱਤਾ ਅਤੇ ਕਲਾਊਡ ਪਾਰਟੀਕਲਜ਼ ਵੇਚਣ ਅਤੇ ਉਨ੍ਹਾਂ ਨੂੰ ਵਾਪਸ ਲੀਜ਼ ’ਤੇ ਦੇਣ ਦੇ ਨਾਂਅ ’ਤੇ ਪੈਸਾ ਇਕੱਠਾ ਕੀਤਾ, ਜਦਕਿ ਇਸ ਦੇ ਲਈ ਅਸਲੀ ਇਨਫਰਾਸਟਰੱਕਚਰ ਉਨ੍ਹਾਂ ਦੇ ਕੋਲ ਹੈ ਹੀ ਨਹੀਂ ਸੀ। ਈਡੀ ਦੀ ਸ਼ਿਕਾਇਤ ’ਤੇ ਨੋਇਡਾ ਦੀ ਗੌਤਮਬੁੱਧ ਨਗਰ ਪੁਲਿਸ ਵੱਲੋਂ ਵੀ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਏ। ਜਾਂਚ ਵਿਚ ਸਾਹਮਣੇ ਆਇਆ ਏ ਕਿ ਇਕੱਠੇ ਕੀਤੇ ਗਏ ਪੈਸਿਆਂ ਨਾਲ ਕੰਪਨੀਆਂ ਨੇ ਮਹਿੰਗੀਆਂ ਗੱਡੀਆਂ ਖ਼ਰੀਦੀਆ, ਫ਼ਰਜ਼ੀ ਕੰਪਨੀਆਂ ਦੇ ਜ਼ਰੀਏ ਫੰਡ ਇੱਧਰ ਉੱਧਰ ਘੁੰਮਾਇਆ ਅਤੇ ਸੰਪਤੀਆਂ ਖ਼ਰੀਦ ਕੇ ਰਕਮ ਨੂੰ ਡਾਇਵਰਟ ਕੀਤਾ।
ਇਹ ਵੀ ਕਿਹਾ ਜਾ ਰਿਹਾ ਏ ਕਿ ਇਨ੍ਹਾਂ ਕੰਪਨੀਆਂ ਦੀ ਕਮਾਈ ਦਾ ਵੱਡਾ ਹਿੱਸਾ ਬਿੱਗ ਬੋਆਏ ਟੋਆਏਜ਼ ਵਰਗੀਆਂ ਸੰਸਥਾਵਾ ਵਿਚ ਲਗਾਇਆ ਗਿਆ, ਜੋ ਭਾਰਤ ਵਿਚ ਲਗਜ਼ਰੀ ਗੱਡੀਆਂ ਵੇਚਦੀ ਐ। ਫ਼ਰਜ਼ੀ ਕੰਪਨੀਆਂ ਜ਼ਰੀਏ ਕਰੋੜਾਂ ਰੁਪਏ ਦਾ ਲੈਣ ਦੇਣ ਕਰਕੇ ਸੰਪਤੀ ਖ਼ਰੀਦਣਾ ਅਤੇ ਮਨੀ ਲਾਂਡਿ੍ਰੰਗ ਕਰਨਾ ਇਨ੍ਹਾਂ ਦੇ ਨੈੱਟਵਰਕ ਦਾ ਅਹਿਮ ਹਿੱਸਾ ਸੀ।
ਦੱਸ ਦਈਏ ਕਿ ਈਡੀ ਨੇ ਇਸ ਤੋਂ ਪਹਿਲਾਂ ਵੀ ਜਨਵਰੀ 2025 ਵਿਚ ਪੰਜਾਬ ਹਰਿਆਣਾ ਅਤੇ ਮੁੰਬਈ ਵਿਚ 11 ਥਾਵਾਂ ’ਤੇ ਲਗਾਤਾਰ 72 ਘੰਟੇ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਗੁਰੂਗ੍ਰਾਮ, ਪੰਚਕੂਲਾ, ਜੀਂਦ, ਮੋਹਾਲੀ ਅਤੇ ਮੁੰਬਈ ਵਿਚ ਵਿਊ ਨਾਓ ਮਾਰਕੀਟਿੰਗ ਸਰਵਿਸਜ਼, ਬਿੱਗ ਬੋਆਏ ਟੋਆਏਜ਼ ਸਮੇਤ 6 ਕੰਪਨੀਆਂ ਤੋਂ ਕਈ ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਨਕਦੀ ਜ਼ਬਤ ਕੀਤੀ ਗਈ ਸੀ। ਉਸ ਕਾਰਵਾਈ ਵਿਚ ਈਡੀ ਨੇ ਇਕ 2 ਕਰੋੜ 20 ਲੱਖ ਦੀ ਲੈਂਡ ਕਰੂਜ਼ਰ, 4 ਕਰੋੜ ਰੁਪਏ ਦੀ ਮਰਸੀਡੀਜ਼ ਜੀ ਵੈਗਨ, ਡਿਜ਼ੀਟਲ ਡਿਵਾਈਸ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਕਬਜ਼ੇ ਵਿਚ ਲਏ ਸੀ।