‘‘ਧਰਮਸੋਤ ਚੜ੍ਹਦੀ ਕਲ ’ਚ, ਪਾਕ ਸਾਫ਼ ਹੋ ਕੇ ਆਉਣਗੇ ਬਾਹਰ’’

Update: 2024-06-20 13:15 GMT

ਨਾਭਾ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਮੁਲਾਕਾਤ ਕੀਤੀ, ਇਸ ਮੌਕੇ ਜਿੱਥੇ ਰਾਜਾ ਵੜਿੰਗ ਨੇ ਧਰਮਸੋਤ ਦੇ ਚੜ੍ਹਦੀ ਕਲਾ ਵਿਚ ਹੋਣ ਦੀ ਗੱਲ ਆਖੀ, ਉਥੇ ਹੀ ਉਨ੍ਹਾਂ ਨੇ ਨੀਟ ਪ੍ਰੀਖਿਆ ’ਚ ਘਪਲੇ ਅਤੇ ਕੇਂਦਰ ਵੱਲੋਂ 14 ਫ਼ਸਲਾਂ ’ਤੇ ਵਧਾਈ ਗਈ ਐਮਐਸਪੀ ’ਤੇ ਵੀ ਬਿਆਨ ਦਿੱਤਾ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਕਰੀਬ ਅੱਧਾ ਘੰਟਾ ਮੁਲਾਕਾਤ ਕੀਤੀ ਗਈ। ਰਾਜਾ ਵੜਿੰਗ ਨੇ ਆਖਿਆ ਕਿ ਸਾਧੂ ਸਿੰਘ ਧਰਮਸੋਤ ਜੇਲ੍ਹ ਅੰਦਰ ਚੜ੍ਹਦੀ ਕਲਾ ਵਿਚ ਨੇ ਅਤੇ ਉਹ ਪਾਕ ਸਾਫ਼ ਹੋ ਕੇ ਜੇਲ੍ਹ ਵਿਚੋਂ ਬਾਹਰ ਨਿਕਲਣਗੇ।

ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕੇਂਦਰ ਵੱਲੋਂ 14 ਫ਼ਸਲਾਂ ’ਤੇ ਵਧਾਈ ਗਈ ਐਮਐਸਪੀ ’ਤੇ ਬੋਲਦਿਆਂ ਆਖਿਆ ਕਿ ਕੇਂਦਰ ਸਰਕਾਰ ਨੂੰ ਸਾਰੀਆਂ ਫ਼ਸਲਾਂ ’ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਐ, ਜਿਸ ਦੀ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਐ।

ਇਸ ਤੋਂ ਇਲਾਵਾ ਨੀਟ ਪ੍ਰੀਖਿਆ ਵਿਚ ਹੋਏ ਘੋਟਾਲੇ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਆਖਿਆ ਕਿ ਨੀਟ ਪ੍ਰੀਖਿਆ ਵਿਚ ਬਹੁਤ ਵੱਡਾ ਘਪਲਾ ਹੋਇਆ ਏ, ਜਿਸ ਨੂੰ ਲੈ ਕੇ ਕਾਂਗਰਸ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

‘‘ਧਰਮਸੋਤ ਚੜ੍ਹਦੀ ਕਲ ’ਚ, ਪਾਕ ਸਾਫ਼ ਹੋ ਕੇ ਆਉਣਗੇ ਬਾਹਰ’’ਦੱਸ ਦਈਏ ਕਿ ਇਸ ਮੌਕੇ ਰਾਜਾ ਵੜਿੰਗ ਦੇ ਨਾਲ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਵੀ ਮੌਜੂਦ ਸਨ।

Tags:    

Similar News