20 ਹਜ਼ਾਰ ’ਚ ਵਿਕ ਰਹੀ ਦਿਲਜੀਤ ਦੇ ਸ਼ੋਅ ਦੀ ਟਿਕਟ! ਲੋਕਾਂ ਦੀ ਜੇਬ ’ਤੇ ਡਾਕਾ

ਦਿੱਲੀ ਵਿਚ ਲੋਕਾਂ ਨੂੰ ਅਕਤੂਬਰ ਦੇ ਆਖ਼ਰੀ ਹਫ਼ਤੇ ਦਿਲਜੀਤ ਦੇ ‘ਦਿਲ ਲੂਮੀਨਾਤੀ’ ਵਰਗ ਟੂਰ ਦੇ ਦੋ ਸ਼ੋਅ ਦੇਖਣਾ ਦਾ ਮੌਕਾ ਮਿਲੇਗਾ ਪਰ ਦੋਵੇਂ ਸ਼ੋਅਜ਼ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਨੇ। ਅਧਿਕਾਰਕ ਤੌਰ ’ਤੇ ਗੋਲਡ ਕੈਟਾਗਿਰੀ ਦੀ ਟਿਕਟ 4 ਹਜ਼ਾਰ ਤੋਂ 9 ਹਜ਼ਾਰ ਦੇ ਵਿਚਕਾਰ ਐ ਪਰ ਬਲੈਕ ਮਾਰਕਿਟ ਵਿਚ ਇਹ 20 ਹਜ਼ਾਰ ਰੁਪਏ ਤੱਕ ਵੇਚੀਆਂ ਜਾ ਰਹੀਆਂ ਨੇ।;

Update: 2024-10-18 08:01 GMT

ਚੰਡੀਗੜ੍ਹ : ਮੌਜੂਦਾ ਸਮੇਂ ਦਿਲਜੀਤ ਦੁਸਾਂਝ ਦਾ ਜਾਦੂ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆ ਵਿਚ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਏ। ਹਰ ਕੋਈ ਦਿਲਜੀਤ ਦੁਸਾਂਝ ਦਾ ਲਾਈਵ ਸ਼ੋਅ ਦੇਖਣ ਲਈ ਉਤਾਵਲਾ ਰਹਿੰਦਾ ਏ। ਦਿੱਲੀ ਵਿਚ ਲੋਕਾਂ ਨੂੰ ਅਕਤੂਬਰ ਦੇ ਆਖ਼ਰੀ ਹਫ਼ਤੇ ਦਿਲਜੀਤ ਦੇ ‘ਦਿਲ ਲੂਮੀਨਾਤੀ’ ਵਰਗ ਟੂਰ ਦੇ ਦੋ ਸ਼ੋਅ ਦੇਖਣਾ ਦਾ ਮੌਕਾ ਮਿਲੇਗਾ ਪਰ ਦੋਵੇਂ ਸ਼ੋਅਜ਼ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਨੇ। ਅਧਿਕਾਰਕ ਤੌਰ ’ਤੇ ਗੋਲਡ ਕੈਟਾਗਿਰੀ ਦੀ ਟਿਕਟ 4 ਹਜ਼ਾਰ ਤੋਂ 9 ਹਜ਼ਾਰ ਦੇ ਵਿਚਕਾਰ ਐ ਪਰ ਬਲੈਕ ਮਾਰਕਿਟ ਵਿਚ ਇਹ 20 ਹਜ਼ਾਰ ਰੁਪਏ ਤੱਕ ਵੇਚੀਆਂ ਜਾ ਰਹੀਆਂ ਨੇ।

ਲਾਈਵ ਮਿਊਜ਼ਕ ਕੰਨਸਰਟ ਦੇਖਣ ਦਾ ਇਕ ਵੱਖਰਾ ਹੀ ਨਜ਼ਾਰਾ ਹੁੰਦਾ ਏ, ਫਿਰ ਜੇਕਰ ਸ਼ੋਅ ਦਿਲਜੀਤ ਦੁਸਾਂਝ ਦਾ ਹੋਵੇ ਤਾਂ ਹੋਰ ਵੀ ਚਾਰ ਚੰਨ ਲੱਗਣ ਵਾਲੀ ਗੱਲ ਹੋਵੇਗੀ। ਦਿਲਜੀਤ ਦਾ ਲਾਈਵ ਸ਼ੋਅ ਦੇਖਣ ਲਈ ਪ੍ਰਸੰਸ਼ਕਾਂ ਵਿਚ ਸਭ ਤੋਂ ਚੰਗੀ ਸੀਟ ਹਾਸਲ ਕਰਨ ਦੀ ਹੋੜ ਲੱਗੀ ਰਹਿੰਦੀ ਐ। ਦਿੱਲੀ ਦੀ ਹੀ ਗੱਲ ਕਰ ਲੈਨੇ ਆਂ, ਜਿੱਥੇ ਅਕਤੂਬਰ ਮਹੀਨੇ ਦੇ ਆਖ਼ਰ ਵਿਚ ਦਿਲਜਤੀ ਦਾ ਸ਼ੋਅ ਹੋਣਾ ਏ ਪਰ ਉਸ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਨੇ।

ਇਹ ਵੀ ਪਤਾ ਚੱਲਿਆ ਏ ਕਿ ਇਨ੍ਹਾਂ ਟਿਕਟਾਂ ਦੀ ਬਲੈਕ ਮਾਰਕਿਟ ਵਿਚ ਭਾਰੀ ਮੰਗ ਐ ਕਿਉਂਕਿ ਦਿੱਲੀ ਪੁਲਿਸ ਵੱਲੋਂ ਦਿਲਜੀਤ ਦੇ ਫਰਜ਼ੀ ਟਿਕਟ ਵੇਚਣ ਦੇ ਦੋਸ਼ ਵਿਚ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਐ। ਦਿਲਜੀਤ ਦੇ ਸ਼ੋਅ ਦੀ ਇੰਨੀ ਭਾਰੀ ਮੰਗ ਦਾ ਕਾਰਨ ਸਾਫ਼ ਐ ਕਿਉਂਕਿ ਦਿਲਜੀਤ ਇਕ ਗਲੋਬਲ ਮਿਊਜ਼ਕ ਆਈਕਨ ਐ, ਜਿਨ੍ਹਾਂ ਦੇ ਗੀਤਾਂ ਦੀਆਂ ਧੁਨਾਂ ’ਤੇ ਯੂਕੇ ਤੋਂ ਲੈ ਕੇ ਫਰਾਂਾਸ ਅਤੇ ਜਰਮਨੀ ਤੱਕ ਦੇ ਲੋਕ ਨੱਚ ਰਹੇ ਨੇ।

ਦਿੱਲੀ ਵਿਚ ਜਿਵੇਂ ਜਿਵੇਂ ਦਿਲਜੀਤ ਦਾ ਸ਼ੋਅ ਨੇੜੇ ਆਉਂਦਾ ਜਾ ਰਿਹਾ ਏ, ਓਵੇਂ ਓਵੇਂ ਟਿਕਟਾਂ ਦੇ ਲਈ ਵੀ ਮਾਰਾ ਮਾਰੀ ਮੱਚ ਰਹੀ ਐ। 26 ਅਤੇ 27 ਅਕਤੂਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿਚ ਹੋਣ ਵਾਲਾ ਇਹ ਕੰਨਸਰਟ ਅਧਿਕਾਰਕ ਤੌਰ ’ਤੇ ਪੂਰੀ ਤਰ੍ਹਾਂ ਬੁੱਕ ਐ ਪਰ ਬਲੈਕ ਮਾਰਕਿਟ ਵਿਚ ਟਿਕਟਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਨੇ।

ਇਕ ਮੀਡੀਆ ਰਿਪੋਰਟ ਮੁਤਾਬਕ ਟਿਕਟਾਂ ਦੀ ਕਾਲਾਬਜ਼ਾਰੀ ਕਰਨ ਵਾਲੇ ਮਹਿੰਗੇ ਭਾਅ ’ਤੇ ਟਿਕਟਾਂ ਵੇਚ ਰਹੇ ਨੇ। ਰਿਪੋਰਟ ਅਨੁਸਾਰ ਦਿਲਜੀਤ ਦੇ ਸ਼ੋਅ ਦੀ ਗੋਲਡ ਟਿਕਟ ਹੋਵੇ ਜਾਂ ਸਿਲਵਰ,,, ਹਰੇਕ ਟਿਕਟ ਬਲੈਕ ਵਿਚ ਵਿਕ ਰਹੀ ਐ ਪਰ ਉਸ ਦੇ ਲਈ ਤੁਹਾਨੂੰ ਆਪਣੀ ਜੇਬ ਕੁੱਝ ਜ਼ਿਆਦਾ ਹੀ ਹਲਕੀ ਕਰਨੀ ਪਵੇਗੀ। ਬਲੈਕ ਟਿਕਟ ਵੇਚਣ ਵਾਲਿਆਂ ਦਾ ਕਹਿਣਾ ਏ ਕਿ ਇਹ ਟਿਕਟਾਂ ਅਸਲੀ ਨੇ ਅਤੇ ਦਿੱਲੀ ਵਾਲੇ ਸ਼ੋਅ ਦੀਆਂ ਹੀ ਨੇ। ਰਿਪੋਰਟ ਮੁਤਾਬਕ ਗੋਲਡ ਕੈਟਾਗਿਰੀ ਦੀ ਟਿਕਟ, ਜਿਸ ਦੀ ਅਧਿਕਾਰਕ ਤੌਰ ’ਤੇ ਕੀਮਤ 4 ਹਜ਼ਾਰ ਤੋਂ 9 ਹਜ਼ਾਰ ਰੁਪਏ ਦੇ ਵਿਚਕਾਰ ਐ, ਉਹ ਬਲੈਕ ਮਾਰਕਿਟ ਵਿਚ 20 ਹਜ਼ਾਰ ਰੁਪਏ ਤੱਕ ਵੇਚੀ ਜਾ ਰਹੀ ਐ।

ਮੀਡੀਆ ਰਿਪੋਰਟ ਮੁਤਾਬਕ ਦਿੱਲੀ ਵਿਚ ਇਕ ਕੈਬ ਓਪਰੇਟਰ ਦਿਲਜੀਤ ਦੀਆਂ ਟਿਕਟਾਂ ਦੀ ਬਲੈਕ ਮਾਰਕੀਟਿੰਗ ਵਿਚ ਲੱਗਿਆ ਹੋਇਆ ਏ। ਜਦੋਂ ਉਸ ਕੋਲੋਂ 6 ਗੋਲਡ ਕੈਟਾਗਿਰੀ ਦੀਆਂ ਟਿਕਟਾਂ ਦਾ ਰੇਟ ਪੁੱਛਿਆ ਗਿਆ ਤਾਂ ਉਸ ਨੇ ਆਖਿਆ ਕਿ 84 ਹਜ਼ਾਰ ਰੁਪਏ ਵਿਚ ਮਿਲ ਜਾਣਗੀਆਂ। ਇਹ ਵੀ ਕਿਹਾ ਜਾ ਰਿਹਾ ਏ ਕਿ ਟਿਕਟਾਂ ਮੇਲ ਜ਼ਰੀਏ ਭੇਜੀਆਂ ਜਾਂਦੀਆਂ ਨੇ, ਜਿਨ੍ਹਾਂ ਵਿਚ ਇਕ ਆਈਡੀ ਹੋਵੇਗੀ ਜੋ ਰੈਫਰੈਂਯ ਦੇ ਲਈ ਵਰਤੋਂ ਕੀਤੀ ਜਾਵੇਗੀ।

ਬਲੈਕ ਕਰਨ ਵਾਲੇ ਫਿਜ਼ੀਕਲ ਟਿਕਟਾਂ ਸ਼ੋਅ ਤੋਂ 10 ਦਿਨ ਪਹਿਲਾਂ ਘਰ ਪਹੁੰਚਾਉਣ ਦਾ ਭਰੋਸਾ ਦਿੰਦੇ ਨੇ। ਰੈਫਰੈਂਸ ਆਈਡੀ ’ਤੇ ਤੁਰੰਤ ਚੈੱਕ ਕਰਕੇ ਦੇਖਿਆ ਜਾ ਸਕਦਾ ਏ ਕਿ ਟਿਕਟ ਸਾਡੇ ਨਾਂਅ ਤੋਂ ਹੀ ਰਜਿਸਟਰਡ ਹੈ ਜਾਂ ਨਹੀਂ,,, ਕਿਉਂਕਿ ਇਸ ਵਿਚ ਵੱਡੇ ਪੱਧਰ ’ਤੇ ਧੋਖਾਧੜੀ ਹੋ ਰਹੀ ਐ। ਇਕ ਵੇਚੀ ਹੋਈ ਟਿਕਟ ਨੂੰ 10-10 ਵਾਰ ਵੇਚਿਆ ਜਾ ਰਿਹਾ ਏ, ਜੋ ਇਕ ਵੱਡਾ ਸਕੈਮ ਐ।

ਦਿੱਲੀ ਹਾਈਕੋਰਟ ਨੇ 10 ਅਕਤੂਬਰ ਨੂੰ ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਟਿਕਟਾਂ ਬਲੈਕ ਮਾਰਕੀਟਿੰਗ ਦੀ ਜਾਂਚ ਦੀ ਮੰਗ ਨੂੰ ਲੈ ਕੇ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਅਦਾਲਤ ਵੱਲੋਂ ਕੇਂਦਰ ਅਤੇ ਦਿੱਲੀ ਸਰਕਾਰ ਦੇ ਵਪਾਰ ਅਤੇ ਕਰ ਵਿਭਾਗ ਤੋਂ ਜਵਾਬ ਮੰਗਿਆ ਗਿਆ ਏ। ਪਰ ਜਦੋਂ ਤੱਕ ਇਸ ਮਾਮਲੇ ਵਿਚ ਕੋਈ ਜਾਂਚ ਕਮੇਟੀ ਗਠਿਤ ਨਹੀਂ ਹੁੰਦੀ ਅਤੇ ਜਾਂਚ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਦਿਲਜੀਤ ਦੇ ਕੱਟੜ ਪ੍ਰਸੰਸ਼ਕਾਂ ਨੂੰ ਸ਼ੋਅ ਲਈ ਮੋਟੀ ਕੀਮਤ ਅਦਾ ਕਰਕੇ ਸਟੇਡੀਅਮ ਵਿਚ ਪਹੁੰਚਣਾ ਹੋਵੇਗਾ।

ਹੈਰਾਨੀ ਦੀ ਗੱਲ ਇਹ ਐ ਕਿ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਦੀ ਇਸ ਬਲੈਕ ਮਾਰਕੀਟਿੰਗ ਵਿਚ ਵਿਦੇਸ਼ੀ ਵੈਬਸਾਈਟਾਂ ਵੀ ਸ਼ਾਮਲ ਐ, ਜਿੱਥੇ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਉਸ ਦੀ ਅਸਲੀ ਕੀਮਤ ਤੋਂ 10 ਗੁਣਾ ਜ਼ਿਆਦਾ ਰੇਟ ’ਤੇ ਵੇਚੀਆਂ ਜਾ ਰਹੀਆਂ ਨੇ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਵਿਚ ਵਿਆਗੋਗੋ ਨਾਂਅ ਦੀ ਵੈਬਸਾਈਟ ਵੀ ਸ਼ਾਮਲ ਐ ਜੋ ਇਕ ਸੈਕੰਡਰੀ ਟਿਕਟ ਮਾਰਕਿਟ ਪਲੇਸ ਵਾਂਗ ਕੰਮ ਕਰਦੀ ਐ, ਜਿੱਥੇ ਲੋਕ ਆਪਣੀਆਂ ਟਿਕਟਾਂ ਨੂੰ ਫਿਰ ਤੋਂ ਵੇਚ ਸਕਦੇ ਨੇ ਪਰ ਇਸ ਵਿਚ ਇਕ ਪੇਚ ਐ,, ਟਿਕਟਾਂ ਦੀ ਕੀਮਤ ਮੰਗ ਅਤੇ ਸਪਲਾਈ ਦੇ ਆਧਾਰ ’ਤੇ ਬਦਲਦੀ ਰਹਿੰਦੀ ਐ।

ਯਾਨੀ ਕਿ ਜਦੋਂ ਮੰਗ ਜ਼ਿਆਦਾ ਹੁੰਦੀ ਐ ਅਤੇ ਟਿਕਟ ਘੱਟ ਹੁੰਦੇ ਨੇ ਤਾਂ ਕੀਮਤਾ ਆਸਮਾਨ ਛੂਹ ਜਾਂਦੀਆਂ ਨੇ। ਵਿਆਗੋਗੋ ਇਸ ਰਿਸੇਲ ਨੂੰ ਬੜ੍ਹਾਵਾ ਦਿੰਦਾ ਏ, ਜਿਸ ਨਾਲ ਸੇਲਰ ਮੁਨਾਫ਼ਾ ਕਮਾ ਰਹੇ ਨੇ ਅਤੇ ਖ਼ਰੀਦਦਾਰ ਜ਼ਿਆਦਾ ਕੀਮਤ ਅਦਾ ਕਰਨ ਲਈ ਮਜਬੂਰ ਹੋ ਜਾਂਦੇ ਨੇ। ਵਿਆਗੋਗੋ ਸੇਲਰਾਂ ਤੋਂ ਭਾਰੀ ਕਮੀਸ਼ਨ ਲੈਂਦਾ ਏ ਅਤੇ ਖ਼ਰੀਦਦਾਰਾਂ ’ਤੇ ਵੀ ਵਾਧੂ ਫ਼ੀਸ ਲਗਾਉਂਦਾ ਏ, ਜਿਸ ਨਾਲ ਟਿਕਟਾਂ ਦੀਆਂ ਕੀਮਤਾਂ ਹੋਰ ਵੀ ਜ਼ਿਆਦਾ ਵਧ ਜਾਂਦੀਆਂ ਨੇ।

ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਇਸ ਮਾਮਲੇ ਵਿਚ ਕੀ ਕਹਿੰਦਾ ਏ ਕਾਨੂੰਨ?

ਦਰਅਸਲ ਭਾਰਤ ਵਿਚ ਇਨ੍ਹਾਂ ਟਿਕਟਾਂ ਨੂੰ ਖ਼ਰੀਦਣ ਵਾਲੇ ਲੋਕ ਹਨ੍ਹੇਰੇ ਵਿਚ ਨੇ ਕਿਉਂਕਿ ਇਹ ਪਲੇਟਫਾਰਮ ਵਿਦੇਸ਼ ਵਿਚ ਸਥਿਤ ਐ, ਜਿਸ ਨਾਲ ਭਾਰਤੀ ਏਜੰਸੀਆਂ ਦੇ ਲਈ ਇਨ੍ਹਾਂ ਨੂੰ ਟ੍ਰੈਕ ਕਰਨਾ ਲਗਭਗ ਨਾਮੁਮਕਿਨ ਐ। ਇਸ ਮਾਮਲੇ ਵਿਚ ਕਾਨੂੰਨੀ ਮਾਹਿਰਾਂ ਦਾ ਕਹਿਣਾ ਏ ਕਿ ਇਹ ਉਨ੍ਹਾਂ ਸ਼ਰਤਾਂ ’ਤੇ ਨਿਰਭਰ ਕਰਦਾ ਏ ਜੋ ਟਿਕਟ ਜਾਰੀ ਕਰਨ ਵਾਲੀ ਸੰਸਥਾ ਵੱਲੋਂ ਤੈਟ ਕੀਤੀਆਂ ਜਾਂਦੀਆਂ ਨੇ।

ਇਨ੍ਹਾਂ ਸ਼ਰਤਾਂ ਦੇ ਤਹਿਤ ਕਿਸੇ ਹੋਰ ਨੂੰ ਟਿਕਟ ਵੇਚਣਾ ਜਾਂ ਟਰਾਂਸਫਰ ਕਰਨਾ ਆਮ ਤੌਰ ’ਤੇ ਮਨ੍ਹਾਂ ਹੁੰਦਾ ਏ,,, ਜੇਕਰ ਕੋਈ ਸ਼ੋਅ ਵਿਚ ਨਹੀਂ ਜਾ ਪਾਉਂਦਾ ਤਾਂ ਉਸ ਨੂੰ ਟਿਕਟ ਦੀ ਰਕਮ ਉਸੇ ਵਿਕਰੇਤਾ ਤੋਂ ਵਾਪਸ ਲੈਣੀ ਹੁੰਦੀ ਐ। ਜੇਕਰ ਕੋਈ ਵੈਬਸਾਈਟ ਭਾਰਤ ਦੇ ਬਾਹਰ ਤੋਂ ਕੰਮ ਕਰ ਰਹੀ ਐ ਅਤੇ ਵਿਦੇਸ਼ੀ ਮੁਦਰਾ ਵਿਚ ਟਿਕਟ ਦੇ ਪੈਸੇ ਲੈ ਰਹੀ ਐ ਤਾਂ ਉਸ ਨੂੰ ਭਾਰਤ ਵਿਚ ਰਜਿਸਟਰ ਹੋਣਾ ਹੋਵੇਗਾ, ਨਹੀਂ ਤਾਂ ਉਸ ਨੂੰ ਗ਼ੈਰਕਾਨੂੰਨੀ ਮੰਨਿਆ ਜਾਵੇਗਾ।

ਦੱਸ ਦਈਏ ਕਿ ਪ੍ਰਸ਼ੰਸਕ ਜ਼ਿਆਦਾ ਪੈਸੇ ਤਾਂ ਦੇ ਰਹੇ ਨੇ ਪਰ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਨ੍ਹਾਂ ਨੂੰ ਟਿਕਟ ਮਿਲਣਗੇ ਵੀ ਜਾਂ ਨਹੀਂ। ਦਿਲਜੀਤ ਦੁਸਾਂਝ ਦਾ ਦਿੱਲੀ ਸ਼ੋਅ ਕੁੱਝ ਹੀ ਹਫ਼ਤਿਆਂ ਵਿਚ ਹੋਣ ਵਾਲਾ ਏ, ਪਰ ਦੇਖਣਾ ਹੋਵੇਗਾ ਕਿ ਦਿੱਲੀ ਪ੍ਰਸਾਸ਼ਨ ਇਸ ਮਾਮਲੇ ਵਿਚ ਕੋਈ ਸਖ਼ਤ ਕਦਮ ਉਠਾਉਂਦਾ ਏ ਜਾਂ ਨਹੀਂ,,, ਜਾਂ ਫਿਰ ਟਿਕਟਾਂ ਦੀ ਬਲੈਕ ਮਾਰਕੀਟਿੰਗ ਇਸੇ ਤਰ੍ਹਾਂ ਧੜੱਲੇ ਨਾਲ ਚਲਦੀ ਰਹੇਗੀ?

Tags:    

Similar News