ਇਸਾਈ ਭਾਈਚਾਰੇ ਵੱਲੋਂ ਪ੍ਰਦਰਸ਼ਨ, ਨਿਹੰਗ ’ਤੇ ਬਾਈਬਲ ਪਾੜਨ ਦੇ ਇਲਜ਼ਾਮ
ਕੁਝ ਦਿਨ ਪਹਿਲਾਂ ਜਲੰਧਰ ਵਿਚ ਇਕ ਨਿਹੰਗ ਸਿੰਘ ਵੱਲੋਂ ਬਾਈਬਲ ਵੰਡ ਰਹੇ ਇਸਾਈ ਧਰਮ ਪ੍ਰਚਾਰਕ ਕੋਲੋਂ ਬਾਈਬਲ ਖੋਹ ਕੇ ਬਾਈਬਲ ਨੂੰ ਪਾੜਿਆ ਗਿਆ ਅਤੇ ਉਸਦੀ ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਜਲੰਧਰ ਦੇ ਵਿੱਚ ਗਲੋਬਲ...
ਜਲੰਧਰ : ਕੁਝ ਦਿਨ ਪਹਿਲਾਂ ਜਲੰਧਰ ਵਿਚ ਇਕ ਨਿਹੰਗ ਸਿੰਘ ਵੱਲੋਂ ਬਾਈਬਲ ਵੰਡ ਰਹੇ ਇਸਾਈ ਧਰਮ ਪ੍ਰਚਾਰਕ ਕੋਲੋਂ ਬਾਈਬਲ ਖੋਹ ਕੇ ਬਾਈਬਲ ਨੂੰ ਪਾੜਿਆ ਗਿਆ ਅਤੇ ਉਸਦੀ ਬੇਅਦਬੀ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਜਲੰਧਰ ਦੇ ਵਿੱਚ ਗਲੋਬਲ ਐਕਸ਼ਨ ਕਮੇਟੀ ਵੱਲੋਂ ਨਿਹੰਗ ਸਿੰਘ ਖਿਲਾਫ ਜਲੰਧਰ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।
ਗੱਲਬਾਤ ਦੌਰਾਨ ਗਲੋਬਲ ਐਕਸ਼ਨ ਕਮੇਟੀ ਪ੍ਰਧਾਨ ਜਤਿੰਦਰ ਗੌਰ ਮਸੀਹ ਨੇ ਦੱਸਿਆ ਕਿ 15 ਅਗਸਤ ਵਾਲੇ ਦਿਨ ਜਦੋਂ ਪੂਰਾ ਭਾਰਤ ਆਜ਼ਾਦੀ ਦਿਵਸ ਮਨਾ ਰਿਹਾ ਸੀ, ਉਦੋਂ ਉਸ ਦਿਨ ਹੀ ਇਸਾਈ ਧਰਮ ਪ੍ਰਚਾਰਕਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਲੋਕਾਂ ਨੂੰ ਬਾਈਬਲ ਦਿੱਤੀਆਂ ਜਾ ਰਹੀਆਂ ਸਨ ਤਾਂ ਅਚਾਨਕ ਇੱਕ ਨਿਹੰਗ ਸਿੰਘ ਆਇਆ ਅਤੇ ਉਸਨੇ ਇਸਾਈ ਧਰਮ ਪ੍ਰਚਾਰਕਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਹਨਾਂ ਤੋਂ ਖੋਹ ਕੇ ਬਾਈਬਲ ਦੇ ਅੰਗ ਪਾੜ ਦਿੱਤੇ ਸੀ। ਹਾਲਾਂਕਿ ਉਸ ਸਮੇਂ ਇਸਾਈ ਧਰਮ ਪ੍ਰਚਾਰਕਾਂ ਵੱਲੋਂ ਕਿਸੇ ਵੀ ਤਰੀਕੇ ਦਾ ਪ੍ਰਤੀਕਰਮ ਨਹੀਂ ਕੀਤਾ ਗਿਆ।
ਗੱਲਬਾਤ ਦੌਰਾਨ ਜਤਿੰਦਰ ਕੌਰ ਮਸੀਹ ਨੇ ਇਹ ਵੀ ਦੱਸਿਆ ਕਿ ਜੇਕਰ ਜਲੰਧਰ ਪੁਲਿਸ ਨਿਹੰਗ ਸਿੰਘ ਦੇ ਉੱਪਰ ਜਲਦ ਤੋਂ ਜਲਦ ਕਾਰਵਾਈ ਨਹੀਂ ਕਰੇਗੀ ਤਾਂ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਵੱਡਾ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।