ਪਹਿਲਾਂ ਵਾਲੇ ਲੀਡਰਾਂ ਨੇ ਬੇਰੁਜ਼ਗਾਰੀ ਵੱਲ ਧਿਆਨ ਹੀ ਨਹੀਂ ਦਿੱਤਾ : ਸੀਐਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਵਿਭਾਗ ਵਿਚ ਨਿਯੁਕਤੀ ਲਈ 293 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਜਿੱਥੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆ ਗਿਣਵਾਈਆਂ ਗਈਆਂ, ਉਥੇ ਹੀ ਉਨ੍ਹਾਂ ਵੱਲੋਂ ਵਿਰੋਧੀਆਂ ’ਤੇ ਜਮ ਕੇ ਤਿੱਖੇ ਨਿਸ਼ਾਨੇ ਵੀ ਸਾਧੇ ਗਏ

Update: 2024-09-07 14:08 GMT

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਵਿਭਾਗ ਵਿਚ ਨਿਯੁਕਤੀ ਲਈ 293 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਦੌਰਾਨ ਜਿੱਥੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆ ਗਿਣਵਾਈਆਂ ਗਈਆਂ, ਉਥੇ ਹੀ ਉਨ੍ਹਾਂ ਵੱਲੋਂ ਵਿਰੋਧੀਆਂ ’ਤੇ ਜਮ ਕੇ ਤਿੱਖੇ ਨਿਸ਼ਾਨੇ ਵੀ ਸਾਧੇ ਗਏ ਅਤੇ ਉਨ੍ਹਾਂ ਨੇ ਪੁਰਾਣੇ ਲੀਡਰਾਂ ’ਤੇ ਗ਼ਰੀਬੀ ਅਤੇ ਬੇਰੁਜ਼ਗਾਰੀ ਵੱਲ ਧਿਆਨ ਨਾ ਦੇਣ ਦੇ ਇਲਜ਼ਾਮ ਲਗਾਏ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਵਿਭਾਗ ਵਿਚ ਤਾਇਨਾਤੀ ਲਈ 293 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਜਿੱਥੇ ਸੀਐਮ ਮਾਨ ਵੱਲੋਂ ਨਵ ਨਿਯੁਕਤ ਨੌਜਵਾਨਾਂ ਨੂੰ ਮੁਬਾਰਕਵਾਦ ਦਿੱਤੀ ਗਈ, ਉਥੇ ਹੀ ਉਨ੍ਹਾਂ ਵੱਲੋਂ ਵਿਰੋਧੀਆ ’ਤੇ ਤਿੱਖੇ ਨਿਸ਼ਾਨੇ ਵੀ ਸਾਧੇ ਗਏ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਤੱਕ ਕਰੀਬ 44974 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਨੇ ਪਰ ਵਿਰੋਧੀ ਅੱਜ ਵੀ ਇਸ ਨੂੰ ਮੰਨਣ ਲਈ ਤਿਆਰ ਨਹੀਂ। ਉਹ ਸਿਰਫ਼ ਆਲੋਚਨਾ ਕਰਨ ਵਿਚ ਲੱਗੇ ਹੋਏ ਨੇ ਕਿਉਂਕਿ ਉਨ੍ਹਾਂ ਨੇ ਕਦੇ ਬੇਰੁਜ਼ਗਾਰੀ ਵੱਲ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਪੁਰਾਣੇ ਲੀਡਰਾਂ ਦੇ ਜੰਮਦਿਆਂ ਹੀ ਮੂੰਹ ’ਚ ਸੋਨੇ ਦਾ ਚਮਚਾ ਆ ਗਿਆ, ਕੁੱਝ ਤਾਂ ਵੱਡੇ ਸਕੂਲਾਂ ਵਿਚ ਪੜ੍ਹਨ ਮਗਰੋਂ ਆਉਂਦਿਆਂ ਹੀ ਡਿਪਟੀ ਸੀਐਮ ਬਣ ਗਏ, ਉਨ੍ਹਾਂ ਨੂੰ ਕੀ ਪਤਾ ਗ਼ਰੀਬੀ ਤੇ ਬੇਰੁਜ਼ਗਾਰੀ ਕੀ ਹੁੰਦੀ ਐ।

Full View

ਇਸ ਦੇ ਨਾਲ ਹੀ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵ ਨਿਯੁਕਤ ਨੌਜਵਾਨਾਂ ਨੂੰ ਆਖਿਆ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਬਿਨਾਂ ਕਿਸੇ ਰਿਸ਼ਵਤ ਦੇ ਨਿਯੁਕਤੀ ਹੋਈ ਐ, ਉਹ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਇਹ ਫ਼ਰਕ ਪਤਾ ਚੱਲ ਸਕੇ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਭਰਤੀ ਹੋਏ ਮੁਲਾਜ਼ਮ ਨੇ।

ਦੱਸ ਦਈਏ ਕਿ ਨਿਯੁਕਤ ਵੰਡ ਸਮਾਗਮ ਚੰਡੀਗੜ੍ਹ ਦੇ ਮਿਉਂਸਪਲ ਭਵਨ ਵਿਚ ਕੀਤਾ ਗਿਆ, ਜਿੱਥੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੀ ਮੌਜੂਦ ਸਨ।

Tags:    

Similar News