DIG ਨੇ ਥਾਣੇ 'ਚ ਮਾਰਿਆ ਛਾਪਾ, ਸੁੱਤੇ ਪਏ ਸੀ DSP ਤੇ SHO, SSP ਤੋਂ ਜਵਾਬ ਮੰਗਿਆ, SHO ਨੂੰ ਕੀਤਾ ਮੁਅਤਲ
ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ। ਜਦੋਂ ਉਹ ਥਾਣੇ ਪੁੱਜੇ ਤਾਂ DSP ਅਤੇ SHO ਆਪਣੇ ਕੁਆਰਟਰ ਵਿੱਚ ਸੁੱਤੇ ਪਏ ਸਨ। ਇੰਨਾ ਹੀ ਨਹੀਂ ਥਾਣੇ ਵਿੱਚ ਸਿਰਫ਼ ਸਹਾਇਕ ਕਲਰਕ ਹੀ ਮੌਜੂਦ ਸੀ ਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ।;
Punjab Police News: ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਵਿੱਚ ਛਾਪਾ ਮਾਰਿਆ। ਜਦੋਂ ਉਹ ਥਾਣੇ ਪੁੱਜੇ ਤਾਂ DSP ਅਤੇ SHO ਆਪਣੇ ਕੁਆਰਟਰ ਵਿੱਚ ਸੁੱਤੇ ਪਏ ਸਨ। ਇੰਨਾ ਹੀ ਨਹੀਂ ਥਾਣੇ ਵਿੱਚ ਸਿਰਫ਼ ਸਹਾਇਕ ਕਲਰਕ ਹੀ ਮੌਜੂਦ ਸੀ ਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ।
ਇਸ ਤੋਂ ਬਾਅਦ ਨਾਰਾਜ਼ਗੀ ਦਿਖਾਉਂਦੇ ਹੋਏ ਡੀਆਈਜੀ ਨੇ ਐਸਐਚਓ ਟਾਂਡਾ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਡੀਐਸਪੀ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਐਸਐਸਪੀ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਥਾਣਾ ਟਾਂਡਾ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿੱਚ ਪਹੁੰਚ ਕੇ ਵਾਇਰਲੈੱਸ ਸੈੱਟ ’ਤੇ ਕੰਟਰੋਲ ਰੂਮ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਡੀਆਈਜੀ ਗਿੱਲ ਨੇ ਕੰਟਰੋਲ ਰੂਮ ਵਿੱਚ ਤਿੰਨਾਂ ਜ਼ਿਲ੍ਹਿਆਂ (ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ) ਦੇ ਐਸਐਸਪੀ ਨੂੰ ਨੋਟ ਕਰਨ ਲਈ ਕਿਹਾ ਕਿ ਮੈਂ ਉਹ ਟਾਂਡਾ ਥਾਣੇ ਵਿੱਚ ਚੈਕਿੰਗ ਲਈ ਪਹੁੰਚੇ ਹਨ ਜਿਸ ਮੌਕੇ ਸਵੇਰੇ 7.30 ਵਜੇ ਦੇ ਕਰੀਬ ਥਾਣੇ ਵਿੱਚ ਸਿਰਫ਼ ਸਹਾਇਕ ਕਲਰਕ ਹੀ ਬੈਠਾ ਸੀ।
ਇਸ ਮੌਕੇ ਗਿੱਲ ਨੇ ਕਿਹਾ- ਮੇਰੀ ਰੇਂਜ ਦੇ ਹਰ ਥਾਣੇ ਵਿੱਚ ਅਜਿਹੀ ਚੈਕਿੰਗ ਜਾਰੀ ਰਹੇਗੀ ਤੇ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਜੋ ਵੀ ਅਧਿਕਾਰੀ ਰੇਂਜ ਦਫਤਰ (ਡੀ.ਜੀ.ਪੀ. ਦਫਤਰ) ਤੋਂ ਏਜੰਡੇ ਦੀ ਪਾਲਣਾ ਨਹੀਂ ਕਰੇਗਾ, ਉਸ 'ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇਗੀ।