ਪਟਿਆਲਾ 'ਚ ਡਾਇਰੀਆ ਦਾ ਕਹਿਰ, ਰੋਜ਼ ਆ ਰਹੇ ਨੇ ਨਵੇਂ ਕੇਸ
ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਟਿਆਲਾ ਦੇ ਡਾਇਰੀਆ ਪ੍ਰਭਾਵਿਤ ਅਨਾਜ ਮੰਡੀ ਖੇਤਰ ਵਿੱਚ ਇੱਕ 70 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਬਿਮਾਰ ਹੋ ਗਏ ।
ਪਟਿਆਲਾ : ਪਟਿਆਲਾ 'ਚ ਡਾਇਰੀਆ ਦੇ ਕੇਸ ਵੱਧਦੇ ਹੀ ਜਾ ਰਹੇ ਨੇ ਜਿਸ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਅੱਗੇ ਇੱਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ, ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਟਿਆਲਾ ਦੇ ਡਾਇਰੀਆ ਪ੍ਰਭਾਵਿਤ ਅਨਾਜ ਮੰਡੀ ਖੇਤਰ ਵਿੱਚ ਇੱਕ 70 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਲੋਕ ਬਿਮਾਰ ਹੋ ਗਏ । ਇਸ ਨਾਲ ਪਿਛਲੇ ਚਾਰ ਦਿਨਾਂ 'ਚ ਇਲਾਕੇ 'ਚ ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ 130 ਹੋ ਗਈ ਹੈ | ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਰਾਜਿੰਦਰਾ ਹਸਪਤਾਲ ਵਿੱਚ ਮਰਨ ਵਾਲੇ 70 ਸਾਲਾ ਪੀੜਤ, ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ । ਸਿਹਤ ਮੰਤਰੀ ਨੇ ਕਿਹਾ ਕਿ ਹਾਈਡ੍ਰੌਲਿਕ ਰੈਮ ਵਾਟਰ ਪੰਪਾਂ ਵਾਲੇ ਪਾਣੀ ਦੇ ਗੈਰ-ਕਾਨੂੰਨੀ ਕੁਨੈਕਸ਼ਨ ਡਾਇਰੀਆ ਫੈਲਣ ਦਾ ਮੁੱਖ ਕਾਰਨ ਹਨ । ਉਨ੍ਹਾਂ ਇਹ ਵੀ ਕਿਹਾ, “ਪਾਣੀ ਦੀ ਸਪਲਾਈ ਲਾਈਨ ਸੀਵਰੇਜ ਦੀਆਂ ਪਾਈਪਾਂ ਇੱਕ ਦੂਜੇ ਦੇ ਨਾਲ ਲੱਗਦੀਆਂ ਹਨ ਅਤੇ ਜੇਕਰ ਕੋਈ ਲੀਕੇਜ ਹੁੰਦੀ ਹੈ ਤਾਂ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਜਾਂਦਾ ਹੈ ਜਿਸ ਨਾਲ ਡਾਇਰੀਆ ਫੈਲਦਾ ਸਕਦਾ ਹੈ । ਇਸ ਬਿਮਾਰੀ ਨੂੰ ਖਤਮ ਕਰਨ ਦਾ ਮੁੱਦਾ ਚੁੱਕਦਿਆ ਸੀਨੀਅਰ ਭਾਜਪਾ ਨੇਤਾਵਾਂ ਪ੍ਰਨੀਤ ਕੌਰ ਅਤੇ ਜੈ ਇੰਦਰ ਕੌਰ ਨੇ ਪਟਿਆਲਾ ਵਿੱਚ ਡਾਇਰੀਆ ਦੇ ਪ੍ਰਕੋਪ ਪ੍ਰਤੀ ਨਗਰ ਨਿਗਮ (ਐਮਸੀ) ਅਤੇ ਪੰਜਾਬ ਸਰਕਾਰ ਦੇ ਉਦਾਸੀਨ ਜਵਾਬ ਦੀ ਸਖ਼ਤ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ, ਦਸਤ ਦਾ ਬਹੁਤ ਸਾਰੇ ਲੋਕਾਂ 'ਤੇ ਬੁਰਾ ਪ੍ਰਭਾਵ ਪਿਆ ਹੈ । ਪ੍ਰਨੀਤ ਕੌਰ ਨੇ ਕਿਹਾ, ਸਥਿਤੀ ਚਿੰਤਾਜਨਕ ਹੈ, ਸਰਕਾਰ ਵੱਲੋਂ ਇਸਦੇ ਸਮੇਂ ਸਿਰ ਅਤੇ ਪ੍ਰਭਾਵੀ ਹੱਲਾਂ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਇਸਦੇ ਰਾਹੀਂ ਹੋ ਰਹੇ ਲੋਕਾਂ ਦੀ ਸਿਹਤ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ ।