ਡਾਕਟਰ ਨੂੰ ਮਿਲੀ ਗੈਂਗਸਟਰ ਦੀ ਧਮਕੀ ਤਾਂ ਧਾਲੀਵਾਲ ਪੁੱਜੇ ਡਾਕਟਰ ਦੇ ਘਰ

ਹਲਕਾ ਅਜਨਾਲਾ ਦੇ ਨਵਾਂ ਪਿੰਡ ਵਿਖੇ ਇਕ ਡਾਕਟਰ ਨੂੰ ਗੈਂਗਸਟਰਾਂ ਵੱਲੋਂ ਫ਼ੋਨ ’ਤੇ ਧਮਕੀ ਦਿੰਦਿਆਂ ਫਿਰੌਤੀ ਮੰਗੀ ਗਈ ਪਰ ਜਿਵੇਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਦਾ ਪਤਾ ਚੱਲਿਆ ਤਾਂ ਉਹ ਤੁਰੰਤ ਆਪਣੇ ਹਲਕੇ ਦੇ ਡਾਕਟਰ ਨੂੰ ਮਿਲਣ ਲਈ ਪੁੱਜੇ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ।

Update: 2025-04-04 14:32 GMT

ਅਜਨਾਲਾ : ਹਲਕਾ ਅਜਨਾਲਾ ਦੇ ਨਵਾਂ ਪਿੰਡ ਵਿਖੇ ਇਕ ਡਾਕਟਰ ਨੂੰ ਗੈਂਗਸਟਰਾਂ ਵੱਲੋਂ ਫ਼ੋਨ ’ਤੇ ਧਮਕੀ ਦਿੰਦਿਆਂ ਫਿਰੌਤੀ ਮੰਗੀ ਗਈ ਪਰ ਜਿਵੇਂ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਦਾ ਪਤਾ ਚੱਲਿਆ ਤਾਂ ਉਹ ਤੁਰੰਤ ਆਪਣੇ ਹਲਕੇ ਦੇ ਡਾਕਟਰ ਨੂੰ ਮਿਲਣ ਲਈ ਪੁੱਜੇ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ।

Full View

ਹਲਕਾ ਅਜਨਾਲਾ ਦੇ ਨਵਾਂ ਪਿੰਡ ਦੇ ਰਹਿਣ ਵਾਲੇ ਡਾਕਟਰ ਰਾਜਬੀਰ ਸਿੰਘ ਨੂੰ ਪਿਛਲੇ ਦਿਨੀਂ ਗੈਂਗਸਟਰਾਂ ਵੱਲੋਂ ਫ਼ੋਨ ’ਤੇ ਧਮਕੀ ਦਿੰਦਿਆਂ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਡਾਕਟਰ ਅਤੇ ਉਸ ਦੇ ਪਰਿਵਾਰ ਵਿਚ ਚਿੰਤਾ ਪਾਈ ਜਾ ਰਹੀ ਸੀ ਪਰ ਜਿਵੇਂ ਹੀ ਇਸ ਗੱਲ ਦਾ ਪਤਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚੱਲਿਆ ਤਾਂ ਉਹ ਤੁਰੰਤ ਡਾਕਟਰ ਰਾਜਬੀਰ ਸਿੰਘ ਨੂੰ ਮਿਲਣ ਲਈ ਪੁੱਜੇ ਅਤੇ ਜ਼ਿਲ੍ਹੇ ਦੇ ਐਸਐਸਪੀ ਨੂੰ ਹਦਾਇਤ ਕੀਤੀ ਕਿ ਡਾਕਟਰ ਰਾਜਬੀਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।

Full View

ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਲੋੜ ਪਈ ਤਾਂ ਉਹ ਆਪਣੇ ਗੰਨਮੈਨ ਦੇਣ ਲਈ ਵੀ ਤਿਆਰ ਨੇ। ਉਨ੍ਹਾਂ ਕਿ ਆਪਣੇ ਹਲਕੇ ਦੀ ਜਨਤਾ ਨੂੰ ਸੁਰੱਖਿਆ ਦੇਣਾ ਉਨ੍ਹਾਂ ਦਾ ਫ਼ਰਜ਼ ਐ। ਦੱਸ ਦਈਏ ਕਿ ਧਮਕੀ ਮਿਲਣ ਤੋਂ ਬਾਅਦ ਡਾਕਟਰ ਰਾਜਬੀਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਐ ਅਤੇ ਧਮਕੀ ਦੇਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਐ।

Tags:    

Similar News