ਚਿੱਟੇ ਨੇ ਤਬਾਹ ਕਰਤਾ ਔਰਤ ਦਾ ਪਰਿਵਾਰ, ਪੁੱਤ ਨੇ ਨਸ਼ਿਆਂ ਰਾਹ ਗਵਾਇਆ ਸਾਰਾ ਘਰਬਾਰ

ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੇ ਆਪਣਾ ਸਾਰਾ ਘਰਬਾਰ ਅਤੇ ਗਹਿਣੇ ਗੱਟੇ ਚਿੱਟੇ ਦੇ ਰਾਹ ਹੜ੍ਹਾਅ ਦਿੱਤੇ, ਇੱਥੋਂ ਤੱਕ ਕਿ ਉਸ ਨੂੰ ਸਰਕਾਰੀ ਨੌਕਰੀ ਤੋਂ ਵੀ ਹੱਥ ਧੋਣੇ ਪੈ ਗਏ, ਜਿਸ ਤੋਂ ਬਾਅਦ ਹੁਣ ਇਸ ਪਰਿਵਾਰ ਦੀ ਹਾਲਤ...

Update: 2024-06-28 14:12 GMT

ਅੰਮ੍ਰਿਤਸਰ :  ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਸ਼ਿਕੰਜਾ ਕਸਿਆ ਜਾ ਰਿਹਾ ਏ, ਜਿਨ੍ਹਾਂ ਨੇ ਪੰਜਾਬ ਵਿਚ ਕਈ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਏ। ਅਜਿਹਾ ਹੀ ਇਕ ਪਰਿਵਾਰ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਏ, ਜੋ ਚਿੱਟੇ ਕਾਰਨ ਤਬਾਹ ਹੋ ਚੁੱਕਿਆ ਏ। ਦਰਅਸਲ ਨਸ਼ਿਆਂ ਦੀ ਦਲਦਲ ’ਚ ਫਸੇ ਇਕ ਨੌਜਵਾਨ ਨੇ ਚਿੱਟੇ ਦੇ ਰਾਹ ਆਪਣਾ ਸਾਰਾ ਘਰ ਤਬਾਹ ਕਰਕੇ ਰੱਖ ਦਿੱਤਾ, ਜਿੱਥੇ ਉਸ ਦੀ ਸਰਕਾਰੀ ਨੌਕਰੀ ਚਲੀ ਗਈ, ਉਥੇ ਹੀ ਘਰਬਾਰ ਸਭ ਕੁੱਝ ਵਿਕ ਗਿਆ। ਹੁਣ ਕਿਰਾਏ ’ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਏ। 

ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੇ ਆਪਣਾ ਸਾਰਾ ਘਰਬਾਰ ਅਤੇ ਗਹਿਣੇ ਗੱਟੇ ਚਿੱਟੇ ਦੇ ਰਾਹ ਹੜ੍ਹਾਅ ਦਿੱਤੇ, ਇੱਥੋਂ ਤੱਕ ਕਿ ਉਸ ਨੂੰ ਸਰਕਾਰੀ ਨੌਕਰੀ ਤੋਂ ਵੀ ਹੱਥ ਧੋਣੇ ਪੈ ਗਏ, ਜਿਸ ਤੋਂ ਬਾਅਦ ਹੁਣ ਇਸ ਪਰਿਵਾਰ ਦੀ ਹਾਲਤ ਕਾਫ਼ੀ ਤਰਸਯੋਗ ਬਣ ਚੁੱਕੀ ਐ। ਨੌਜਵਾਨ ਦੀ ਮਾਂ ਨੇ ਰੋਂਦਿਆਂ ਦੱਸਿਆ ਕਿ ਚਿੱਟੇ ਨੇ ਉਸ ਦਾ ਘਰ ਬਰਬਾਦ ਕਰਕੇ ਰੱਖ ਦਿੱਤਾ ਏ, ਉਨ੍ਹਾਂ ਦੀ ਹਾਲਤ ਭੀਖ ਮੰਗਣ ਵਾਲੀ ਹੋ ਚੁੱਕੀ ਐ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਉਸ ਦੇ ਪੁੱਤਰ ਦਾ ਇਲਾਜ ਕਰਵਾਇਆ ਜਾਵੇ।

ਉਧਰ ਜਦੋਂ ਇਸ ਸਬੰਧੀ ਨਸ਼ਾ ਕਰਨ ਵਾਲੇ ਨੌਜਵਾਨ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਚਿੱਟੇ ਰਾਹੀਂ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਅਤੇ ਸਾਰਾ ਘਰਬਾਰ ਤਬਾਹ ਹੋ ਗਿਆ ਪਰ ਹੁਣ ਉਹ ਨਸ਼ਾ ਛੱਡਣਾ ਚਾਹੁੰਦਾ ਏ।

ਦੱਸ ਦਈਏ ਕਿ ਜਸਵਿੰਦਰ ਸਿੰਘ ਵਿਆਹਿਆ ਹੋਇਆ ਏ ਅਤੇ ਉਸ ਦੇ ਕੋਲ ਇਕ ਚਾਰ ਦੀ ਬੱਚੀ ਵੀ ਐ।

Tags:    

Similar News